♥ ਮੇਰਾ ਡੋਰੀਆ ਰੰਗਾ ਕੇ ਲਿਆ ਦੇ- ਅਲਸੀ ਦੇ ਫੁੱਲ ਵਰਗਾ
♥ ਮੇਰਾ ਦੱਬ ਕੇ ਪੈਰ ਦਾ ਗੂਠਾ, ਰੋਂਦੀ ਨਾ ਵਰਾਈ ਢੱਕਣਾ
♥ ਮੇਰਾ ਦਿਉਰ ਦੁਖਾਂ ਦਾ ਦਰਦੀ, ਸੱਸ ਨਾਲ ਨਿੱਤ ਲੜਦਾ
♥ ਮੇਰਾ ਦਿਲ ਨੀ ਹੌਸਲੇ ਵਾਲਾ, ਪੱਲੇ ਪੈ ਗਿਆ ਮਨ ਮਤੀਆਂ
♥ ਮੇਰਾ ਪਤਲਾ ਜਿਆ ਭੌਰ ਸ਼ਕੀਨੀ, ਟਹਿਲੇ ਹੋਟਲ ਤੇ
♥ ਮੇਰਾ ਯਾਰ ਚੰਬੇ ਦੀ ਮਾਲਾ, ਗਲ ਵਿਚ ਰਹੇ ਮਹਿਕਦਾ
♥ ਮੇਰਾ ਯਾਰ ਨੀ ਸਰੂ ਦਾ ਬੂਟਾ- ਰੱਬ ਕੋਲੋਂ ਲਿਆ ਮੰਗਕੇ
♥ ਮੇਰਾ ਯਾਰ ਬਚਨਾ ਦਾ ਪੂਰਾ, ਮਛਲੀ ਨੂੰ ਦੇ ਗਿਆ ਨੱਤੀਆਂ
♥ ਮੇਰਾ ਯਾਰ ਬਚਨਾਂ ਦਾ ਪੂਰਾ, ਲੱਸੀ ਨੂੰ ਆਇਆ ਦੁੱਧ ਦੇ ਗਿਆ
♥ ਮੇਰਾ ਵਿਆਹ ਵਰਗਾ ਮੁਕਲਾਵਾ, ਮੈਨੂੰ ਕਹਿੰਦਾ ਕਖ ਪਾਦੇ
♥ ਮੇਰਾ ਵੀਰ ਨੀ ਜਮਾਤੀ ਠਾਣੇਦਾਰ ਦਾ— ਸੰਮਾਂ ਵਾਲੀ ਡਾਂਗ ਰੱਖਦਾ
♥ ਮੇਰਾ ਵੀਰ ਪੱਟ ਦਾ ਲੱਛਾ- ਰੱਬ ਕੋਲੋਂ ਲਿਆਂਦੀ ਮੰਗ ਕੇ
♥ ਮੇਰਾ ਵੀਰ ਪ੍ਰਾਹੁਣਾ ਆਇਆ, ਹੱਟੀਉਂ ਖੰਡ ਮੁੱਕ ਗਈ
♥ ਮੇਰੀ ਸੱਸ ਨੂੰ ਸੰਦੂਕ ਜੰਮਿਆ, ਹੁਣ ਦਊ ਧੀਆਂ ਦੇ ਮਕਲਾਬੇ
♥ ਮੇਰੀ ਸੱਸ ਨੂੰ ਚੁਬਾਰਾ ਜੰਮਿਆ, ਸਹੁਰਾ ਬਣ ਗਿਆ ਬਾਂਸ ਦੀ ਪੌੜੀ
♥ ਮੇਰੀ ਸੱਸ ਨੇ ਬਾਣੀਆ ਕੀਤਾ, ਲੱਡੂਆਂ ਦੀ ਮੌਜ ਲੱਗ ਗਈ
♥ ਮੇਰੀ ਸੱਸ ਨੇ ਮਸ਼ੀਨ ਵਾਲਾ ਕੀਤਾ, ਆਟੇ ਦੀ ਮੌਜ ਲੱਗ ਗਈ
♥ ਮੇਰੀ ਸੱਸ ਨੇ ਮੱਕੀ ਦਾ ਟੁੱਕ ਮਾਰਿਆ, ਡੋਲੇ ਕੋਲੋਂ ਬਾਂਹ ਟੁੱਟਗੀ
♥ ਮੇਰੀ ਸੱਸ ਭਰਮਾਂ ਨੇ ਮਾਰੀ, ਹੱਸ ਕੇ ਨਾ ਲੰਘ ਵੈਰੀਆ
♥ ਮੇਰੀ ਸੁੱਖ ਮੰਗ ਗੋਰੀਏ- ਦਿਨ ਚੜ੍ਹਦੇ ਨੂੰ ਲੌਂਗ ਬਥੇਰੇ
♥ ਮੇਰੀ ਸੁੱਥਣ ਸ਼ੀਸ਼ਿਆਂ ਵਾਲੀ, ਵਿਚ ਦੀ ਪੇਟ ਦਿਸਦੇ
ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 68