♥ ਮੇਰੀ ਕੱਤਣੀ ਨਸੀਬਾਂ ਵਾਲੀ- ਭਰੀ ਰਹਿੰਦੀ ਲੱਡੂਆਂ ਦੀ
♥ ਮੇਰੀ ਕੱਤਣੀ ਫਰਾਟੇ ਮਾਰੇ, ਪੂਣੀਆਂ ਦਾ ਸੱਪ ਬਣ ਗਿਆ
♥ ਮੇਰੀ ਕੱਤਣੀ ਬੋਲੀਆਂ ਪਾਵੇ, ਚਰਖਾ ਕਬਿੱਤ ਪੜ੍ਹਦਾ
♥ ਮੇਰੀ ਕੁਟੀਆ ਚ ਰਾਤ ਹਨੇਰੀ- ਲੋਕਾਂ ਦੀ ਦੀਵਾਲੀ ਜਗਦੀ
♥ ਮੇਰੀ ਚੱਪਣੀ ਵਗਾਹ ਕੇ ਮਾਰੀ, ਛੜਿਆਂ ਦੇ ਗਈ ਅੱਗ ਨੂੰ
♥ ਮੇਰੀ ਡਿਗ ਪਈ ਚਰ੍ਹੀ ਵਿਚ ਗਾਨੀ, ਚੁੱਕ ਲੈ ਤੂੰ ਮੋਰ ਬਣਕੇ
♥ ਮੇਰੀ ਛੱਡ ਮਿੱਤਰਾ ਫੁਲਕਾਰੀ, ਹਾਕਾਂ ਘਰ ਵੱਜੀਆਂ
♥ ਮੇਰੀ ਜੁੱਤੀ ਨੂੰ ਲੁਆਦੇ ਘੁੰਗਰੂ, ਜੇ ਤੂੰ ਮੇਰੀ ਤੋਰ ਦੇਖਣੀ
♥ ਮੇਰੀ ਜੇਬ ਲੱਡੂਆਂ ਨੇ ਪਾੜੀ- ਕੱਲੇ ਨੂੰ ਨਾ ਕੱਲੀ ਟੱਕਰੀ
♥ ਮੇਰੀ ਝੋਲੀ ਵਿਚੋਂ ਸਾਗ ਛੁਡਾਇਆ, ਟੁੱਟ ਪੈਣੇ ਰਾਖੇ ਨੇ
♥ ਮੇਰੀ ਡਿੱਗ ਪੀ ਗ੍ਰਾਬੀ ਮੁੰਡਿਆ, ਨਿੱਜ ਤੇਰੇ ਬੋਤੇ ਤੇ ਚੜ੍ਹੀ
♥ ਮੇਰੀ ਨਣਦ ਚੱਲੀ ਮੁਕਲਾਬੇ, ਅਲਸੀ ਦੇ ਫੁੱਲ ਵਰਗੀ
♥ ਮੇਰੀ ਬੱਕਰੀ ਚਾਰ ਲਿਆ ਦਿਉਰਾ- ਮੈਂ ਨੀ ਤੇਰਾ ਹੱਕ ਰੱਖਦੀ
♥ ਮੇਰੀ ਮੱਚ ਗਈ ਕੱਦੂ ਦੀ ਤਰਕਾਰੀ, ਆਇਆ ਨਾ ਪ੍ਰੇਟ ਕਰਕੇ
♥ ਮੇਰੀ ਰੱਖ ਲਈ ਸੁੱਥਣ ਚੋਂ ਟਾਕੀ, ਟੁੱਟ ਪੈਣੇ ਦਰਜੀ ਨੇ
♥ ਮੇਰੀ ਰੁੱਸ ਗਈ ਝਾਂਜਰਾਂ ਵਾਲੀ, ਮੇਰੇ ਭਾ ਦਾ ਰੱਬ ਰੁੱਸਿਆ
♥ ਮੇਰੇ ਹੱਥ ਤੇ ਪੁਆ ਲਿਆ ਮੋਰਨੀ, ਨਹੀਂ ਤੇਰਾ ਜਸ ਭੁੱਲਦੀ
♥ ਮੇਰੇ ਕੰਨ ਸੀ ਲੋਟਣਾ ਵਾਲੇ, ਔਤਰਿਆਂ ਨੇ ਪਾਈਆਂ ਡੰਡੀਆਂ
♥ ਮੇਰੇ ਕੋਠੇ ਦੀ ਸੜਕ ਬਣਾਈ, ਨਢੀਆਂ ਨਣਦਾਂ ਨੇ
♥ ਮੇਰੇ ਖੰਡ ਦੇ ਖਿਡਾਉਣਿਆਂ ਯਾਰਾ, ਲੰਘ ਜਾ ਬਾਜਰੇ ਵਿਚ ਦੀ
♥ ਮੇਰੇ ਚੰਦਰੇ ਜੇਠ ਦੇ ਛੋਲੇ, ਕਦੇ ਨਾ ਜਾਈਂ ਧੀਏ ਸਾਗ ਨੂੰ
ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 69