ਸਮੱਗਰੀ 'ਤੇ ਜਾਓ

ਪੰਨਾ:ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ.pdf/70

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

♥ ਮੇਰੇ ਜੇਠ ਦੀ ਲਲਾਮੀ ਬੋਲੇ, ਵਿਚ ਕੁਰਸ਼ੇਤਰ ਦੇ

♥ ਮੇਰੇ ਜੇਠ ਦੇ ਪੁੱਠੇ ਦਿਨ ਆਏ, ਕਿੱਕਰਾਂ ਨੂੰ ਪਾਵੇ ਜੱਫੀਆਂ

♥ ਮੇਰੇ ਜੇਠ ਨੇ ਜਿਠਾਣੀ ਪੁੰਨ ਕੀਤੀ, ਵਿਚ ਕੁਰਸ਼ੇਤਰ ਦੇ

♥ ਮੇਰੇ ਦਿਲ ਦਾ ਚੁਬਾਰਾ ਖਾਲੀ- ਇਕ ਤੇਰੀ ਜਿੰਦ ਤੋਂ ਬਿਨਾਂ
 
♥ ਮੇਰੇ ਦੁਖੀ ਦੇ ਦਖਾ ਕੇ ਦਿਲ ਨੂੰ- ਤੈਂ ਕੀ ਲੈ ਲਿਆ ਰੱਬਾ

♥ ਮੇਰੇ ਨਰਮ ਕਾਲਜੇ ਲੜਗੇ- ਲੱਡੂ ਖਾ ਨੇ ਤੇਰੇ ਤੇਲ ਦੇ

♥ ਮੇਰੇ ਨੈਣ ਸੁਰਮਾ ਨਾ ਝੱਲਦੇ, ਪੰਛੀਆਂ ਨੇ ਪਾ ਲਏ ਆਹਲਣੇ

♥ ਮੇਰੇ ਭਾ ਦਾ ਖੋਹਲੇ ਬਾਗਲੀ, ਜੀਜਾ ਲੱਕ ਨੂੰ ਖੁਰਕਦਾ ਆਵੇ

♥ ਮੇਰੇ ਭਾ ਦਾ ਦੁੱਧ ਮੁਸ਼ਕੇ- ਤੇਰਾ ਰੰਗ ਮੁਸ਼ਕੇ ਮੁਟਿਆਰੇ

♥ ਮੇਰੇ ਮਨ ਵਸੇਂ ਦਿਨ ਰਾਤੀਂ, ਪਰ ਅੱਖੀਆਂ ਤੋਂ ਦੂਰ ਸੱਜਣਾ

♥ ਮੇਰੇ ਮਾਹੀ ਦਾ ਸੁਨੇਹਾ ਲੈ ਜਾ, ਬਸਰੇ ਨੂੰ ਜਾਣ ਵਾਲਿਆ

♥ ਮੇਰੇ ਯਾਰ ਨੂੰ ਮੰਦਾ ਨਾ ਬੋਲੀ- ਮੇਰੀ ਭਾਵੇਂ ਗੁੱਤ ਪੁੱਟ ਲੈ

♥ ਮੇਰੇ ਯਾਰ ਨੇ ਚੁਬਾਰਾ ਪਾਇਆ, ਚੜ੍ਹਦੀ ਦੇ ਪੱਟ ਫੁੱਲ ਗੇ

♥ ਮੇਰੇ ਯਾਰ ਨੇ ਡੰਡੀਆਂ ਕਰਾਈਆਂ, ਸੱਸ ਦਾ ਨਾਂ ਬੋਲਦਾ

♥ ਮੇਰੇ ਵਕੀਲਾਂ ਨੇ- ਜੱਜ ਦੀ ਭੁਆਤੀ ਚੱਕਰੀ

♥ ਮੇਰੇ ਵੱਲ ਵੇਖ ਮਿੱਤਰਾ, ਮੈਂ ਧਰਤੀ ਫੂਕਦੀ ਆਵਾਂ

♥ ਮੇਰੇ ਵੇਚ ਕੇ ਕੰਨਾਂ ਦੇ ਵਾਲੇ, ਗੰਮ ਹੱਡ ਪਾ ਦੇਈਂ ਮਿੱਤਰਾ

♥ ਮੇਲੇ ਜਾਵੇਗਾ ਲਿਆਈਂ ਨਾਲਾ, ਲੈ ਜਾ ਮੇਰਾ ਲੱਕ ਮਿਣ ਕੇ

♥ ਮੈਂ ਆਧਿਆਂ ਮਰੱਬਿਆਂ ਵਾਲੀ, ਦਿਉਰਾ ਮੇਰੀ ਭੋਂ ਵੰਡਦੇ

♥ ਮੈਂ ਆਰਸੀ ਦਾ ਕੌਲ ਬਣਾਇਆ, ਅੱਧੀ ਰਾਤੀਂ ਪਾਣੀ ਮੰਗਿਆ

♥ ਮੈਂ ਸਾਗ ਤੋੜਦੀ ਆਈ, ਮੁੱਠੀਆਂ ਭਰ ਮੁੰਡਿਆ

ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 70