ਸਮੱਗਰੀ 'ਤੇ ਜਾਓ

ਪੰਨਾ:ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ.pdf/75

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

♥ ਰੰਡੀ ਹੋਣ ਨੂੰ ਬੜਾ ਦਿਲ ਕਰਦਾ, ਰੰਡੀਆਂ ਦੇ ਪੈਣ ਕੰਢੀਆਂ

♥ ਰੰਡੀ ਹੋਵਾਂ ਹੋਰ ਕਰਲਾਂ, ਕੰਬਲੀ ਵਾਲੇ ਦੀ ਲੱਜ ਮਾਰੇ

♥ ਰੰਡੀ ਬਾਹਮਣੀ ਪਰੋਸੇ ਪੇੜੇ, ਛੜਿਆਂ ਦੇ ਦੋ ਸਿੱਟਗੀ

♥ ਰਤਨਾ ਰਤਨੀ ਕੋਲੋ ਕੋਲੀ ਵਿਚ ਰਤਨਾ ਦੇ ਠਾਣਾ

♥ ਰੱਤਾ ਪਲੰਘ ਚੰਨਣ ਦੇ ਪਾਵੇ, ਤੋੜ ਤੋੜ ਖਾਣ ਹੱਡੀਆਂ

♥ ਰੰਨ ਹੱਸ ਕੇ ਕਚਹਿਰੀਉਂ ਨਿੱਕਲੀ, ਪਹਿਲੀ ਪੇਸ਼ੀ ਯਾਰ ਛੁੱਟਿਆ

♥ ਰੰਨਾਂ ਮੁੰਦ ਦਿਉ ਘੜੇ ਵਿਚ ਪਾਕੇ, ਵਰਮ੍ਹਾਂ ਨੂੰ ਜਾਣ ਵਾਲਿਉ

♥ ਰੰਨਾਂ ਵਾਲਿਆਂ ਦੇ ਪਲੰਘ ਰੰਗੀਲੇ, ਛੜਿਆਂ ਦੀ ਬਾਣ ਦੀ ਮੰਜੀ

♥ ਰੱਬ ਤੈਨੂੰ ਬਖਸ਼ੇਗਾ, ਕੀਕੂੰ ਮਿੱਤਰਾਂ ਨੂੰ ਦਮ ਦੇਣੀਏਂ

♥ ਰੱਬ ਫਿਰਦਾ ਸੀ ਧੰਨੇ ਦੇ ਖੁਰ ਵਢਦਾ, ਉਹਨੇ ਕਿਹੜਾ ਕੱਛ ਪਾਣੀ ਸੀ

♥ ਰੱਬ ਮਿਲਦਾ ਗਰੀਬੀ ਦ੍ਹਾਵੇ, ਦੁਨੀਆਂ ਮਾਣ ਕਰਦੀ

♥ ਰੱਬ ਵਰਗਾ ਆਸਰਾ ਤੇਰਾ ਜਿਉਂਦਾ ਰਹਿ ਮਿੱਤਰਾ

♥ ਰੱਬਾ ਲੱਗ ਨਾ ਕਿਸੇ ਨੂੰ ਜਾਵੇ, ਗੁੜ ਨਾਲੋਂ ਇਸ਼ਕ ਮਿੱਠਾ

♥ ਰਲ ਆਉ ਸਈਉ ਨੀ, ਸਭੇ ਤੀਆਂ ਝੂਟਣ ਜਾਈਏ

♥ ਰਾਈ ਰਾਈ ਰਾਈ, ਸੱਪਣੀ ਬਣ ਤੁਰਦੀ, ਤੇਰੇ ਪਸੰਦ ਨਾ ਆਈ

♥ ਰਾਈ ਰਾਈ ਰਾਈ, ਭਰਮਾਂ ਦਿਆ ਪੱਟਿਆ, ਮੈਂ ਤੀਆਂ ਦੇਖ ਕੇ ਆਈ

♥ ਰਾਹ ਭੁੱਲਗੀ ਮੋੜ ਤੋਂ ਆ ਕੇ, ਲੰਮੀਂ ਸੀਟੀ ਮਾਰ ਸੱਜਣਾ

♥ ਰਾਹੇ ਰਾਹੇ ਜਾਣ ਪੱਠੀਆਂ, ਗੋਰੇ ਰੰਗ ਦੀ ਵਾਸ਼ਨਾ ਆਵੇ

♥ ਰਾਜ ਫਰੰਗੀਆਂ ਦਾ, ਤੁਰ ਪਏ ਗਿਲਟ ਦੇ ਆਨੇ

♥ ਰਾਜ ਭਰਜਾਈਆਂ ਦਾ ਵਿਹੜੇ ਵੀਰਾਂ ਦੇ ਸੰਗਦੀ ਨਾ ਜਾਵਾਂ

♥ ਰਾਜੀ ਖੁਸ਼ੀ ਵਸ ਮਿੱਤਰਾ- ਅਸੀਂ ਟੁਰ ਪ੍ਰਦੇਸੀਂ ਜਾਣਾ

ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 75