♥ ਲੱਡੂ ਵੰਡਦੀ ਤਸੀਲੋਂ ਆਵਾਂ- ਪਹਿਲੀ ਪੇਸ਼ੀ ਯਾਰ ਛੁੱਟ ਜੇ
♥ ਲੱਡੂ ਵੰਡਦੀ ਤਸੀਲੋਂ ਆਵੇ, ਪਹਿਲੀ ਪੇਸ਼ੀ ਯਾਰ ਛੁੱਟਿਆ
♥ ਲੱਡੂਆਂ ਦਾ ਸੁਆਦ ਬੁਰਾ- ਕੰਧ ਟੱਪ ਕੇ ਭੰਨ ਲੈ ਗੋਡੇ
♥ ਲੱਦੀ ਜਾਨੈਂ ਕੜਬ ਦੇ ਟਾਂਡੇ– ਰਸ ਲੈ ਗਿਆ ਪਿੰਡ ਦਾ ਮੁੰਡਾ
♥ ਲੜ ਵਖਤਾਵਰਾਂ ਦੇ ਲਾਈ, ਅੱਗੇ ਤੇਰੇ ਭਾਗ ਨਣਦੇ
♥ ਲਾਣਾ ਚੱਕ ਲੈ ਛੋਟਿਆ ਦਿਉਰਾ, ਸਾਕ ਲਿਆਊਂ ਛੋਟੀ ਭੈਣ ਦਾ
♥ ਲਾਰਾ ਲਾਈ ਨਾ ਬਗਾਨੇ ਪੁੱਤ ਨੂੰ, ਨੀ ਤੋੜ ਕੇ ਜਵਾਬ ਦੇ ਦੀਏ
♥ ਲਾਲ ਚੰਨਣ ਦੇ ਪਾਵੇ, ਬਾਹੀਆਂ ਸਾਲ੍ਹ ਦੀਆਂ
♥ ਲਿਸ਼ਕੇ ਤੇ ਪੈਜੂ ਬਿਜਲੀ, ਕਾਲੇ ਕੋਲ ਮੰਜਾ ਨਾ ਡਾਹਈਏ
♥ ਲੁਕ ਲੁਕ ਲਾਈਆਂ, ਪਰਗਟ ਹੋਇਆ, ਵੱਜਗੇ ਢੋਲ ਨਗਾਰੇ
♥ ਲੈ ਕੇ ਜਾਊਗਾ, ਮੋਤੀ-ਬਾਗ ਦੀਏ ਕੂੰਜੇ
♥ ਲੈ ਗਏ ਆਪ ਕਾਊਚਾਂ ਦੇ ਝੂਟੇ, ਸਾਨੂੰ ਦੇਕੇ ਬਾਣ ਦੀ ਮੰਜੀ
♥ ਲੈ ਜਾਣਗੇ ਜਿਨ੍ਹਾਂ ਨੇ ਦਾਮ ਖਰਚੇ— ਝੂਠੇ ਦਾਹਵੇ ਮਿੱਤਰਾਂ ਦੇ
♥ ਲੈ ਲੈ ਛੁੱਟੀਆਂ ਜਾਂ ਕਟਾ ਲੈ ਨਾਮਾਂ, ਮੇਰਾ ਘਰ ਜੀ ਨਾ ਲੱਗੇ
♥ ਲੋਈ ਵੇਚ ਕੇ ਸੰਤਰੇ ਲਿਆ ਦੇ, ਖਾਤਰ ਪਿਆਰੋ ਦੀ
♥ ਲੋਕੀਂ ਆਖਦੇ ਸ਼ਰਬਤੀ ਟੋਟਾ, ਮੇਰੇ ਭਾ ਦੀ ਅੱਗ ਮੱਚਦੀ
♥ ਲੋਭੀ ਦਮਾਂ ਦਾ ਢੋਲਣ ਮੇਰਾ, ਬਿਰਹੋਂ ਦੀ ਰਾਤ ਪਾ ਗਿਆ
♥ ਲੌਂਗ ਤੇ ਸੰਧੂਰ ਭੁੱਕ ਕੇ, ਰੰਨ ਮਾਰਦੀ ਛੱਪੜ 'ਤੇ ਗੇੜੇ
♥ ਲੌਂਗ ਨਾ ਕਰਾਏ ਦੇ ਮਿੱਤਰਾ, ਸਾਨੂੰ ਲੌਂਗ ਕਰਾਉਣਗੇ ਮਾਪੇ
♥ ਲੌਂਗਾਂ ਵਾਲੀ ਨੇ ਭਨਾ ਲੇ ਗੋਡੇ, ਤੀਲੀ ਵਾਲੀ ਖਾਲ ਟੱਪਗੀ
♥ ਵਸਣਾ ਸ਼ਰੀਕੇ ਦਾ, ਨਾਭੇ ਦੀ ਸਰਦਾਰੀ
ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 78