ਇਹ ਸਫ਼ਾ ਪ੍ਰਮਾਣਿਤ ਹੈ
ਧੰਨਵਾਦ
ਲੇਖਕ ਉਹਨਾਂ ਸਾਰੇ ਵਿਦਵਾਨਾਂ ਪ੍ਰਤਿ ਕ੍ਰਿਤਗਤਾ ਪ੍ਰਗਟ ਕਰਨਾ ਆਪਣਾ ਖ਼ੁਸ਼ਗਵਾਰ ਫ਼ਰਜ਼ ਸਮਝਦਾ ਹੈ--
ਜਿਨ੍ਹਾਂ ਦੀਆਂ ਰਚਨਾਵਾਂ ਇਸ ਪੁਸਤਕ ਦਾ ਪ੍ਰੇਰਨਾ-ਸ੍ਰੋਤ ਬਣੀਆਂ।
ਜਿਨ੍ਹਾਂ ਦੀਆਂ ਰਚਨਾਵਾਂ ਵਿਚੋਂ ਟੂਕਾਂ ਦੀ ਸ਼ਕਲ ਵਿਚ ਇਥੇ ਹਵਾਲੇ ਦਿੱਤੇ ਗਏ ਹਨ।
'ਕਥਾ-ਸ਼ਾਸਤਰ' ਸ਼ਬਦ ਡਾ. ਹਰਿਭਜਨ ਸਿੰਘ ਹੋਰਾਂ ਵਲੋਂ ਛੋਟੀ ਕਹਾਣੀ ਬਾਰੇ ਆਪਣੇ ਲੇਖ ਵਿਚ ਵਰਤਿਆ ਗਿਆ ਹੈ, ਜਿਸ ਨੂੰ ਮੈਂ ਜਿਉਂਂ ਦਾ ਤਿਉਂ ਅਪਣਾ ਲਿਆ ਹੈ--ਧੰਨਵਾਦ ਸਹਿਤ।
ਪੁਸਤਕ ਦੇ ਛਾਪਕ ਸ: ਹਿਰਦੇਪਾਲ ਸਿੰਘ ਦਾ ਧੰਨਵਾਦ ਮੈਂ ਉਚੇਚੇ ਤੌਰ ਉਤੇ ਕਰਨਾ ਚਾਹੁੰਦਾ ਹਾਂ, ਕਿ ਇਸ ਪੁਸਤਕ ਨੂੰ ਸਾਕਾਰ ਕਰਨ ਵਿਚ ਆਉਂਦੀਆਂ ਕਠਿਨਾਈਆਂ ਸਮੇਂ ਪੂਰਾ ਧੀਰਜ ਦਿਖਾਉਂਦਿਆਂ ਮੇਰੇ ਨਾਲ ਨਿਭੇ।
--ਲੇਖਕ