ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਨਹੀਂ। ਇਹੋ ਜਿਹੀ ਦ੍ਰਿਸ਼ਟੀ ਦੀ ਸਿਖਰ ਇਹ ਹੈ ਕਿ ਦੁੱਗਲ ਦੀ ਸਾਰੀ ਰਚਨਾ ਇਸ ਇੱਕ ਨੁਕਤੇ ਉਤੇ ਸਿਮਟ ਕੇ ਰਹਿ ਗਈ ਸਿੱਧ ਕਰ ਦਿੱਤੀ ਜਾਂਦੀ ਹੈ। ਦੂਜੇ ਪਾਸੇ ਇਹੋ ਜਿਹੇ ਆਲੋਚਕ ਹੀ ਕਾਮ ਦੀ 'ਮਹੱਤਤਾ' ਅਤੇ 'ਯਥਾਰਥਕਤਾ' ਬਾਰੇ ਦਸਦੇ ਅਤੇ ਦੁੱਗਲ ਦੀਆਂ ਕਿਰਤਾਂ ਵਿਚ ਇਸ ਦੇ ਯਥਾਰਥਕ ਚਿੱਤਣ ਬਾਰੇ ਲਿਖਦੇ ਹੋਏ, ਆਪ ਕੋਕ ਸ਼ਾਸਤਰ ਦਾ ਕੋਈ ਆਧੁਨਿਕ ਕਾਂਡ ਲਿਖ ਜਾਂਦੇ ਹਨ।

ਗੱਲ ਫਿਰ ਗ਼ਲਤ ਪਹੁੰਚ ਅਤੇ ਗ਼ਲਤ ਥਾਂ ਜ਼ੋਰ ਦੇਣ ਦੀ ਹੁੰਦੀ ਹੈ। ਰੋਟੀ ਖਾਣ ਨਾਲੋਂ ਮਹੱਤਵਪੂਰਨ ਅਤੇ ਯਥਾਰਥਕ ਕੋਈ ਗੱਲ ਨਹੀਂ, ਪਰ ਇਸ ਬਾਰੇ ਕੋਈ ਸਾਹਿਤ ਨਹੀਂ ਰਚਿਆ ਗਿਆ ਅਤੇ ਜਿਥੇ ਕਿਤੇ ਇਸ ਦਾ ਜ਼ਿਕਰ ਹੈ ਵੀ, ਉਹ ਸਾਡੇ ਭਰਵੱਟੇ ਖੜੇ ਕਰਨ ਦਾ ਕਾਰਨ ਨਹੀਂ ਬਣਦਾ। ਇਸ ਦਾ ਕਾਰਨ ਸਿਰਫ਼ ਇਹ ਹੈ ਕਿ ਇਸ ਕਿਰਿਆ ਦੁਆਲੇ ਸਾਡੀਆਂ ਸਮਾਜਕ ਕਦਰਾਂ-ਕੀਮਤਾਂ ਦਾ ਬਹੁਤਾ ਤਾਣਾ-ਬਾਣਾ ਨਹੀਂ ਬੁਣਿਆ ਗਿਆ, ਜਦ ਕਿ ਲਿੰਗ-ਸੰਬੰਧਾਂ ਦੁਆਲੇ ਅਸੀਂ ਗ਼ਲਤ ਜਾਂ ਠੀਕ ਕੀਮਤਾਂ ਦਾ ਇਕ ਜਾਲ ਫੈਲਾਇਆ ਹੋਇਆ ਹੈ। ਸੈਕਸ ਸਿਰਫ਼ ਰੂਪ ਹੈ, ਵਸਤ ਇਖ਼ਲਾਕੀ, ਸਮਾਜੀ ਅਤੇ ਆਰਥਕ ਕਦਰਾਂ-ਕੀਮਤਾਂ ਦਾ ਇਹ ਜਾਲ ਹੈ। ਸਮਾਜਕ ਕਦਰਾਂ-ਕੀਮਤਾਂ ਵਿਚਲੀਆਂ ਅਜੋੜਤਾਵਾਂ ਨੂੰ ਦਰਸਾਉਣ ਲਈ ਲਿੰਗ-ਸੰਬੰਧਾਂ ਨੂੰ ਹਥਿਆਰ ਵਜੋਂ ਵਰਤਿਆ ਜਾਂਦਾ ਹੈ। ਪਰ ਇਸ ਵਿਚ ਲੇਖਕ ਦੀ ਵੀ ਜ਼ਿਮੇਵਾਰੀ ਇਹ ਬਣਦੀ ਹੈ, ਜਾਂ ਉਸ ਦੀ ਕਲਾ ਇਸ ਵਿਚ ਹੁੰਦੀ ਹੈ ਕਿ ਪਾਠਕ ਰੂਪ ਵਿਚ ਉਲਝ ਕੇ ਨਾ ਰਹਿ ਜਾਏ ਸਗੋਂ ਵਸਤ ਦੀ ਹਕੀਕਤ ਤਕ ਪਹੁੰਚੇ।

ਦੁੱਗਲ ਦੇ ਪਹਿਲੇ ਦੇ ਕਹਾਣੀ-ਸੰਗ੍ਰਹਿ, ਸਵੇਰ ਸਾਰ ਅਤੇ ਪਿੱਪਲ ਪੱਤੀਆਂ ਦੀਆਂ ਕਹਾਣੀਆਂ ਵਿਚ ਕਾਮ-ਕੀੜਾ ਦਾ ਪਰਗਟਾਅ ਦੇਖਣਾ ਉਲਾਰਪਣ ਹੈ (ਸਿਵਾਏ "ਵਢ ਵਿਚ ਇਕ ਸਵੇਰ" ਦੇ)। ਇਹਨਾਂ ਦੇ ਸੰਗ੍ਰਹਿਆਂ ਦੀਆਂ ਕਹਾਣੀਆਂ ਦੀ ਬਹੁਗਿਣਤੀ ਸਮਾਜਕ ਯਥਾਰਥ ਦੇ ਕਿਸੇ ਨਾ ਕਿਸੇ ਪੱਖ ਨੂੰ ਬਹੁਤ ਜ਼ੋਰਦਾਰ ਢੰਗ ਨਾਲ ਤੇ ਸਾਹਮਣੇ ਪੇਸ਼ ਕਰਦੀ ਹੈ। ਲਿੰਗ-ਸੰਬੰਧਾਂ ਦਾ ਜ਼ਿਕਰ ਪ੍ਰੇਮ-ਕ੍ਰੀੜਾ ਦੀਆਂ ਸੀਮਾ ਦੇ ਅਂਦਰ ਅੰਦਰ ਹੈ, ਜਿਸ ਤੋਂ ਪੰਜਾਬੀ ਸਾਹਿਤ ਨਾਵਾਕਫ਼ ਨਹੀਂ ਹੈ। ਇਹੋ ਜਿਹੀਆਂ ਸਾਰੀਆਂ ਕਹਾਣੀਆਂ ਵਿਚ ਦੁੱਗਲ ਨੇ ਪਰਾਈ ਕਦਰਾਂ-ਕੀਮਤਾਂ ਦੇ ਘੇਰੇ ਦੇ ਅੰਦਰ ਰਹਿ ਰਹੋ ਪਾਤਰਾਂ ਦੇ ਦੁਖਾਂਤ/ਸੁਖਾਂਤ ਨੂੰ ਚੜ੍ਹਿਆ ਹੈ, ਉਹਨਾਂ ਦੇ ਵਿਹਾਰ ਉਤੇ ਮਸ਼ਕਰਾਂ ਕੀਤੀ ਹੈ, ਜਾਂ ਇਹੋ ਜਿਹੀ ਕਿਸੇ ਖ਼ਾਸ ਸਥਿਤੀ ਵਿਚ ਵਿਹਾਰ ਦੀ ਵਿਚਿਤਤਾ ਵਲੋਂ ਧਿਆਨ ਦੁਆਇਆ ਹੈ। ਇਹਨਾਂ ਕਹਾਣੀਆਂ ਵਿਚਲੇ ਪਾਤਰ, ਚਾਹੁੰਦੇ-ਨਾ ਚਾਹੁੰਦੇ, ਪਰਾਂ ਕਰ ਪਰੰਪਰਾ ਨੂੰ ਹੰਢਾ ਰਹੇ ਹਨ। ਬਗਾਵਤ ਜਾਂ ਇਸ ਤੋਂ ਛੁਟਕਾਰਾ ਪਾਉਣ ਦਾ ਵਿਚਾਰ ਉਹਨਾਂ ਦੇ ਅਚੇਤ ਮਨ ਵਿਚ ਵੀ ਨਹੀਂ ਆਉਂਦਾ ("ਮੈਂ ਬੜਾ ਬੇਵਕਫ ਹਾਂ")।

ਜੇ ਕਿਤੇ ਮੁੰਡੇ ਕੁੜੀਆਂ ਜ਼ਰਾ ਕੁ ਖੁੱਲ੍ਹ ਲੈਂਦੇ ਹਨ, ਉਥੇ ਪਰਾ ਦਾ ਡੰਡਾ ਨਾਲ ਖੜਾ ਹੈਦ ਹੈ, ਅਤੇ ਉਹ ਉਹਨਾਂ ਦੇ ਵਿਹਾਰ ਨੂੰ ਆਪਣੀ ਇੱਛਾ ਅਨੁਲ ਕੰਟਰੋਲ ਕਰ ਰਿਹਾ

102