ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/110

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਅੰਗਰੇਜ਼ ਔਰਤ ਦੀ ਆਰਥਕ ਸਥਿਤੀ ਦਾ ਅਹਿਸਾਸ ਹੈ; ਉਹ ਸੋਚਦਾ, ਜੇ ਮੇਮ ਨੇ ਨੌਕਰੀ ਤੋਂ ਕੱਢ ਦਿੱਤਾ ਤਾਂ ਪਹਿਲੇ ਪੰਜ ਸਾਲਾਂ ਵਿਚ ਜੰਮੇ ਉਸ ਦੇ ਛੇ ਬੱਚੇ ਕਿਸ ਤਰ੍ਹਾਂ ਪਲ ਸਕਣਗੇ। ਉਸ ਦੀ ਵਹੁਟੀ ਤੇ ਅਜੇ ਫੇਰ ...।' ਤੇ ਮੇਮ ਦੇ ਗੁਸਤਾਖ਼ ਵਤੀਰੇ ਦਾ ਰਾਜ਼ ਉਸ ਦਾ ਮਾਲਕ ਹੋਣਾ ਹੈ, ਮਾਲਕ ਕੌਮ ਨਾਲ ਸੰਬੰਧਿਤ ਹੋਣਾ ਏਨਾ ਨਹੀਂ।

ਪਰ ਫੁੱਲ ਤੋੜਨਾ ਮਨ੍ਹਾ ਹੈ ਸੰਗਹਿ ਤੋਂ ਲੈ ਕੇ ਦੁੱਗਲ ਲਿੰਗ-ਸੰਬੰਧਾਂ ਨੂੰ ਸਮਾਜਕ ਯਥਾਰਥ ਦਾ ਬੋਧ ਕਰਾਉਣ ਲਈ, ਇਖ਼ਲਾਕੀ ਕਦਰਾਂ-ਕੀਮਤਾਂ ਵਿਚਲੀ ਕਾਣੋ ਨੂੰ ਪ੍ਰਗਟੇ ਕਰਨ ਲਈ ਅਕਸਰ ਅਸਰਦਾਰ ਢੰਗ ਨਾਲ ਵਰਤ ਸਕਿਆ ਹੈ।"ਅੱਧੀ ਰਾਤ ਕਤਲ","ਲਿਖਤੁਮ ਲਾਜਵੰਤੀ”, “ਦਸ ਦਸ ਦੇ ਨੌਟ", 'ਕਾਲੀ ਮਿੱਟੀ, ਕਾਲਾ ਬੀਰ", "ਜੂਠਾ ਮੂੰਹ", "ਇਕ ਜਨਾਜ਼ਾ ਹੋਰ', “ਇਨ ਬਿਨ ਉਂਝ" ਆਦਿ ਕਈ ਕਹਾਣੀਆਂ ਇਸ ਪੱਖ ਗਿਣਵਾਈਆਂ ਜਾ ਸਕਦੀਆਂ ਹਨ।

ਇਥੇ ਹੀ ਨਾਲ ਲਗਦੇ ਉਹਨਾਂ ਕਹਾਣੀਆਂ ਦਾ ਜ਼ਿਕਰ ਹੋ ਜਾਣਾ ਚਾਹੀਦਾ ਹੈ, ਜਿਹੜੀਆਂ ਮੁੱਖ ਤੌਰ ਉਤੇ ਇਸਤਰੀ ਪਾਤਰਾਂ ਦੁਆਲੇ ਘੁੰਮਦੀਆਂ ਹਨ। ਅੱਜ ਵੀ ਇਸਤਰੀ ਦਾ ਜ਼ਿਕਰ ਹੀ ਬਹੁਤੀਆਂ ਸ਼ਰਤਾਂ ਵਿਚ ਸਾਡੇ ਪਾਠਕਾਂ ਦੇ ਦਿਲਾਂ ਵਿਚ ਇੱਕ ਉਲਾਰ ਕਿਸਮ ਦੀ ਦਿਲਚਸਪੀ ਭਰ ਦੇਂਦਾ ਹੈ ਅਤੇ ਪ੍ਰਧਾਨ ਰੁਚੀ ਉਸ ਬਾਰੇ (ਉਸ ਦੇ ਦੁਖਾਂ ਦੀ ਗੱਲ ਕਰਦੇ ਹੋਏ ਵੀ) ਕੋਈ ਕਾਮਕ ਕਿਸਮ ਦਾ ਚਟਖਾਰਾ ਲੈ ਕੇ ਜਾ ਆਪਣੇ ਦੁਆਲੇ ਅਖਾਉਤੀ ਸਦਾਚਾਰ ਦਾ ਅਰਧ-ਪਾਰਦਰਸ਼ੀ ਜਿਹਾ ਖੇਲ ਖੜਾ ਕਰ ਕੇ ਗੱਲ ਕਰਨ ਦੀ ਹੁੰਦੀ ਹੈ। ਜਦੋਂ ਦੁੱਗਲ ਅਤੇ ਉਸ ਦੇ ਸਾਥੀਆਂ ਨੇ ਲਿਖਣਾ ਸ਼ੁਰੂ ਕੀਤਾ, ਉਦੋਂ ਅਵਸਥਾ ਕੀ ਹੋਵੇਗੀ, ਇਸ ਬਾਰੇ ਅੰਦਾਜ਼ਾ ਹੀ ਕੀਤਾ ਜਾ ਸਕਦਾ ਹੈ। ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਕਿ ਜੇ ਅਸੀਂ ਇਹ ਪਤਾ ਕਰਨਾ ਹੋਵੇ ਕਿ ਕੋਈ ਸਮਾਜ ਕਿੰਨਾ ਕੁ ਨਿਆਂ ਉਤੇ ਆਧਾਰਤ ਹੈ, ਕਿ ਉਸ ਦੀਆਂ ਇਖ਼ਲਾਕੀ ਕਦਰਾਂ-ਕੀਮਤਾਂ ਕਿੰਨੀਆਂ ਕੁ ਉੱਚੀਆਂ ਹਨ, ਕਿ ਕਿਸੇ ਸਮਾਜ ਵਿਚ ਮਾਨਵਤਾ ਦਾ ਕੀ ਮੁੱਲ ਹੈ, ਤਾਂ ਇਸ ਦੀ ਇੱਕੋ ਇੱਕ ਕਸਵਟੀ ਇਹ ਹੋ ਸਕਦੀ ਹੈ ਕਿ ਉਸ ਸਮਾਜ ਵਿਚ ਇਸਤਰੀ ਦਾ ਕੀ ਸਥਾਨ ਹੈ, ਕਿ ਇਸਤਰੀ ਵਲ ਉਸ ਸਮਾਜ ਦਾ ਕੀ ਵਤੀਰਾ ਹੈ। ਇਸ ਬਾਰੇ ਕੋਈ ਵੀ ਸੁਹਿਰਦੇ ਸਾਹਿਤ ਸਮੁੱਚੇ ਸਮਾਜ ਦੀਆਂ ਕਦਰਾਂ-ਕੀਮਤਾਂ ਉਤੇ ਇਕ ਟਿੱਪਣੀ ਹੋਵੇਗਾ।

ਦੁੱਗਲ ਨੂੰ ਜਿਸ ਵੇਲੇ 'ਕੁੜੀਆਂ ਦਾ ਕਹਾਣੀਕਾਰ' ਹੋਣ ਦਾ ਖ਼ਿਤਾਬ ਦਿੱਤਾ ਜਾਂਦਾ ਹੈ, ਤਾਂ ਅਸਲ ਵਿਚ ਉਸ ਦੀ ਹਕੀਕਤ ਨੂੰ ਨਹੀਂ ਪੇਸ਼ ਕੀਤਾ ਜਾਂਦਾ, ਸਗੋਂ ਇਸ ਨੂੰ ਰੱਖਾਂਚਿਕ ਧੁੰਦ ਵਿਚ ਲਪੇਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਗਲ ਸਮਾਜਕ ਯਥਾਰਥ ਨੂੰ ਚਿਤਰਦਾ ਹੈ, ਜਿਸ ਦਾ ਔਰਤ ਵੀ ਓਨਾ ਹੀ ਅੰਗ ਹੈ, ਜਿੰਨਾ ਆਦਮੀ, ਭਾਵੇਂ ਸਮਾਜ ਮਰਦ-ਪ੍ਰਧਾਨ ਹੀ ਕਿਉਂ ਨਾ ਹੋਵੇ।

104