ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/114

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤਾਂ ਵੀ, ਦੁੱਗਲ ਦੀਆਂ ਕਹਾਣੀਆਂ ਕਈ ਤਰ੍ਹਾਂ ਦੇ ਭਾਵ ਅਤੇ ਪ੍ਰਭਾਵ ਪੈਦਾ ਕਰਦੀਆਂ ਹਨ - ਸੁਖਾਂਤਕ, ਦੁਖਾਂਤਕ, ਠੱਠਾ, ਮਸ਼ਕਰੀ, ਖੁੱਲ੍ਹਾ-ਡੁੱਲਾ ਹਾਸਾ, ਤਰਸ, ਭੈਅ, ਹਲਕਾ ਫੁਲਕਾ, ਦਾਰਸ਼ਨਿਕ ਆਦਿ। ਗਹੁ ਨਾਲ ਵਿਸ਼ਲੇਸ਼ਣ ਕੀਤਿਆਂ, ਦੁੱਗਲ ਇਹ ਸਾਰੇ ਭਾਵ ਅਤੇ ਪ੍ਰਭਾਵ ਸ਼ਬਦਾਵਲੀ ਨਾਲ ਨਹੀਂ, ਸਗੋਂ ਮੁੱਖ ਤੌਰ ਉਤੇ ਦੇ ਹੋਰ ਸਾਧਨਾਂ ਰਾਹੀਂ ਪੈਦਾ ਕਰਦਾ ਹੈ: ਵਿਆਕਰਣਕ ਯੁਗਤਾਂ ਵਰਤ ਕੇ, ਅਤੇ ਘਟਨਾ ਰਾਹੀਂ ਜਾਂ ਕਹਾਣੀ ਦੀ ਅੰਦਰਲੀ ਸੰਰਚਨਾ ਨਾਲ। ਭਾਵ ਅਤੇ ਪ੍ਰਭਾਵ ਦੀ ਉਸਾਰੀ ਸ਼ਬਦਾਂ ਰਾਹੀਂ ਨਹੀਂ, ਸਗੋਂ ਸ਼ਬਦਾਂ, ਵਾਕੰਸ਼ਾਂ ਅਤੇ ਵਾਕਾਂ ਦੇ ਖ਼ਾਸ ਤਰ੍ਹਾਂ ਦੇ ਦੁਹਰਾਅ ਰਾਹੀਂ, ਵਾਕਾਂ ਨੂੰ ਨਿੱਕੇ ਜਾਂ ਵੱਡੇ ਕਰ ਕੇ ਉਹਨਾਂ ਨੂੰ ਖ਼ਾਸ ਤਰਤੀਬ ਵਿਚ ਰੱਖਣ ਰਾਹੀ ਹੁੰਦੀ ਹੈ। ਜਿਥੇ ਲੋੜ ਪਵੇ, ਉਹ ਰੂਪਕ ਅਲੰਕਾਰ ਵੀ ਵਰਤਦਾ ਹੈ, ਅਤੇ ਇਹਨਾਂ ਵਿਚ ਇਕ ਮੌਲਿਕ ਹੁੰਦੀ ਹੈ। ਇਹੋ ਜਿਹੀਆਂ ਯੁਗਤਾਂ ਨਾਲ ਹੀ ਉਹ ਆਪਣੀ ਸ਼ੈਲੀ ਨੂੰ ਲੋੜ ਅਨੁਸਾਰ ਸਾਦੀ, ਸਾਧਾਰਨ ਜਾਂ ਫਿਰ ਕਾਵਿਕ ਅਤੇ ਸਰਦੀ ਬਣਾ ਸਕਦਾ ਹੈ। ਇਸ ਤਰਾਂ ਪਾਠਕ ਨੂੰ ਭਾਵਕ ਤੌਰ ਉਤੇ ਆਪਣੇ ਨਾਲ ਲੈ ਸਕਦਾ ਹੈ ਅਤੇ ਉਸ ਨੂੰ ਆਪਣੀ ਗੱਲ ਆਪਣੇ ਦ੍ਰਿਸ਼ਟੀਕੋਨ ਤੋਂ ਸਮਝਾ ਸਕਦਾ ਹੈ।

ਦੁੱਗਲ ਦੇ ਕਹਾਣੀ ਬਿਆਨ ਕਰਨ ਵਿਚ ਵੀ ਅਨੇਕਤਾ ਹੈ। ਉਸ ਨੇ ਇਤਿਹਾਸਕ ਬਿਰਤਾਂਤ ਦਾ ਢੰਗ ਵੀ ਵਰਤਿਆ ਹੈ, ਨਾਟਕੀ ਢੰਗ ਵੀ ਅਤੇ ਸਿਨੇਮਾ ਦੀ ਫ਼ਲੈਸ਼-ਬੈਕ ਤਕਨੀਕ ਵੀ। ਰੀਪੋਰਤਾਜ ਅਤੇ ਰੇਖਾ-ਚਿੱਤਰ ਵੀ ਉਸ ਦੀਆਂ ਕਹਾਣੀਆਂ ਵਿਚ ਸ਼ਾਮਲ ਹਨ। ਦੁੱਗਲ ਲਈ ਹਰ ਕਹਾਣੀ ਆਪਣਾ ਵਖਰਾ ਰੂਪ ਲੈ ਕੇ ਆਉਂਦੀ ਹੈ ਅਤੇ ਉਸੇ ਰੂਪ ਵਿਚ ਸਾਕਾਰ ਹੋਣਾ ਮੰਗਦੀ ਹੈ। ਇਸੇ ਲਈ, ਜਿੰਨੇ ਤਜਰਬੇ, ਅਤੇ ਸਫਲ ਤਜਰਬੇ ਉਸ ਨੇ ਕਹਾਣੀ ਦੇ ਖੇਤਰ ਵਿਚ ਕੀਤੇ ਹਨ, ਉਹ ਕਿਸੇ ਹੋਰ ਕਹਾਣੀਕਾਰ ਨੇ ਨਹੀਂ ਕੀਤੇ।

ਇਹਨਾਂ ਸਾਰਿਆਂ ਦਾ ਵਰਨਣ ਅਸੰਭਵ ਹੈ, ਪਰ ਕੁਝ ਕੁ ਵੱਲ ਸੰਕੇਤ ਕੀਤਾ ਜਾ ਸਕਦਾ ਹੈ। "ਮਾਜ੍ਹਾ ਨਹੀਂ ਮੋਇਆ" ਅਤੇ 'ਪਲੂਟੋ" (ਮਾਜ੍ਹਾ ਨਹੀਂ ਮੋਇਆਂ) ਵਿਚ ਉਹ ਸਵੈਕਥਨੀ ਦਾ ਢੰਗ ਵਰਤਦਾ ਹੈ। ਏ ਸਟੱਡੀ ਇਨ ਬੌਰਡਮ" (ਸੱਭੋ ਸਾਂਝੀਵਾਲ ਵਾਲ) ਵਿਚ ਉਸ ਨੇ ਸ਼ਬਦਾਂ, ਵਾਕੰਸ਼ਾਂ ਅਤੇ ਵਾਕਾਂ ਦੇ ਖ਼ਾਸ ਦੁਹਰਾਅ ਨਾਲ ਅਕੇਵੇਂ ਦਾ ਉਹ ਮਾਹੌਲ ਸਿਰਜ ਦਿੱਤਾ ਹੈ, ਜਿਹੜਾ ਕਹਾਣੀ ਦੀ ਨਾਇਕਾ ਨੂੰ ਪਾਗ਼ਲ ਹੋਣ ਤਕ ਲੈ ਜਾਂਦਾ ਹੈ। "ਹਨੇਰੀ ਰਾਤ, ਚਿੱਕੜ ਤੇ ਚੌਕੀਦਾਰ" (ਗੌਰਜ) ਕਹਾਣੀ ਤੋਂ ਬਿਨਾਂ ਕਹਾਣੀ ਹੈ। 'ਜਿਵੇਂ ਕੋਈ ਭੀੜ ਵਿਚ ਟੇਪ-ਰਿਕਾਰਡਰ ਰੱਖ ਦੇਵੇ,' ਦੁੱਗਲ ਆਪ ਦਸਦਾ ਹੈ। ਹਰ ਵਾਕ ਨਾਲ ਸਾਡੇ ਸਾਹਮਣੇ ਇਕ ਪਾਤਰ ਉਭਰਦਾ ਹੈ ਅਤੇ ਸਾਰੀ ਕਹਾਣੀ ਪਾਤਰਾਂ ਦਾ - ਚੰਗੇ ਤੇ ਭੈੜੇ, ਨੇਕ ਅਤੇ ਜ਼ਾਲਮ ਪਾਤਰਾਂ ਦਾ - ਇਕ ਜਮਘਟਾ ਬਣ ਜਾਂਦੀ ਹੈ, ਜਿਹੜੇ ਇਕ ਨਾਜ਼ਕ ਘੜੀ ਵਿਚ ਆਪੋ ਆਪਣੇ ਸੁਭਾਅ ਅਨੁਸਾਰ ਮਨੁੱਖਤਾ ਦੀ ਹੋਣੀ ਵਿਚ ਸ਼ਰੀਕ ਹੋ ਰਹੇ ਹਨ। "ਸ਼ਹਿਰਜ਼ਾਦ ਦੇ ਨਾਂ" (ਡੋਗਰ) ਅਤੇ "ਅੱਲਾ ਦਿੱਤਾ ਦੇ ਨਾਂ"

108