ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਾਣੀਕਾਰ ਪ੍ਰੇਮ ਪ੍ਰਕਾਸ਼:

ਚਿੰਤਨ ਅਤੇ ਕਲਾ ਦੀ ਸੀਮਾ

ਕਹਾਣੀਕਾਰ ਦੇ ਤੌਰ 'ਤੇ ਪ੍ਰੇਮ ਪ੍ਰਕਾਸ਼ ਦੀ ਰਚਨਾ ਨਾ ਗਿਣਤੀ ਵਿਚ ਬਹੁਤੀ ਹੈ, ਨਾ ਵਿਸ਼ੇ-ਵਸਤ ਵਿਚ ਵਿਸ਼ਾਲ। ਉਸ ਨੇ ਹੁਣ ਤਕ ਤਿੰਨ ਕਹਾਣੀ ਸੰਗ੍ਰਹਿ ਦਿੱਤੇ ਹਨ, ਜਿਨਾਂ ਵਿਚ 39 ਕਹਾਣੀਆਂ ਹਨ। ਅੱਧੀ ਕੁ ਦੇ ਦਰਜਨ ਤੋਂ ਘੱਟ ਕਹਾਣੀਆਂ ਇਹਨਾਂ ਸੰਗ੍ਰਹਿਆਂ ਤੋਂ ਮਗਰੋਂ ਦੀਆਂ ਹਨ। ਇਸ ਥੋੜ੍ਹੀ ਜਿਹੀ ਗਿਣਤੀ ਵਿਚੋਂ ਵੀ ਜੇ ਉਹ ਕਹਾਣੀਆਂ ਕੱਢ ਦੇਈਏ, ਜਿਨ੍ਹਾਂ ਵਿਚ ਕਾਫ਼ੀ ਜ਼ਿਆਦਾ ਦੁਹਰਾਅ ਮਿਲਦਾ ਹੈ, ਜਿਸ ਵੱਲ ਉਸ ਦੇ ਸੁਹਿਰਦ ਮਿੱਤਰ ਅਤੇ ਆਲੋਚਕ ਡਾ. ਅਮਰਜੀਤ ਸਿੰਘ ਨੇ ਵੀ ਧਿਆਨ ਦੁਆਇਆ ਹੈ, ਤਾਂ ਇਹਨਾਂ ਦੀ ਗਿਣਤੀ ਹੋਰ ਵੀ ਘਟ ਜਾਇਗੀ।

ਇੰਨੀ ਥੋੜ੍ਹੀ ਰਚਨਾ ਨਾਲ ਹੀ ਉਸ ਨੇ ਜਿਹੜਾ ਆਲੋਚਕਾਂ ਦਾ ਧਿਆਨ ਖਿੱਚਿਆ ਹੈ, ਉਹ ਉਸ ਦੀ ਪ੍ਰਾਪਤੀ ਹੈ। ਉਸ ਦੀਆਂ ਕਹਾਣੀਆਂ ਦੀ ਗਿਣਤੀ ਨਾਲੋਂ ਬਹੁਤੇ ਉਹਨਾਂ ਬਾਰੇ ਲੇਖ ਮਿਲ ਜਾਣਗੇ। ਵੱਖੋ ਵੱਖਰੇ ਲੇਖਾਂ ਵਿਚ ਉਹਨਾਂ ਬਾਰੇ ਟਿੱਪਣੀਆਂ ਤੇ ਰੀਵੀਊ ਵੀ ਜੇ ਨਾਲ ਮਿਲਾ ਦੇਈਏ ਤਾਂ ਡਾ. ਬਿਕਰਮ ਸਿੰਘ ਘੁੰਮਣ ਵਲੋਂ ਸੰਪਾਦਿਤ ਕੀਤੀ ਗਈ ਕਿਤਾਬ ਜਿੱਡੀ ਘੱਟੋ ਘੱਟ ਇਕ ਹੋਰ ਕਿਤਾਬ ਆਰ ਕੀਤੀ ਜਾ ਸਕਦੀ ਹੈ। ਮੈਂ ਇਸ ਗੱਲ ਨੂੰ ਪ੍ਰੇਮ ਪ੍ਰਕਾਸ਼ ਦੀ ਪ੍ਰਾਪਤੀ ਅੱਜ ਦੇ ਸਾਹਿਤਕ ਹਾਲਾਤ ਦੇ ਪਿਛੋਕੜ ਵਿਚ ਕਹਿੰਦਾ ਹਾਂ, ਜਦੋਂ ਪਾਠਕ ਘੱਟ ਤੇ ਲੇਖਕ ਵੱਧ ਹਨ, ਅਤੇ ਕਿਤਾਬਾਂ ਦਰਾਂ ਦੀ ਮਿਲਵੀਂ ਗਿਣਤੀ ਨਾਲੋਂ ਵੀ ਕਈ ਗੁਣਾਂ ਵੱਧ ਪੈਦਾ ਹੋ ਰਹੀਆਂ ਹਨ। ਅਤੇ ਰਾਤੋਂ ਰਾਤੇ ਬਣੇ ਅਤੇ ਸਭ ਕਾਸੇ ਬਾਰੇ ਜੋ ਕੁਝ ਵੀ ਕਹੋ, ਲਿਖਣ ਲਈ ਤਤਪਰ ਰਹਿੰਦੇ ਆਲੋਚਕਾਂ ਦੀ ਭਰਮਾਰ ਦੇ ਬਾਵਜੂਦ ਵੀ ਕਿੰਨਾ ਕੁਝ ਚੰਗਾ ਅਣਗੋਲਿਆ ਰਹਿ ਜਾਂਦਾ ਹੈ; ਅਣਗਾਇਆ, ਅਣਰੋਇਆ ਸਮੇਂ ਦੀ ਕਬਰ ਵਿਚ ਦਫ਼ਨ ਹੋ ਜਾਂਦਾ ਹੈ।

ਪ੍ਰੇਮ ਪ੍ਰਕਾਸ਼ ਦੀ ਦੂਜੀ ਪਾਪਤੀ ਇਹ ਹੈ ਕਿ ਉਸ ਬਾਰੇ ਪੇਸ਼ ਕੀਤੀਆਂ ਗਈਆਂ ਰਾਵਾਂ ਵਿਚ ਬੇਮੇਲ ਅਜੌੜਤਾ ਹੈ। ਇਕ ਪਾਸੇ ਉਸ ਨੂੰ ਆਪਣੀ ਪੀੜ੍ਹੀ ਦਾ ਮੋਢੀ, ਮਹਾਨ ਪ੍ਰਾਪਤੀਆਂ ਵਾਲਾ ਕਹਾਣੀਕਾਰ ਕਿਹਾ ਜਾਂਦਾ ਹੈ, ਤਾਂ ਦੂਜੀ ਥਾਂ ਉਸ ਨੂੰ ਸਿਰਫ਼

119