ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/129

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕੀਤਾ ਸੀ, ਤਾਂ ਇਸ ਦੀ ਸਮਝ ਆਉਂਦੀ ਸੀ। ਪਰ ਹੁਣ ਨੌਵੇਂ ਦਹਾਕੇ ਵਿਚ, ਖ਼ਾਸ ਕਰਕੇ ਬਾ ਮੁਲਾਹਜ਼ਾ ਹੋਸ਼ਿਆਰ ਨੂੰ ਕੌਮੀ ਇਨਾਮ ਮਿਲਣ ਤੋਂ ਅਤੇ ਨੰਗੀ ਧੁਪ ਨੂੰ ਕੌਮੀ ਪ੍ਰਸਿੱਧੀ ਮਿਲਣ ਤੋਂ ਕੁਝ ਸਾਲ ਪਿਛੋਂ ਇਹ ਦਾਅਵਾ, ਜੇ ਹੋਰ ਕੁਝ ਵੀ ਨਾ ਕਿਹਾ ਜਾਏ ਤਾਂ ਪਛੜਿਆ ਹੀ ਤਾਂ ਲੱਗਦਾ ਹੈ।

ਕਹਾਣੀਕਾਰ ਵਜੋਂ ਪ੍ਰੇਮ ਪ੍ਰਕਾਸ਼ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਵਾਲੀ ਪਹਿਲੀ ਕਹਾਣੀ ਏਸ ਜਨਮ ਵਿਚ ਸੀ, ਜਿਸ ਨੂੰ ਉਸ ਦੇ ਦੂਜੇ ਕਹਾਣੀ ਸੰਗ੍ਰਹਿ "ਨਮਾਜ਼ੀ" ਵਿਚ ਪਹਿਲੀ ਥਾਂ ਮਿਲੀ ਹੋਈ ਹੈ। ਆਰੰਭਕ ਨੁਕਤਾ ਭਾਵੇਂ ਇਸ ਕਹਾਣੀ ਦਾ ਵੀ ਲਿੰਗ-ਸੰਬੰਧ ਹੀ ਹਨ, ਪਰ ਇਹਨਾਂ ਨੂੰ ਕਹਾਣੀ ਵਿਚ ਕੇਂਦਰੀ ਸਥਾਨ ਪ੍ਰਾਪਤ ਨਹੀਂ। ਕੇਂਦਰ ਵਿਚ ਕਿਤੇ ਵੱਡਾ ਸਮਾਜਕ, ਅਨਿਆਂ ਹੈ, ਜਿਸ ਦੇ ਮੁਕਾਬਲੇ ਉਤੇ ਸੈਕਸ ਨਿਗੂਣੀ ਜਿਹੀ ਚੀਜ਼ ਬਣ ਕੇ ਰਹਿ ਜਾਂਦੀ ਹੈ। ਇਸੇ ਸੰਗ੍ਰਹਿ ਵਿਚਲੀ ਕਹਾਣੀ "ਮੁਰਦਾ" ਅੱਜ ਦੀ ਸਮਾਜਕ ਸਥਿਤ ਵਿਚ ਬਣ ਚੁੱਕੀ ਫ਼ਿਤਰਤ ਉਤੇ ਵਿਅੰਗਮਈ ਢੰਗ ਨਾਲ ਚਾਨਣ ਪਾਉਂਦੀ ਹੈ। ਦੋ ਹੋਰ ਕਹਾਣੀਆਂ -“ਫ਼ੈਸਲਾ (ਬਾਵਜੂਦ — ਇਸ ਦੇ ਮੈਂ ਕੀ ਕਰਾਂ ... ਪੈਰ, ਪੰਜਣੀਆਂ, ਪੱਟ, ਧੁੰਨੀ, ਛਾਤੀਆਂ, ਬਲ੍ਹ - ਬੁਲ਼, ਛਾਤੀਆਂ, ਧੁੰਨੀ, ਪੱਟ, ਪਿੰਜਣੀਆਂ ਪੈਰ ... ਨੰਗੇ, ਨੰਗੇ, ਨੰਗੇ ਦੇ) ਅਤੇ “ਬੇਵਤਨ" (ਬਾਵਜੂਦ - ਇਸ ਵਿਚਲੀ ਲੈਕਚਰਬਾਜ਼ੀ ਦੇ) — ਇਸ ਸੰਗ੍ਰਹਿ ਵਿਚ ਐਸੀਆਂ ਹਨ, ਜਿਹੜੀਆਂ ਵਿਲਖਣਤਾ ਕਰਕੇ ਬਰਦਾਸ਼ਤ ਕੀਤੀਆਂ ਜਾ ਸਕਦੀਆਂ ਹਨ। ਬਾਕੀ ਸਭ ਕਹਾਣੀਆਂ ਕਚਕੜੇ ਤੋਂ ਅੱਗੇ ਨਹੀਂ ਜਾਂਦੀਆਂ।

ਮੁਕਤੀ ਕਹਾਣੀ ਸੰਗ੍ਰਹਿ ਨੇ ਪਾਠਕਾਂ ਦਾ ਵੀ ਅਤੇ ਆਲੋਚਕਾਂ ਦਾ ਵੀ ਸਭ ਤੋਂ ਵਧ ਧਿਆਨ ਖਿੱਚਿਆ ਹੈ। ਇਸ ਦਾ ਮੁੱਖ ਕਾਰਨ ਤਾਂ ਇਸ ਵਿਚਲੀਆਂ ਕਹਾਣੀਆਂ ਦੀ ਜਟਿਲਤਾ ਲੱਗਦੀ ਹੈ, ਜਿਸ ਨੂੰ ਅੱਜ ਅਸੀਂ ਕਲਾ ਦਾ ਵੀ ਤੇ ਬੌਧਿਕਤਾ ਦਾ ਵੀ ਸਮਅਰਥਕ ਸਮਝਣ ਲੱਗ ਪਏ ਹਾਂ। ਇਸ ਤੋਂ ਇਲਾਵਾ ਇਹਨਾਂ ਕਹਾਣੀਆਂ ਵਿਚ ਭਾਵਕ ਤਣਾਅ ਦਾ ਵਾਤਾਵਰਣ ਬਹੁਤ ਪ੍ਰਬਲ ਹੈ, ਜਿਹੜਾ ਪਾਠਕ ਨੂੰ ਕੀਲ ਰਖਦਾ ਹੈ। ਅਤੇ ਤੀਜੇ, ਇਹਨਾਂ ਕਹਾਣੀਆਂ ਵਿਚਲੇ ਪਾਤਰਾਂ, ਘਟਨਾਵਾਂ ਅਤੇ ਵਿਚਾਰਾਂ ਦੀ ਸਮਾਜਕ ਸਾਪੇਖਤਾ ਅਤੇ ਪਛਾਣ ਵੀ ਹੈ, ਜਿਹੜੀ ਲੁੰਪਣ ਚੌਕੜੀ ਵਾਲੀਆਂ ਕਹਾਣੀਆਂ ਦੇ ਸਾਈਕਲ ਵਿਚ ਗੁੰਮ ਹੈ। ਇਹ ਇਹਨਾਂ ਕਹਾਣੀਆਂ ਦਾ ਦਿੱਸਦਾ ਰੂਪ ਹੈ।

ਪਰ ਜੇ ਇਸ ਦਿੱਸਦੇ ਰੂਪ ਦੇ ਅੰਦਰ ਜਾ ਕੇ ਅਸੀਂ ਕਹਾਣੀਆਂ ਦਾ ਵਿਸ਼ਲੇਸ਼ਣ ਕਰਨ ਲੱਗਏ ਤਾਂ ਇਹ ਨਿਸਚੇ ਨਾਲ ਕਹਿਣਾ ਮੁਸ਼ਕਲ ਹੋ ਜਾਂਦਾ ਹੈ ਕਿ ਕਹਾਣੀਆਂ ਦਾ ਸੱਚ ਉਹੀ ਹੈ ਜਿਹੜਾ ਪ੍ਰੇਮ ਪ੍ਰਕਾਸ਼ ਪੇਸ਼ ਕਰਨਾ ਚਾਹੁੰਦਾ ਹੈ ਅਤੇ ਉਸੇ ਤਰ੍ਹਾਂ ਹੀ ਹੈ, ਜਿਸ ਤਰ੍ਹਾਂ ਉਹ ਪੇਸ਼ ਕਰਦਾ ਹੈ!

ਉਦਾਹਰਣ ਵਜੋਂ, ਪਹਿਲੀ ਕਹਾਣੀ "ਡੈੱਡ-ਲਾਈਨ" ਨੂੰ ਹੀ ਲਈਏ। ਕਹਾਣੀ ਵਿਚ ਤਣਾਅ ਦਾ ਸਿਖਰ ਉਦੋਂ ਆਉਂਦਾ ਹੈ ਜਦੋਂ “ਇਕ ਸ਼ਾਮ ਥੱਕੇ ਹਾਰੇ ਆਨੰਦ

123