ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ ਜ਼ਰਾ ਗਹੁ ਨਾਲ ਵਿਚਾਰਿਆ ਜਾਏ ਤਾਂ ਇਹ ਤਿੰਨੇ ਹੀ ਸਿਧਾਂਤ ਪੈਰ ਨਹੀਂ ਰੱਖਦੇ। ਅੱਜ ਤੋਂ ਪੰਜਾਹ ਸਾਲ ਪਹਿਲਾਂ ਜਦੋਂ ਗੁਰਬਖ਼ਸ਼ ਸਿੰਘ 'ਪ੍ਰੀਤ ਲੜੀ' ਨੇ, ਅਤੇ ਫਿਰ ਉਸ ਤੋਂ ਮਗਰੋਂ ਸੇਖੋਂ ਅਤੇ ਦੁੱਗਲ ਨੇ ਔਰਤ-ਮਰਦ ਸੰਬੰਧਾਂ ਦੇ ਬਿਆਨ ਵਿਚ ਖੁੱਲ੍ਹ ਲਈ ਤਾਂ ਇਹ ਗੱਲ ਸਮਝ ਆ ਸਕਦੀ ਸੀ ਕਿ ਉਹ ਸਥਾਪਤ ਕਦਰਾਂ-ਕੀਮਤਾਂ ਨੂੰ ਚੁਣੌਤੀ ਦੇ ਰਹੇ ਹਨ, ਕਿਉਂਕਿ ਉਦੋਂ ਸਥਾਪਤ ਕਦਰਾਂ-ਕੀਮਤਾਂ ਸਾਮੰਤੀ ਖ਼ਾਸਾ ਰੱਖਦੀਆਂ ਸਨ, ਜਿਹੜੀਆਂ ਪਿਆਰ, ਲਿੰਗ-ਸੰਬੰਧਾਂ ਅਤੇ ਔਰਤ ਦੀ ਆਜ਼ਾਦੀ ਉਤੇ ਬੰਦਸ਼ਾਂ ਲਾਉਣੇ ਉਤੇ ਟਿਕੀਆਂ ਹੋਈਆਂ ਸਨ। ਪਰ ਅੱਜ ਦੀਆਂ ਪ੍ਰਧਾਨ ਕੀਮਤਾਂ ਬੁਰਜੂਆ ਹਨ। ਅੱਜ ਦੇ ਸਵਾਮੀਆਂ ਦੇ ਸੰਸਾਰ ਵਿਚ ਪ੍ਰਵਾਰਕ ਵਲਗਣਾਂ ਵਿਚ ਰਹਿੰਦੇ ਹੋਏ ਵੀ ਇਸਤਰੀਆਂ ਮਰਦੇ ਇਕ ਦੂਜੇ ਦੀ ਥਾਂ ਬਦਲਦੇ ਰਹਿੰਦੇ ਹਨ, ਅਤੇ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਧਮਾਕਾ ਸਿਰਫ਼ ਉਦੋਂ ਪੈਂਦਾ ਹੈ, ਜਦੋਂ ਕੋਈ ਇਹਨਾਂ ਸੰਬੰਧਾਂ ਵਿਚ ਫਿਟ ਨਾ ਬੈਠ ਰਿਹਾ ਵਿਅਕਤੀ ਸਾੜੇ ਦਾ ਮਾਰਿਆ ਹੋਇਆ, ਜਾਂ ਕਿਸੇ ਵਡੇਰੇ ਸਕੈਂਡਲ ਤੋਂ ਬਚਣ ਦੀ ਖ਼ਾਤਰ ਆਪ ਮਰ ਜਾਂਦਾ ਹੈ ਜਾਂ ਦੂਜੇ ਨੂੰ ਮਾਰ ਕੇ ਉਸ ਕੋਰਮ ਨੂੰ ਆਤਮਘਾਤ ਦੱਸ ਦੇਂਦਾ ਹੈ। ਓਦੋਂ ਹੀ ਫਿਰ ਸਾਡੇ ਆਮ ਲੋਕਾਂ ਨੂੰ ਇਹਨਾਂ ਆਦਰਸ਼ ਸਵਾਮੀਆਂ ਦੇ ਅਸਲੀ ਜੀਵਨ ਦਾ ਪਤਾ ਲੱਗਦਾ ਹੈ। ਇਹ ਸਵਾਮੀ ਕੁਦਰਤੀ ਤੌਰ ਉਤੇ ਚਾਹੁਣਗੇ ਕਿ ਉਹਨਾਂ ਵਰਗੇ ਹੀ ਸੰਬੰਧ ਬਾਕੀ ਸਮਾਜ ਵਿਚ ਵੀ ਪ੍ਰਚਲਤ ਹੋ ਜਾਣ, ਤਾਂ ਕਿ ਜਿਸ ਤਰ੍ਹਾਂ ਇਹ ਆਰਥਕ ਖੇਤਰ ਵਿਚ ਆਜ਼ਾਦੀ ਦਾ ਨਾਹਰਾ ਲਾ ਕੇ ਧਨ ਨੂੰ ਆਪਣੇ ਹੱਥਾਂ ਵਿਚ ਇਕੱਤਰ ਕਰ ਸਕੇ ਹਨ ਅਤੇ ਘੱਟ ਧਨ ਵਾਲਿਆਂ ਜਾਂ ਨਿਰਧਨਾਂ ਦਾ ਸ਼ੋਸ਼ਣ ਕਰ ਸਕਦੇ ਹਨ, ਇਸੇ ਤਰਾਂ ਲਿੰਗ-ਖੇਤਰ ਵਿਚ ਆਜ਼ਾਦੀ ਦਾ ਨਾਅਰਾ ਲਾ ਕੇ ਉਹ ਸਮਾਜ ਵਿਚਲੇ ਸਾਰੇ ਜੀਆਂ ਨੂੰ ਆਪਣੇ ਹਵਸ-ਖੇਤਰ ਦੇ ਪਾਤਰ ਬਣਾ ਸਕਣ; ਅੱਜ ਜਿਨਸੀ ਖੁੱਲ ਦਾ ਨਾਅਰਾ ਜਾਂ ਇਸ ਦਾ ਬਿਨਾਂ ਕਿਸੇ ਠੋਸ ਸਮਾਜਕ ਆਧਾਰ ਅਤੇ ਸਦਾਚਾਰਕ ਜ਼ਿੰਮੇਵਾਰੀ ਦੇ ਕੀਤਾ ਗਿਆ ਵਰਨਣ ਸਥਾਪਤ ਕਦਰਾਂ-ਕੀਮਤਾਂ (ਜਿਸ ਦਾ ਮਤਲਬ ਹੁੰਦਾ ਹੈ, ਸਮਾਜ ਦੇ ਸਵਾਮੀਆਂ ਦੀਆਂ ਕਦਰਾਂ-ਕੀਮਤਾਂ) ਨੂੰ ਚੁਣੌਤੀ ਨਹੀਂ, ਸਗੋਂ ਉਹਨਾਂ ਦੇ ਹੱਕ ਵਿਚ ਖੇਡਣਾ ਹੈ।

ਖੁੱਲ੍ਹ ਜਿਨਸੀ ਸੰਬੰਧਾਂ ਨੂੰ ਔਰਤ ਦੀ ਆਜ਼ਾਦੀ ਨਾਲ ਜੋੜਨ ਦਾ ਖ਼ਿਆਲ ਪੱਛਮ ਤਾਂ ਆਇਆ ਹੈ। ਇਸ ਦਾ ਅਰਥ ਔਰਤ ਦੀ ਗੁਲਾਮੀ ਦੇ ਕਾਰਨਾਂ ਨੂੰ ਸਮਝਣ ਅਤੇ ਦਰ ਕਰਨ ਤੋਂ ਬਿਨਾਂ ਉਸ ਨੂੰ ਵਕਤੀ ਤੌਰ ਉਤੇ ਆਜ਼ਾਦੀ ਦਾ ਅਹਿਸਾਸ ਦੇਣਾ ਹੈ। ਪਰ ਮਸਲਾ ਜਿਨਸੀ ਖੇਡ ਵਿਚ ਔਰਤ ਦੀ ਬਰਾਬਰੀ ਦਾ ਨਹੀਂ, ਸਗੋਂ ਜ਼ਿੰਦਗੀ ਦੀ ਖੇਤ ਵਿਚ ਔਰਤ ਦੀ ਬਰਾਬਰੀ ਦਾ ਹੈ, ਜਿਹੜਾ ਕਿ ਕਿਤੇ ਵਡੇਰਾ ਮਸਲਾ ਹੈ ਅਤੇ ਗੰਭੀਰ ਪਹੁੰਚ, ਸੂਝ ਅਤੇ ਯਤਨਾਂ ਦੀ ਮੰਗ ਕਰਦਾ ਹੈ। ਚੰਗੀ ਗੱਲ ਇਹ ਹੈ ਕਿ ਇਸ ਮਸਲੇ ਉਤੇ ਕਹਾਣੀਕਾਰਾਂ ਵਿਚ ਅਣ-ਐਲਾਨਿਆਂ ਸੰਬਾਦ ਚਲ ਰਿਹਾ ਹੈ, ਜਿਸ ਵਿਚ ਤੇ ਤਜਰਬਾਰੇ ਕਹਾਣੀਕਾਰ ਇਕ ਪਾਸੇ ਹਨ ਅਤੇ

ਨਵੇਂ ਨਵੇਂ ਸਥਾਪਤ ਹੋਏ ਜਾਂ

130