ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/139

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਵਕ ਪੱਧਰ ਉਤੇ ਸੰਬਾਦ ਵਚ ਪੈਣਾ ਇਸ ਸਾਹਿਤ ਦੀ ਮਜਬੂਰੀ ਨਹੀਂ ਸੀ। ਜੂਝਾਰਵਾਦੀ ਸਾਹਿਤ ਨੇ ਪ੍ਰਗਤੀਵਾਦੀ ਸਾਹਿਤ ਦੀਆਂ ਹੀ ਖ਼ੂਬੀਆਂ ਖ਼ਾਮੀਆਂ ਨੂੰ ਅੱਗੇ ਤੋਰਿਆ।

ਜਰਨੈਲ ਪੂਰੀ ਦੀ ਪੁਸਤਕ ਘੁੱਗੀਆਂ ਵਾਲੇ ਪੰਜਾਬੀ ਪ੍ਰਗਤੀਵਾਦੀ ਸਾਹਿਤ ਦੇ ਕਲਾਸੀਕਲ ਮਾਡਲ ਨੂੰ ਪੇਸ਼ ਕਰਦੀ ਹੈ। ਅੱਜ ਦੀਆਂ ਹਾਲਤਾਂ ਵਿਚ ਜੇ ਇਸ ਨੂੰ ਪ੍ਰਗਤੀਵਾਦੀ ਨਾਲੋਂ ਪਾਰਟੀ ਸਾਹਿਤ ਵਿਚ ਰਖਿਆ ਜਾਏ ਤਾਂ ਵਧੇਰੇ ਠੀਕ ਹੋਵੇਗਾ। ਪਾਰਟੀ ਸਾਹਿਤ ਵਜੋਂ ਇਸ ਦਾ ਉੱਚਾ ਮੁਲਾਂਕਣ ਕੀਤਾ ਜਾ ਸਕਦਾ ਹੈ। ਪਾਰਟੀ ਵਲ ਰੁਜੂਅ ਰਖਦੇ ਨਵੇਂ ਸਾਥੀਆਂ ਨੂੰ ਇਹ ਕੁਝ ਨਵਾਂ ਦਸ ਵੀ ਸਕਦੀ ਹੈ, ਅਤੇ ਉਹਨਾਂ ਦੇ ਵਿਸ਼ਵਾਸ ਨੂੰ ਹੋਰ ਪਕੇਰਾ ਵੀ ਕਰ ਸਕਦੀ ਹੈ। ਪਰ ਪਾਰਟੀ ਹਲਕੇ ਤੋਂ ਬਾਹਰ ਕਿਸੇ ਨਾਲ ਸੰਬਾਦ ਰਚਾ ਸਕਣਾ ਇਸ ਦੀ ਸਮਰੱਥਾ ਤੋਂ ਬਾਹਰ ਹੈ। ਇਹ ਗੱਲ ਕਲਾਤਮਕ ਕਿਰਤ ਵਜੋਂ ਇਸ ਤਰਾਂ ਦੇ ਸਾਹਿਤ ਨੂੰ ਸੀਮਿਤ ਰੱਖਦੀ ਹੈ।

ਅੱਜ ਇਹ ਗੱਲ ਕਲਾ ਦੀ ਸਾਧਾਰਣ ਸੂਝ ਵਿਚ ਵੀ ਸ਼ਾਮਲ ਹੋ ਗਈ ਹੈ ਕਿ ਸਿੱਧਾ ਨਾਅਰਾ ਕਲਾ ਨਾਲ ਮੇਲ ਨਹੀਂ ਖਾਂਦਾ। ਇਸ ਲਈ ਸਿੱਧਾ ਨਾਅਰਾ ਲੱਗਾ ਅੱਜ ਸਾਨੂੰ ਬਹੁਤ ਘੱਟ ਮਿਲਦਾ ਹੈ ਅਤੇ ਜਿਥੇ ਕਿਤੇ ਹੈ ਵੀ,(ਉਦਾਹਰਣ ਵਜੋਂ, ਬਲਦੇਵ ਸਿੰਘ ਦੀ ਹਵੇਲੀ ਛਾਵੇਂ ਖੜਾ ਰੱਬ ਵਿਚ "ਇਕ ਪਿੰਡ ਦੀ ਕਥਾ" ਜਾਂ ਗੁਰਮੇਲ ਮਡਾਹੜ ਦੀ ਜੰਗ ਜਾਰੀ ਹੈ ਵਿਚ "ਪੌੜੀਆਂ") ਉਥੇ ਇਹ ਨਾਅਰਾ ਕਿਸੇ ਪ੍ਰਤੀਕਾਤਮਕ ਕਹਾਣੀ ਦੀ ਆੜ ਵਿਚ ਲੱਗਦਾ ਹੈ। ਬਲਦੇਵ ਸਿੰਘ ਨੇ ਤਾਂ ਆਪਣੀ ਕਹਾਣੀ ਨੂੰ ਕਿਹਾ ਹੀ ਕਥਾ ਹੈ। ਫੈਂਟੇਸੀ ਦੇ ਅੰਦਾਜ਼ ਵਿਚ ਲਿਖੀਆਂ ਗਈਆਂ ਕਹਾਣੀਆਂ ਲੇਖਕ ਦੀ ਇਸੇ ਮਜਬੂਰੀ ਨੂੰ ਹਲ ਕਰਦੀਆਂ ਹਨ। ਜਸਵੰਤ ਵਿਰਦੀ ਇਸ ਤਕਨੀਕ ਦੀਆਂ ਕਹਾਣੀਆਂ ਲਿਖਣ ਵਿਚ ਸਭ ਤੋਂ ਅੱਗੇ ਹੈ। ਸੜਕਾਂ ਦਾ ਦਰਦ ਅਤੇ ਖੂਨ ਦੇ ਹਸਤਾਖਰ ਉਸ ਦੇ ਨਵੇਂ ਕਹਾਣੀ ਸੰਗ੍ਰਹਿ ਇਸ ਤਕਨੀਕ ਨੂੰ ਅਪਣਾਉਂਦੇ ਹਨ। ਵਿਰਦੀ ਵੀ ਸੁਪਨੇ ਅਤੇ ਸਿਆਸਤ ਨੂੰ ਮਿਲਾ ਕੇ ਚਲਦਾ ਹੈ। ਪਰ ਇਹਨਾਂ ਦੇ ਨਾਲ ਹੀ ਸੰਦੇਹ ਉਸ ਦੇ ਬੱਧ ਦਾ ਲਾਜ਼ਮੀ ਤੱਤ ਹੈ, ਜਿਸ ਕਰਕੇ ਉਸ ਦੀਆਂ ਕਹਾਣੀਆਂ ਵਿਚਲੀ ਕਾਵਿਕਤਾ ਵਿਅੰਗ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸੇ ਕਰਕੇ ਉਸ ਦੀਆਂ ਕਹਾਣੀਆਂ ਦਾ ਕੇਂਦਰੀ ਨੁੱਕਤਾ ਸਪਨਾ ਬਨਣ ਨਾਲੋਂ ਸਪਨਾ ਟੁੱਟਣ ਦਾ ਅਹਿਸਾਸ ਵਧੇਰੇ ਹੈ।

ਪ੍ਰਤੀਕਾਤਮਕ ਅਤੇ ਫੈਂਟੇਸੀ ਕਿਸਮ ਦੀ ਕਹਾਣੀ ਦੀਆਂ ਆਪਣੀਆਂ ਸੀਮਾਂ ਹਨ। ਇਹ ਕਾਫ਼ੀ ਹੱਦ ਤਕ ਸਾਡੀ ਸੁਹਜ-ਸੰਤੁਸ਼ਟੀ ਵਿਚ ਸਹਾਈ ਹੁੰਦੀ ਹੈ। ਪਰ ਇਹ ਸੁਹਜਸੰਤੁਸ਼ਟੀ ਕਿਸੇ ਬੁਝਾਰਤ ਦੇ ਬੁੱਝ ਲੈਣ ਵਾਂਗ ਨਿਰੋਲ ਬੰਧਕ ਘਾਲਣਾ ਦਾ ਸਿੱਟਾ ਹੁੰਦੀ ਹੈ। ਇਸ ਨਾਲ ਇਸ ਪ੍ਰਕਾਰ ਦੀ ਕਹਾਣੀ ਵਿਚ ਵੀ ਪ੍ਰਗਤੀਵਾਦੀ ਕਹਾਣੀ ਵਾਲਾ ਇਹ ਲੱਛਣ ਆ ਜਾਂਦਾ ਹੈ ਕਿ ਇਹ ਉਹਨਾਂ ਪਾਠਕਾਂ ਨੂੰ ਹੀ ਕੁਝ ਦੱਸਦੀ ਹੈ, ਜਿਹੜੇ ਪਹਿਲਾਂ ਹੀ ਸਭ ਕੁਝ ਜਾਣਦੇ ਹੁੰਦੇ ਹਨ। ਇਸ ਲਈ ਕਲਾ ਦੇ ਪੱਖੋਂ ਇਸ ਤਕਨੀਕ ਨੂੰ ਕੋਈ

133