ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/140

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹੁਤੀ ਉੱਚੀ ਥਾਂ ਨਹੀਂ ਦਿੱਤੀ ਜਾ ਸਕਦੀ।

ਜ਼ਿੰਦਗੀ ਦੀ ਤਲਖ਼ ਹਕੀਕਤ, ਸਮਾਜਕ ਆਲੋਚਨਾ ਅਤੇ ਭਵਿੱਖ ਦੇ ਕਿਸੇ ਸੁਪਨੇ ਨੂੰ ਸੁਮੋਲਣ ਦਾ ਇਕ ਯਤਨ ਗੁਰਦਿਆਲ ਸਿੰਘ ਨੇ ਆਪਣੇ ਕਹਾਣੀ ਸੰਗ੍ਰਹਿ ਰੱਖੇ ਮਿੱਸੇ ਬੰਦੇ ਵਿਚ ਕੀਤਾ ਹੈ। ਇਸ ਸੰਗ੍ਰਹਿ ਦੀਆਂ ਕਹਾਣੀਆਂ ਦੇ ਪਾਤਰ ਸਮਾਜ ਦੀਆਂ ਹੇਠਲੀਆਂ ਪਰਤਾਂ ਵਿਚ ਵਿਚਰਣ ਵਾਲੇ ਲੋਕ ਹਨ। ਉਹ ਆਪਣੇ ਰੁੱਖੇ ਮੱਸੇ ਹਾਸ-ਵਿਅੰਗ ਦੀ ਡੰਗੋਰੀ ਫੜੀ, ਆਪਣੀ ਜ਼ਿੰਦਗੀ ਦੇ ਝੋਰਿਆਂ ਨੂੰ ਹੰਡਾਉਂਦੇ ਹੋਏ ਆਪਣੀ ਅਵਸਥਾ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ, ਅਤੇ ਇਸ ਕੋਸ਼ਿਸ਼ ਵਿਚ ਸਮਾਜ, ਸਰਕਾਰ ਆਦਿ ਉਤੇ ਟਿੱਪਣੀ ਕਰੀ ਜਾਂਦੇ ਹਨ। ਪਰ ਸਭ ਤੋਂ ਵੱਡੀ ਗੱਲ ਕਿ ਘੋਰ ਮੁਸੀਬਤ ਵਿਚ ਵੀ ਉਹ ਆਸ ਦਾ ਪੱਲਾ ਨਹੀਂ ਛੱਡਦੇ। ਇਹ ਆਸ ਵੀ ਕੋਈ ਉਹਨਾਂ ਉਤੇ ਨਸੀ ਨਹੀਂ ਗਈ, ਸਗੋਂ ਉਹਨਾਂ ਦੇ ਜਿਉਣ ਦੇ ਉਮਾਹ ਦੇ ਵਿਚੋਂ ਹੀ ਨਿਕਲਦੀ ਹੈ, ਕਿਉਂਕਿ ਇਹ ਕੋਈ ਤਾਰੇ ਤੋੜਨ ਦੇ ਸੁਪਨੇ ਨਹੀਂ ਲੈਂਦੀ, ਜ਼ਿੰਦਗੀ ਨੂੰ ਜਿਉਣ ਯੋਗੀ ਬਣਾ ਸਕਣ ਦੇ ਸੁਪਨੇ ਲੈਂਦੀ ਹੈ। ਗੁਰਦਿਆਲ ਸਿੰਘ ਦਾ ਇਹ ਢੰਗ ਉਸ ਦੀ ਵਿਲੱਖਣਤਾ ਬਣ ਗਿਆ ਹੈ।

ਏਨੀ ਹੀ, ਜਾਂ ਇਸ ਤੋਂ ਵੀ ਕੁਝ ਵਧੇਰੇ ਸੰਤੁਸ਼ਟਤਾ ਦੇਂਦੀਆਂ ਅਤੇ ਭਰਪੂਰ ਤਜਰਬਾ ਬਣਦੀਆਂ ਉਹ ਕਹਾਣੀਆਂ ਹਨ, ਜਿਨ੍ਹਾਂ ਵਿਚ ਉਪਰੋਕਤ ਸਾਰੇ ਹੀ ਤੱਤ ਹਨ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦਾ ਗਿਆਨ, ਉਹਨਾਂ ਦੇ ਖ਼ਿਲਾਫ਼ ਵਿਦਰੋਹ, ਕਿਸ ਭਵਿੱਖ-ਮੁਖੀ ਸੁਪਨੇ ਦੀ ਚੇਤਨਤਾ ਅਤੇ ਉਸ ਲਈ ਯਤਨ; ਪਰ ਨਾਲ ਹੀ ਇਸ ਯਤਨ ਹੀ ਤਾਂ ਇਸ ਤੋਂ ਪੈਦਾ ਹੁੰਦਾ ਦੁਖਾਂਤਕ ਤੱਤ, ਅਤੇ ਇਸ ਅਸਫਲਤਾ ਦੇ ਕਾਰਨਾਂ ਦਾ ਵਿਸ਼ਲੇਸ਼ਣ ਵੀ ਸ਼ਾਮਲ ਹੈ। ਇਸ ਤਰ੍ਹਾਂ ਦੀਆਂ ਰਚਨਾਵਾਂ ਸਾਨੂੰ ਭਾਵਕ ਤੌਰ ਉੱਤੇ ਝੰਜੋੜ ਦੇਂਦੀਆਂ ਹਨ। ਇਹਨਾਂ ਦਾ ਦੁਖਾਂਤਕ ਤੱਤ ਸਾਨੂੰ ਸਮਾਜ ਦੀ ਗਤੀ ਤੋਂ ਵੀ ਜਾਣੂ ਕਰ ਜਾਂਦਾ ਹੈ ਅਤੇ ਇਸ ਗਤੀ ਨੂੰ ਜਕੜੀ ਬੈਠੇ ਕਾਰਨਾਂ ਦਾ ਵੀ ਅਹਿਸਾਸ ਕਰਾ ਜਾਂਦਾ ਹੈ। ਪਿਛਲੇ ਸਮੇਂ ਵਿਚ ਵਰਿਆਮ ਸੰਧੂ, ਬਲਦੇਵ ਸਿੰਘ, ਰਾਮ ਸਰੂਪ ਅਣਖੀ, ਕਿਰਪਾਲ ਕਜ਼ਾਕ, ਪ੍ਰੇਮ ਗੋਰਖੀ, ਜੋਗਿੰਦਰ ਸਿੰਘ ਨਿਰਾਲਾ ਦੀਆਂ ਛਪੀਆਂ ਕਹਾਣੀਆਂ ਜਾਂ ਕਹਾਣੀ ਸੰਹ ਇਸ ਰੁਝਾਣ ਦੀ ਪ੍ਰਤਿਨਿਧਤਾ ਕਰਦੇ ਹਨ।

ਇਹਨਾਂ ਲੇਖਕਾਂ ਨੇ ਮੁੱਖ ਤੌਰ ਉਤੇ ਬਹੁ-ਗਿਣਤੀ, ਹੇਠਲੇ ਵਰਗ, ਦੇ ਜੀਵਨ ਨੂੰ ਆਪਣਾ ਵਿਸ਼ਾ ਬਣਾਇਆ ਹੈ। ਆਪਣੇ ਕਸ਼ਟ ਭਰੇ ਜੀਵਨ ਤੋਂ ਮੁਕਤੀ ਪਾਉਣ ਦੇ ਯਤਨ ਵਿਚ, ਇਹਨਾਂ ਦੇ ਪਾਤਰ ਆਪਣੇ ਜੀਵਨ ਨੂੰ ਜਕੜੀ ਬੈਠੀਆਂ ਹਾਲਤਾਂ ਦੇ ਖ਼ਿਲਾਫ਼ ਰੋਹ-ਭਰੀ ਬਗਾਵਤ ਕਰਦੇ ਹਨ। ਪਰ ਇਹ ਹਾਲਤਾਂ ਅਜੇ ਉਹਨਾਂ ਲਈ ਇਕੱਲੇ ਇਕੱਲੇ ਵਾਸਤੇ ਅਜਿੱਤ ਹਨ। ਜਿਸ ਕਰਕੇ ਉਹ ਇਕੋ ਵਾਰੀ ਮੁੜ ਉਹਨਾਂ ਦੇ ਭਾਰ ਹੇਠ ਹੋਰ ਦੱਬ ਕੇ ਰਹਿ ਜਾਂਦੇ ਹਨ। ਕਿਰਪਾਲ ਕਜ਼ਾਕ ਦੇ ਨਵੇਂਂ ਕਹਾਣੀ ਸੰਗ੍ਰਹਿ ਅੱਧਾ ਪਲ ਵਿਚ ਕੁਝ ਕਹਾਣੀਆਂ (ਜਿਵੇਂ “ਜਿਥੋਂ ਸੂਰਜ ਉੱਗਦਾ ਹੈ") ਵਿਚ ਕਿਤੇ ਕਿਤੇ ਕੋਈ ਲੋਕ

134