ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੌਚਕਤਾ ਅਤੇ ਤਾਜ਼ਗੀ ਇਸ ਪ੍ਰਭਾਵ ਨੂੰ ਬੋਝਲ ਨਹੀਂ ਹੋਣ ਦੇਂਦੀਆਂ।

ਵਿਸ਼ੈ, ਵਸਤੂ ਅਤੇ ਬਣਤਰੀ ਗੁਣਾਂ ਕਰਕੇ ਮੈਂ ਇਹਨਾਂ ਦੋਹਾਂ ਨਾਵਲਾਂ ਨੂੰ ਜੋਸ਼ੀ ਦੀ ਸਮੁੱਚੀ ਗਲਪ ਦੀ ਨਿਰੰਤਰਤਾ ਵਿਚ ਹੀ ਥਾਂ ਦੇਂਦਾ ਹਾਂ, ਕਿਸੇ ਵੱਖਰੇ ਪਸਾਰ ਵਜੋਂ ਨਹੀਂ। ਇਹ ਦੋਵੇਂ ਨਾਵਲ ਉਸ ਸੋਚਣੀ ਵਲ ਸੰਕੇਤ ਕਰਦੇ ਹਨ ਜਿਹੜੀ ਬਹੁ-ਗਿਣਤੀ ਕਹਾਣੀਆਂ ਵਿਚ ਵੀ ਜੋਸ਼ੀ ਦਾ ਮੁੱਖ ਰੁਝਾਣ ਹੈ, ਅਤੇ ਜਿਸ ਦੀ ਤਹਿ ਵਿਚ ਚੇਤਨ ਜਾਂ ਅਚੇਤ ਤੌਰ ਉਤੇ ਉਸ ਦਾ ਕਿੱਤਾ ਦੇਖਿਆ ਜਾ ਸਕਦਾ ਹੈ। ਇਹ ਰੁਝਾਣ ਹੈ ਜੁਰਮ ਅਤੇ ਦੰਡ ਵਿਚ ਕੋਈ ਅੰਤਕ ਲੱਭਣ ਦੀ ਕੋਸ਼ਿਸ਼ ਕਰਨਾ; ਇਹ ਰੁਝਾਣ ਇਹ ਦੇਖਣ ਦਾ ਹੈ ਕਿ ਕਸੂਰ ਕਰਨ ਵਾਲਾ ਅਤੇ ਸਜ਼ਾ ਭੁਗਤਣ ਵਾਲਾ ਦੇ ਅੱਡ ਅੱਡ ਵਿਅਕਤੀ ਕਿਉਂ ਹੋਣ? ਇਹ ਕਰਦਿਆਂ ਜਿਥੇ ਉਹ ਸਾਡੇ ਸਥਾਪਤ ਢਾਂਚੇ ਵਿਚਲੀਆਂ ਸੰਗਤੀਆਂ ਉਤੇ ਉਂਗਲ ਰਖਦਾ ਹੈ, ਉਥੇ ਨਾਲ ਹੀ ਇਹ ਵਿਸ਼ਵਾਸ ਵੀ ਪ੍ਰਗਟ ਕਰਦਾ ਹੈ ਕਿ ਕਸੂਰਵਾਰ ਨੂੰ ਸਜ਼ਾ ਤੋਂ ਬਚ ਕੇ ਨਹੀਂ ਨਿਕਲ ਜਾਣਾ ਚਾਹੀਦਾ ਹੈ। ਸਗੋਂ ਉਸ ਨੂੰ ਐਸੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਦੂਜਿਆਂ ਨੂੰ ਵੀ ਕੰਨ ਹੋ ਜਾਣ। ਉਸ ਦਾ ਕਹਿਣਾ ਹੈ ਕਿ ਮਨਫ਼ ਵਜੋਂ ਆਪਣੇ ਸਮੁੱਚੇ ਜੀਵਨ ਵਿਚ ਉਸ ਨੇ ਇਸੇ ਅਸੂਲ ਨੂੰ ਮੁੱਖ ਰਖਿਆ ਹੈ। ਇਸੇ ਅਸੂਲ ਦੀ ਪ੍ਰਤੀ ਉਹ ਜੇ ਜੀਵਨ ਵਿਚ ਨਹੀਂ ਤਾਂ ਘੱਟੋ ਘੱਟ ਆਪਣੀ ਗਲਪ ਵਿਚ ਜ਼ਰੂਰ ਹੋਈ ਦੇਖਣਾ ਚਾਹੁੰਦਾ ਹੈ। ਕਾਵਿ-ਇਨਸਾਫ਼ ਦੀ ਜੁਗਤ ਭਾਵੇਂ ਉੱਤਮ ਸਾਹਿਤਕ ਜੁਗਤਾਂ ਵਿਚ ਹੁਣ ਨਹੀਂ ਮੰਨੀ ਜਾਂਦੀ ਪਰ ਜੋਸ਼ੀ ਦੀ ਸਮੁੱਚੀ ਦ੍ਰਿਸ਼ਟੀ ਨਾਲ ਇਹ ਬੇਮੇਲ ਵੀ ਨਹੀਂ। ਤਾਂ ਵੀ ਉਸ ਦੀਆਂ ਉੱਤਮ ਸਾਹਿਤਕ ਰਚਨਾਵਾਂ ਉਹੀ ਹਨ ਜਿਨ੍ਹਾਂ ਵਿਚ ਕਰਵਾਰ ਨੂੰ ਸਜ਼ਾ ਭਾਵੇਂ ਮਿਲੇ ਨਾ ਮਿਲੇ, ਪਰ ਉਸ ਦਾ ਚਰਿਤ੍ਰ ਆਪਣੀ ਸਰਬੰਗਤਾਂ ਵਿਚ ਜ਼ਰੂਰ ਪ੍ਰਗਟ ਹੋ ਜਾਏ।

ਉਹ ਆਪਣੇ ਪਾਤਰਾਂ ਦੇ ਚਰਿਤ੍ਰ-ਨਿਰਮਾਨ ਦਾ ਵਿਸ਼ਲੇਸ਼ਣ ਵੀ ਜੁਰਮ ਅਤੇ ਦੰਡ ਦੇ ਮੰਤਕ ਦੇ ਪਿਛੋਕੜ ਵਿਚ ਹੀ ਕਰਦਾ ਹੈ। ਮੁਜਰਮ ਨੂੰ ਸਜ਼ਾ ਨਾ ਮਿਲਣਾ ਅਤੇ ਬੇਕਸੂਰ ਨੂੰ ਸਜ਼ਾ ਹੋ ਜਾਣਾ ਉਸ ਦੇ ਬਹੁਤ ਸਾਰੇ ਪਾਤਰਾਂ ਦੇ ਵਿਗੜੇ ਚਰਿਤ੍ਰ ਦਾ ਕਾਰਨ ਬਣਦਾ ਹੈ। ਦੋਹਾਂ ਨਾਵਲਾਂ ਵਿਚ ਵੀ ਅਤੇ ਕਈ ਕਹਾਣੀਆਂ ਵਿਚ ਵੀ ਇਹ ਮੰਤਕ ਉਸਦਾ ਦੇਖਿਆ ਜਾ ਸਕਦਾ ਹੈ। ਮੌੜ ਤੋਂ ਪਾਰ ਵਿਚ ਤਾਂ ਇਕ ਚੰਗਾ ਭਲਾ ਈਮਾਨਦਾਰ ਕਰਮਚਾਰੀ ਐਸੇ ਜੀਵਨ ਵਿਚ ਤਿਲਕ ਕੇ ਚਲਾ ਜਾਂਦਾ ਹੈ, ਜਿਹੜਾ ਉਸ ਦੀ ਇੱਛਾ ਦਾ ਨਹੀਂ ਸਗੋਂ ਉਸ ਦੇ ਅਣਗੌਲੇਪਣ ਅਤੇ ਦ੍ਰਿੜ੍ਹਤਾ ਦੀ ਘਾਟ ਦਾ ਫਲ ਹੁੰਦਾ ਹੈ।

ਅਜੇਹੀਆਂ ਕਹਾਣੀਆਂ ਦਾ ਹੀ ਇਕ ਲੱਛਣ ਇਹਨਾਂ ਦੇ ਇਸਤ੍ਰੀ ਪਾਤਰਾਂ ਵਿਚ ਮਿਲਦਾ ਹੈ, ਜਿਹੜੀਆਂ ਮਰਦਾਂ ਨਾਲੋਂ ਵਧੇਰੇ ਸਾਬਤ-ਕਦਮ ਹਨ, ਗੁਨਾਹ ਵਿਚ ਵੀ ਅਤੇ ਧਾਰਸਾਈ ਵਿਚ ਵੀ। ਇਹੋ ਜਿਹੀਆਂ ਔਰਤਾਂ ਪ੍ਰਕਿਰਤੀ ਦਾ ਪ੍ਰਤੀਕ ਹੋ ਨਿੱਬੜਦੀਆਂ ਹਨ, ਜਿਹੜੀ ਪੁਰਸ਼ ਦੁਬਿਧਾ, ਅਵੇਸਲੇਪਣ ਅਤੇ ਦ੍ਰਿੜਤਾ ਦੀ ਘਾਟ ਦਾ ਫਲ ਉਸ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਂਦੀ ਹੈ, ਭਾਵੇਂ ਅਕਸਰ ਉਹ ਆਪ ਵੀ ਇਸ ਦੀ ਜਟ ਵਿਚ

141