ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ. ਤਰਸੇਮ ਦਾ ਕਹਾਣੀ ਸੰਗ੍ਰਹਿ

'ਪਾਟਿਆ ਦੁੱਧ'


ਪਾਟਿਆ ਦੁੱਧ ਸ. ਤਰਸੇਮ ਦੀਆਂ 1981 ਤਕ ਲਿਖੀਆਂ 13 ਕਹਾਣੀਆਂ ਦਾ ਸੰਗ੍ਰਹਿ ਹੈ, ਜਿਹੜਾ ਪਹਿਲੀ ਵਾਰ 1982 ਵਿਚ ਪ੍ਰਕਾਸ਼ਤ ਹੋਇਆ। ਪਹਿਲੇ ਪਾਠ ਨਾਲ ਹੀ ਇਹਨਾਂ ਕਹਾਣੀਆਂ ਦੇ ਕੁਝ ਲੱਛਣ ਉਭਰ ਕੇ ਸਾਹਮਣੇ ਆਉਂਦੇ ਹਨ। ਜਿਥੋਂ ਤਕ ਵਿਸ਼ੇ ਦਾ ਸਵਾਲ ਹੈ, ਇਹਨਾਂ ਵਿਚੋਂ ਬਹੁਤੀਆਂ ਕਹਾਣੀਆਂ ਜੀਵਨ ਦੀਆਂ ਬਹੁਤ ਬੁਨਿਆਦੀ ਜਿਹੀਆਂ ਲੋੜਾਂ ਬਾਰੇ ਹਨ। ਪਹਿਲੀ ਕਹਾਣੀ ਪਾਟਿਆ ਦੁੱਧ ਵਿਚ ਬੁਨਿਆਦੀ ਸਮੱਸਿਆ ਮਕਾਨ ਦੀ ਹੈ। ਲੱਛੀ ਤੇਰੇ ਬੰਦ ਨਾ ਬਣੇ ਵਿਚ ਬੁਨਿਆਦੀ ਸਮੱਸਿਆ ਵਿਆਹ ਦੀ ਹੈ। ਸੁੱਕ -ਪੁੱਕਾ ਵਿਚ ਸਮੱਸਿਆ ਕਪੜੇ ਦੀ ਹੈ। ਲਾਵਾਰਸ ਲਾਸ਼ ਵਿਚ ਬੁਨਿਆਦੀ ਸਮੱਸਿਆ ਰੋਟੀ ਦੀ ਲਈ ਗਈ ਹੈ। ਬੱਦਲਾਂ ਵਿਚ ਧੁੱਪ ਦੀ ਲੀਕ ਦਾ ਆਖ਼ਰੀ ਤੋੜਾ ਵੀ ਰੋਟੀ ਦੇ ਸਵਾਲ ਦੇ ਹਾਵੀ ਹੋ ਜਾਣ ਉਤੇ ਹੀ ਆ ਝੜਦਾ ਹੈ। ਬੌਣਾ ਵਿਚ ਸਮੱਸਿਆ ਸੰਤਾਨ ਦੀ ਹੈ। ਕਸੂਰ ਕਿਸ ਦਾ ਹੈ? ਭਿਸ਼ਟਾਚਾਰ ਬਾਰੇ ਹੈ। ਬਦਲਦੇ ਦਾਇਰੇ ਅਤੇ ਨਹੁੰਆਂ ਨਾਲੋਂ ਟੁੱਟਿਆ ਮਾਸ ਬਦਲਦੇ ਰਿਸ਼ਤਿਆਂ ਨੂੰ ਸਰਲੀਕ੍ਰਿਤ ਰੂਪ ਵਿਚ ਪੇਸ਼ ਕਰਦੀਆਂ ਹਨ।

ਵਸਤੂ ਦੇ ਪੱਖੋਂ ਇਹਨਾਂ ਵਿਚੋਂ ਬਹੁਤੀਆਂ ਕਹਾਣੀਆਂ ਅਤਿ ਨਿਮਣ ਵਰਗਾਂ ਦੇ ਜੀਵਨ ਨੂੰ ਲੈਂਦੀਆਂ ਹਨ, ਜਿਵੇਂ ਕਿ ਮਜ਼ਬੀ, ਝਿਉਰ, ਗਰੀਬ ਬਾਣੀਏ, ਹੇਠਲੇ ਜੱਟ, ਤਰਖਾਣ ਆਦਿ। ਇਥੋਂ ਤਕ ਕਿ ਵੱਡੇ ਘਰ ਦੀ ਨੂੰਹ ਵੀ ਕੋਈ ਬਹੁਤੇ ਵੱਡੇ ਘਰ ਦੀ ਨੂੰਹ ਨਹੀਂ, ਜਦ ਕਿ ਧੀ ਉਹ ਬਿਲਕੁਲ ਕੰਗਾਲ ਪਿਉ ਦੀ ਹੈ।

ਰੂਪ ਦੇ ਪੱਖੋਂ ਇਹਨਾਂ ਕਹਾਣੀਆਂ ਦਾ ਪ੍ਰਧਾਨ ਲੱਛਣ ਵਿਸਥਾਰ ਦਾ ਪਿਆਰ ਹੈ. ਜਿਹੜਾ ਇਕ ਪਾਸੇ ਜੇ ਯਥਾਰਥਕ ਹੋਣ ਦੇ ਨਾਤੇ ਇਹਨਾਂ ਕਹਾਣੀਆਂ ਨੂੰ ਸਭਿਆਚਾਰਕ ਦਸਤਾਵੇਜ਼ ਬਣਾ ਦੇਣ ਦੀ ਖ਼ਾਸੀਅਤ ਰਖਦਾ ਹੈ ਤਾਂ ਦੂਜੇ ਪਾਸੇ ਪ੍ਰਕਿਰਤੀਵਾਦੀ ਨਿਗਣਾਪਣ ਵੀ ਕਈ ਵਾਰੀ ਆਪਣੇ ਵਿਚ ਸਮਾਈ ਬੈਠਾ ਹੈ।

ਸੋ, ਜੀਵਨ ਦੀਆਂ ਬਿਲਕੁਲ ਬੁਨਿਆਦੀ ਸਮੱਸਿਆਵਾਂ, ਬਿਲਕੁਲ ਹੇਠਲੇ ਵਰਗ ਦਾ ਜੀਵਨ ਅਤੇ ਵਿਸਥਾਰ ਦਾ ਪਿਆਰ ਮਿਲ ਕੇ ਇਕ ਐਸੀ ਤਿਕੋਣ ਬਣਾਉਂਦੇ ਹਨ, ਜਿਹੜੀ

144