ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/151

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ. ਤਰਸੇਮ ਦੀਆਂ ਕਹਾਣੀਆਂ ਨੂੰ ਪਰਿਭਾਸ਼ਤ ਵੀ ਕਰਦੀ ਹੈ ਅਤੇ ਆਪਣੇ ਆਪ ਵਿਚ ਇਕ ਵਿਚਾਰਧਾਰਕ ਮਹੱਤਾ ਵੀ ਰਖਦੀ ਹੈ। ਉਕਤ ਤਿੰਨੇ ਅੰਸ਼ ਮਿਲ ਕੇ ਆਪਣੀ ਥਾਂ ਵੀ ਇਕ ਖ਼ਾਸ ਦੌਰ ਦੀ ਸਾਹਿਤਕ ਵਿਚਾਰਧਾਰਾ ਨੂੰ ਪ੍ਰਗਟ ਕਰਦੇ ਹਨ, ਅਤੇ ਇਸ ਬਾਰੇ ਸ. ਤਰਸੇਮ ਆਪ ਵੀ ਚਿੰਤਤ ਹੈ ਕਿ ਇਹ ਅਪ੍ਰਤੱਖ ਨਾ ਰਹਿ ਜਾਏ, ਜਿਸ ਕਰਕੇ ਉਹ ਅਕਸਰ ਜਾਂ ਤਾਂ ਆਪ ਵਿਆਖਿਆਮਈ ਟਿੱਪਣੀ ਕਰਦਾ ਹੈ, ਜਾਂ ਕਹਾਣੀ ਦੇ ਕਿਸੇ ਪਾਰ ਦੇ ਮੂੰਹੋਂ ਇਹ ਟਿੱਪਣੀ ਕਰਾਉਂਦਾ ਹੈ।

ਵਿਸ਼ੇ ਅਤੇ ਵਸਤੂ ਦੇ ਅਤਿ ਸਰਲ ਹੋਣ ਦੇ ਬਾਵਜੂਦ ਟਿੱਪਣੀ ਕਰਨ ਕਰਾਉਣ ਦੀ ਮਜਬੂਰੀ ਸ. ਤਰਸੇਮ ਦੀਆਂ ਕਹਾਣੀਆਂ ਦੀ ਕਲਾ ਦੇ ਪੱਖ ਕਿਸੇ ਕਮਜ਼ੋਰ ਕੁੜੀ ਵਲ ਧਿਆਨ ਦੁਆਉਂਦੀ ਹੈ ਅਤੇ ਇਹ ਕਮਜ਼ੋਰ ਕੁੜੀ ਲੱਭਣੀ ਕੋਈ ਮੁਸ਼ਕਲ ਨਹੀਂ।

ਇਹ ਕਮਜ਼ੋਰ ਕੜੀ ਇਹ ਤੱਥ ਹੈ ਕਿ ਬਾਵਜੂਦ ਵਸਤੁ ਚੇ ਵਿਸਥਾਰ ਅਤੇ ਨਿੱਕੀਆਂ ਨਿੱਕੀਆਂ ਗੱਲਾਂ ਵਲ ਵੀ ਧਿਆਨ ਦੁਆਉਣ ਦੇ ਸ. ਤਰਸੇਮ ਇਹ ਫ਼ੈਸਲਾ ਨਹੀਂ ਕਰ ਸਕਦਾ ਕਿ ਉਸ ਨੇ ਉਭਾਰਨਾ ਕਿਸ ਚੀਜ਼ ਨੂੰ ਹੈ, ਜਾਂ ਉਸ ਦਾ ਅਸਲ ਵਿਚ ਵਿਸ਼ਾ ਕੀ ਹੈ, ਅਤੇ ਇਸ ਵਿਸ਼ੇ ਅਤੇ ਵਿਸ਼ੇ ਦੀ ਪੇਸ਼ਕਾਰੀ ਨੂੰ ਕਿਵੇਂ ਇਕਸੁਰ ਕਰਨਾ ਹੈ? ਇਸ ਕਰਕੇ ਉਹ ਅਕਸਰ ਜਾਂ ਟਿੱਪਣੀ ਕਰਨ ਦਾ ਜਾਂ ਉਪ-ਭਾਵਕਤਾ ਦਾ ਆਸਰਾ ਲੈਂਦਾ ਹੈ। ਅਤੇ ਅੱਜ ਇਹ ਦੋਵੇਂ ਹੀ ਸੰਦ ਕਲਾ ਦੇ ਪੱਖੋਂ ਉੱਚਾ ਮੁੱਲ ਨਹੀਂ ਰਖਦੇ।

ਜੇ ਇਸ ਸੰਗ੍ਰਹਿ ਦੀ ਪਹਿਲੀ ਅਤੇ ਟਾਈਟਲ ਕਹਾਣੀ, 'ਪਾਟਿਆ ਦੁੱਧ’ ਨੂੰ ਹੀ ਲਈਏ ਤਾਂ ਸ. ਤਰਸੇਮ ਦੀ ਕਲਾ ਅਤੇ ਚਿੰਤਨ ਦੇ ਸਾਰੇ ਦਵੰਦ ਸਾਡੇ ਸਾਹਮਣੇ ਆ ਜਾਂਦੇ ਹਨ। ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਇਸ ਕਹਾਣੀ ਵਿਚ ਬੁਨਿਆਦੀ ਸਮੱਸਿਆ ਮਕਾਨ ਦੀ ਹੈ। ਪਰ ਇਹ ਮਕਾਨ ਲੋੜ ਵਜੋਂ ਨਹੀਂ, ਜਾਇਦਾਦ ਵਜੋਂ ਉਭਰ ਕੇ ਆਉਂਦਾ ਹੈ। ਜੇ ਲੜ ਵਜੋਂ ਹੋਵੇ ਤਾਂ ਜਲੌਰੇ ਦੇ ਮਾਪਿਆਂ ਦੀ ਸੋਚਣੀ ਵਧੇਰੇ ਯਥਾਰਥਕ ਹੈ। ਪਰ ਜਲੌਰਾ ਤਾਂ ਜਾਇਦਾਦ ਵਾਲਿਆਂ ਵਲੋਂ ਹੁੰਦੇ ਸ਼ੋਸ਼ਣ ਦਾ ਜਵਾਬ ਜਾਇਦਾਦ ਬਣਾ ਕੇ ਦੇਣਾ ਚਾਹੁੰਦਾ ਹੈ। ਤਾਂ ਵੀ ਸਭ ਕੁਝ ਹੱਡਾਂ ਨਾਲ ਵਾਪਰਣ ਦੇ ਬਾਵਜੂਦ ਉਸ ਨੂੰ ਇਹ ਗਿਆਨ ਨਹੀਂ ਹੁੰਦਾ ਕਿ ਨਿਰੋਲ ਦਿਹਾੜੀ ਦੀ ਕਿਰਤ ਉਤੇ ਇਹ ਗੱਲ ਸੰਭਵ ਨਹੀਂ, ਭਾਵੇਂ ਦਿਹਾੜੀ ਵੀਹ ਰੁਪਏ ਰੋਜ਼ (|) ਹੀ ਕਿਉਂ ਨਾ ਹੋਵੇ, ਤੇ ਇੱਲਤਾਂ ਵੀ ਕੋਈ ਨਾ ਲੱਗੀਆਂ ਹੋਣ। "ਬਣਾ ਕੇ ਦਿਖਾਉਂ" ਦੀ ਭਾਵਨਾ ਬੜੀ ਪ੍ਰਬਲ ਹੈ, ਪਰ 'ਜਾਇਦਾਦ' ਦੇ ਪ੍ਰਸੰਗ ਵਿਚ ਇਹ ਜਲੌਰੇ ਨੂੰ ਹੀਰੋ ਨਹੀਂ ਬਣਾ ਸਕਦੀ। ਦੂਜੇ ਪਾਸੇ, ਉਸ ਦੇ ਦੁੱਖ ਨਾਲ ਵਾਪਰਦਾ ਦੁਖਾਂਤ ਉਸ ਦੀ ਬੁਜ਼ਦਿਲੀ ਕਰਕੇ ਅਤੇ ਜਾਨ ਨੂੰ ਪਿਆਰਾ ਕਰਨ ਕਰਕੇ ਹੈ, ਨਾ ਕਿ ਉਸ ਦੀ ਗ਼ਰੀਬੀ ਕਰਕੇ। ਆਪਣੀ ਇਸ ਅਵਸਥਾ ਦਾ ਉਸ ਦੇ ਆਪਣੇ ਵਲੋਂ ਵੀ ਬਿਆਨ ("ਕੇਰਾਂ ਈ ਬਿਰਲੇ ਦਾ ਕਾਕਾ ਬਣ ਗਿਆ। ਇਹ ਵਹਿਮ ਤਾਂ ਸਰਦਾਰਾਂ ਤੇ ਸ਼ਾਹੂਕਾਰਾਂ ਦੇ ਕਾਕਿਆਂ ਲਈ ਹੁੰਦੇ ਐ।") ਉਪਰੋਕਤ ਸਾਰੀ ਅਵਸਥਾ ਦਾ ਹੀ ਅਚੇਤ ਇਕਬਾਲ ਹੈ। ਇਹਨਾਂ ਤੱਥਾਂ ਦੇ ਹੁੰਦਿਆਂ ਹੋਇਆਂ ਉਪਭਾਵਕ ਹੋਏ ਤੋਂ ਬਿਨਾਂ ਜਲੌਰੇ

145