ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਠਕ ਨੂੰ ਖਟਕਦੀ ਹੈ । ਸਹਿਤਕਾਰ ਦਾ ਪਹਿਲਾ ਫ਼ਰਜ਼ ਆਪਣੀ ਭਾਸ਼ਾ ਵਲ ਹੁੰਦਾ ਹੈ । ਆਪਣੀ ਗੱਲ ਕਹਿੰਦਾ ਹੋਇਆ ਉਹ ਨਾਲ ਹੀ ਆਪਣੀ ਭਾਸ਼ਾ ਨੂੰ ਵੀ ਮਾਂਝੀ, ਸੰਵਾਰੀ ਅਤੇ ਅਮੀਰ ਬਣਾਈ ਜਾਂਦਾ ਹੈ, ਇਸ ਵਿਚ ਨਵੀਆਂ ਸੰਭਾਵਨਾਵਾਂ ਜਗਾਈ ਜਾਂਦਾ ਹੈ । ਸਾਹਿਤ ਵਿਚ ਭਾਸ਼ਾ ਅਤੇ ਉਪਭਾਸ਼ਾ ਦੀ ਸੰਬਾਦਕਤਾ ਦਾ ਵੀ ਆਪਣਾ ਇਕ ਸੁਹਜਮਈ ਰੋਲ ਹੁੰਦਾ ਹੈ । ਉਪਭਾਸ਼ਾ ਨੂੰ ਭਾਸ਼ਾ ਦੀ ਥਾਂ ਦੇਣ ਨਾਲ ਉਪਭਾਸ਼ਾ ਦਾ ਕੁਝ ਨਹੀਂ ਸੌਰਦਾ, ਭਾਸ਼ਾ ਜ਼ਰੂਰ ਵਿਗੜ ਜਾਂਦੀ ਹੈ । ਉਦਾਹਰਣ ਵਜੋਂ, ਚਿੱਟੇ ਹੋਏ ਦੁੱਧ ਦੀ ਥਾਂ ਪਾਟਿਆ ਦੁੱਧ, ਭਾਸ਼ਾਈ ਅਮੀਰੀ ਵਲ ਨਹੀਂ, ਭਾਸ਼ਾਈ ਕੰਗਾਲੀ ਵਲ ਲਿਜਾਂਦਾ ਹੈ । ਠੇਠ ਪੰਜਾਬੀ ਵਿਚ ਦੁੱਧ ਦੇ ਛਿੱਟਣ ਨੂੰ ਅਲੰਕਾਰਕ ਰੂਪ ਵਿਚ ਵਰਤਦਿਆਂ ਬੁੱਧ ਢੱਟਣ ਦੀ ਗੱਲ ਕੀਤੀ ਜਾਂਦੀ ਹੈ, ਬੰਦਾ ਵੀ ਫੱਟ ਜਾਂਦਾ ਹੈ, ਅਤੇ ਇਸੇ ਤਰ੍ਹਾਂ ਹੋਰ ਵੀ ਕਈ ਵਾਕੰਸ਼ ਬਣ ਜਾਂਦੇ ਹਨ, ਪਰ ਪਾਟੇ ਦੁੱਧ ਵਿਚ ਉਪਭਾਸ਼ਾਈ ਚਰਿੱਤ ਪੇਸ਼ ਕਰਨ ਤੋਂ ਵੱਧ ਕੋਈ ਸੰਭਾਵਨਾ ਨਹੀਂ। ਵੈਸੇ, ਠੇਠ ਭਾਸ਼ਾ ਕਿਸੇ ਖ਼ਾਸ ਇਲਾਕੇ ਦੀ ਉਪਭਾਸ਼ਾ ਨਹੀਂ ਹੁੰਦੀ, ਸਗੋਂ ਇਹ ਕਿਸੇ ਭਾਸ਼ਾ ਦੇ ਬੱਲਣ ਵਾਲਿਆਂ ਦੀ ਸਾਂਝੀ ਭਾਸ਼ਾ ਹੁੰਦੀ ਹੈ, ਜਿਹੜੀ ਇਤਿਹਾਸਕ ਵਿਕਾਸ ਵਿਚੋਂ ਲੰਘੀ ਹੁੰਦੀ ਹੈ ਅਤੇ ਜਿਸ ਵਿਚ ਸਾਰੀਆਂ ਉਪਭਾਸ਼ਾਵਾਂ ਨੇ ਆਪਣਾ ਹਿੱਸਾ ਪਾਇਆ ਹੁੰਦਾ ਹੈ । ਸ. ਤਰਸੇਮ ਨੇ ਤਾਂ ਆਪਣੀ ਉਪਭਾਸ਼ਾ ਨੂੰ ਭਾਸ਼ਾ ਦੀ ਥਾਂ ਦੇਣ ਲੱਗਿਆਂ ਵੀ ਇਸ ਵਿਚੋਂ ਛਿੱਲੇ, ਤਰਾਸ਼ੇ, ਕੰਮਲ ਰੂਪ ਧਾਰਨ ਕਰ ਚੁੱਕੇ ਗੀਟੇ ਨਹੀਂ ਚੁਣੇ, ਸਗੋਂ ਅਕਸਰ ਖਿਗਰਾਂ ਦੀ ਚੋਣ ਕੀਤੀ ਹੈ । ਥਾਂ ਥਾਂ ਉਤੇ 'ਚੂਹੀ' ਦਾ ਅੱਗੇ ਆ ਜਾਣਾ ਸਾਡੇ ਸੁਹਜ ਨੂੰ ਸੱਟ ਲਾਉਂਦਾ ਹੈ । ਗਾਲਾਂ ਦੀ ਥਾਂ-ਥਾਂ ਵਰਤੋਂ ਵੀ ਯਥਾਰਥਵਾਦ ਵਲ ਨਹੀਂ, ਪ੍ਰਕਿਰਤੀ ਵਾਦ ਵਲ ਝੁਕਾਅ ਰੱਖਦੀ ਹੈ ।

"ਕੁੱਤਾ ਬਿੱਲਾ ਲੱਕ , “ਡਬਲ ਰੋਟੀਆਂ... ਰੁੜ ਗਈਆਂ', 'ਹੰ ਦੇਸੇ, “ਚਲੇ ਨੂੰ ਜਗਦਾ ਕਰ ਲਿਆ, “ਜੱਟਾਂ ਨੂੰ ਪੁਲਸ ਨੇ ਆ ਬਗਲਿਆ, 'ਭਰਿੰਡਾਂ ਚੋਪੜਨੀਆਂ". “ਕਬੀਲਦਾਰੀ ਕਿਓਂਟਣੀ ਆਦਿ ਕਈ ਸ਼ਬਦ, ਵਾਕ, ਅਤੇ ਵਾਕੰਸ਼ ਐਸੇ ਹਨ ਜਿਹੜੇ ਸੰਮਤ ਘੇਰੇ ਵਿਚ ਹੀ ਪਰਵਾਨਗੀ ਰੱਖਦੇ ਹਨ ਜਿਸ ਕਰਕੇ ਇਹ ਅਰਥ-ਸੰਚਾਰ ਵਿਚ ਅੜਿਚਣ ਬਣਦੇ ਹਨ, ਸਗੋਂ ਭੁਲੇਖੇ ਦਾ ਕਾਰਨ ਬਣਦੇ ਹਨ । ਸ਼ਬਦਜੋੜਾਂ ਦੇ ਉਪਭਾਸ਼ਾਈ ਰੂਪ ਅਤੇ ਵਾਕਾਂ ਦੀ ਉਪਭਾਸ਼ਾਈ ਵਿਆਕਰਣਕੇ ਬਣਤਰ ਵੀ ਇਹੀ ਰੋਲ ਅਦਾ ਕਰ ਰਹੇ ਹਨ ।
ਕੱਚੀ ਸਾਮਰੀ ਸ. ਤਰਸੇਮ ਕੋਲ ਬਹੁਤ ਹੈ । ਇਕੱਲੀ ਇਕੱਲੀ ਘਟਣਾ ਦਾ ਵਰਨਣ ਵ ਉਹ ਰੌਚਕ ਅਤੇ ਦਿਲਚਸਪ ਢੰਗ ਨਾਲ ਕਰ ਲੈਂਦਾ ਹੈ । ਉਸ ਦੀਆਂ ਕਹਾਣੀਆਂ ਲਕਯਾਨਿਕ ਅੰਸ਼ਾਂ ਨਾਲ ਵੀ ਭਰਪੂਰ ਹਨ । ਕਈ ਰਸਮਾਂ, ਰੀਤਾਂ ਅਤੇ ਅਨੁਸ਼ਠਾਨਾਂ ਦਾ sਰਨਣੇ ਬੜੇ ਵਿਸਥਾਰ ਨਾਲ ਕੀਤਾ ਮਿਲਦਾ ਹੈ । ਇਹ ਸਾਰਾ ਵਰਨਣ ਵਿਸਤ੍ਰਿਤ ਹੋਣ ਦੇ ਨਾਲ ਨਾਲ ਪ੍ਰਮਾਣਿਕ ਵੀ ਹੈ । ਮੁਹਾਵਰਿਆਂ ਅਤੇ ਅਖਾਣਾਂ ਦੀ ਵਰਤੋਂ ਵੀ ਦੂਜੇ ਕੋਈ ਸਾਹਿਤਕਾਰਾਂ ਨਾਲੋਂ ਵਧੇਰੇ fਮਲਦੀ ਹੈ । ਇਹ ਸਾਰਾ ਕੁਝ ਮਿਲ ਕੇ ਮਾਨਵ-ਵਿਗਿਆਨ

149