ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਨਿੱਕੀ ਕਹਾਣੀ ਵਿਚ

ਕੌਮੀ ਪਛਾਣ


ਕੋਈ ਵੀ ਸਾਹਿਤ ਦੇ ਕੌਮੀ ਪਛਾਣ ਨਹੀਂ, ਤਾਂ ਉਹ ਕੁਝ ਵੀ ਨਹੀਂ। ਇਹ ਇਕ ਸੱਚ ਹੈ। ਪਰ ਇਹ ਸੱਚ ਸਾਹਿਤ-ਵਿਸ਼ੇਸ਼ ਨੂੰ ਬਾਹਰ ਦੇਖਣ ਵਾਲੇ ਵਿਅਕਤੀ ਲਈ ਪਛਾਨਣਾ ਜਿੰਨਾ ਸੌਖਾ ਹੈ, ਸਾਹਿਤ-ਵਿਸ਼ੇਸ਼ ਨਾਲ ਸੰਬੰਧਿਤ ਵਿਅਕਤੀ ਲਈ ਇਹ ਪਛਾਨਣਾ ਸ਼ਾਇਦ ਏਨਾ ਸੌਖਾ ਨਾ ਹੋਵੇ। ਸਭਿਆਚਾਰਕ ਪਛਾਣ ਵਾਂਗ, ਕੌਮੀ ਪਛਾਣ ਦੀ ਸਮੱਸਿਆ ਵੀ ਅਕਸਰ ਸੰਕਟ ਸਥਿਤੀ ਵਿਚ ਹੀ ਉੱਠਦੀ ਹੈ। ਸਾਧਾਰਨ ਤੌਰ ਉਤੇ ਅਸੀਂ ਇਸ ਪਛਾਣ ਨੂੰ ਅਚੇਤ ਹੰਡਾਈ ਜਾਂਦੇ ਹਾਂ, ਪਰ ਸੰਕਟ ਸਥਿਤੀ ਵਿਚ ਅਸੀਂ ਇਸ ਬਾਰੇ ਸੁਚੇਤ ਰੂਪ ਵਿਚ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ। ਹਰ ਸੰਕਟ-ਸਥਿਤੀ ਦਾ ਚਿਹਰਾ-ਹਰਾ ਆਪਣਾ ਹੁੰਦਾ ਹੈ, ਜਿਸ ਦਾ ਪਿਛਲੀ ਹਰ ਸੰਕਟੋ-ਸਥਿਤੀ ਨਾਲ ਕੋਈ ਸੰਬੰਧ ਤਾਂ ਹੋ ਸਕਦਾ ਹੈ, ਪਰ ਪਛਾਣ ਆਪਣੀ ਵੱਖਰੀ ਹੁੰਦੀ ਹੈ।

ਕੌਮੀ ਪਛਾਣ ਵੀ ਕੋਈ ਸਥਿਰ ਅਬਦਲ ਜੜ੍ਹ-ਰੂਪ ਚੀਜ਼ ਨਹੀਂ ਹੁੰਦੀ। ਪਰੰਪਰਾ ਦਾ ਹਵਾਲਾ ਇਸ ਵਾਸਤੇ ਜ਼ਰੂਰੀ ਹੈ, ਪਰ ਇਸ ਦੀ ਸਮਝ ਸਮਕਾਲੀਨਤਾ ਦੇ ਚੌਖਟੇ ਦੇ ਅੰਦਰ ਹੀ ਆਉਂਦੀ ਹੈ। ਸਮਕਾਲੀ ਸਮਾਜ ਵਿਚ ਚੱਲ ਰਹੇ ਅਮਲ ਇਸ ਕੌਮੀ-ਪਛਾਣ ਨੂੰ ਨਵਾਂ ਨਖ-ਸ਼ੰਖ ਦੇ ਰਹੇ ਹੁੰਦੇ ਹਨ, ਇਸ ਵਿਚ ਨਵੇਂ ਅੰਸ਼ ਭਰ ਰਹੇ ਹੁੰਦੇ ਹਨ। ਪਰੰਪਰਾ ਦੇ ਹਵਾਲੇ ਨਾਲ ਇਹਨਾਂ ਨਵੇਂ ਅੰਸ਼ਾਂ ਨੂੰ ਸਮਝਣਾ ਅਤੇ ਇਹਨਾਂ ਨਵੇਂ ਅੰਸ਼ਾਂ ਦੇ ਚਾਨਣ ਵਿਚ ਪਰੰਪਰ ਉਪਰ ਮੁੜ-ਨਜ਼ਰ ਮਾਰਨਾ ਜ਼ਰੂਰੀ ਹੁੰਦਾ ਹੈ। ਤਾਂ ਹੀ ਕੋਈ ਠੋਸ ਤਸਵੀਰ ਉਭਰ ਸਕਦੀ ਹੈ।

ਕੌਮੀ ਪਛਾਣ ਹੈ ਕੀ? ਇਸ ਦਾ ਉੱਤਰ ਕੋਈ ਵੀ ਸਮਾਜ-ਵਿਗਿਆਨੀ ਦੇ ਦੇਵੇਗਾ। ਇਥੇ ਸਪਸ਼ਟ ਕਰਨ ਵਾਲੀ ਗੱਲ ਇਹ ਹੈ ਕਿ ਸਭਿਆਚਾਰਕ ਪਛਾਣ ਅਤੇ ਕਮੀ ਪਛਾਣ ਇਕ ਚੀਜ਼ ਨਹੀਂ। ਸਭਿਆਚਾਰਕ ਪਛਾਣ ਲਈ ਕਿਸੇ ਇਕ ਜਨਸਮੂਹ ਨੂੰ ਦੂਜੇ ਜਨ-ਸਮੂਹ ਨਾਲੋਂ ਨਿਖੇੜਦਾ ਹਰ ਨਿੱਕੇ ਤੋਂ ਨਿੱਕਾ ਵਿਸਥਾਰ ਵੀ ਮਹੱਤਵਪੂਰਨ ਹੈ। ਪਰ ਕੌਮੀ ਪਛਾਣ ਵਿਚ ਕਿਸੇ ਸਮੁੱਚੀ ਕੌਮ ਦੀ ਮਾਨਸਿਕਤਾ ਆਪਣੀ ਹਦ ਦਾ ਪ੍ਰਗਟਾਅ ਕਿਸੇ ਆਦਰਸ਼, ਅਸੂਲ, ਵਸਤ, ਸਥਾਨ ਜਾਂ ਸ਼ਖ਼ਸੀਅਤ ਨਾਲ ਜੋੜ

151