ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਿੰਨ੍ਹ ਬਣਦਿਆਂ ਕੌਮੀ ਪਛਾਣ ਦਾ ਪ੍ਰਗਟਾਅ ਬਣ ਸਕਦੀਆਂ ਹਨ। ਪਦਾਰਥਕ ਸਭਿਆਚਾਰ ਦੇ ਪਿੜ ਵਿਚ ਇਹ ਕਿਸੇ ਹੱਦ ਤਕ ਸਾਡੇ ਲਈ ਐਸਾ ਚੰਨ ਬਣੀਆਂ ਵੀ ਹਨ। ਪਰ ਸਾਡੀ ਸਾਹਿਤ-ਚੇਤਨਾ ਵਿਚ ਇਹ ਕੌਮੀ ਪਛਾਣ ਵਜੋਂ ਨਹੀਂ ਉਤਰ ਸਕੀਆਂ। ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਨਿੱਜੀ ਮਾਲਕੀ ਦੇ ਆਧਾਰ ਉਤੇ ਉਸਰਿਆ ਸਮਾਜਕ ਢਾਂਚਾ ਇਹਨਾਂ ਨੂੰ ਆਪਣੇ ਪ੍ਰਛਾਵੇਂ ਵਿਚ ਲੈ ਲੈਂਦਾ ਹੈ। ਇਸੇ ਲਈ ਜੇ ਕੁਝ ਕਹਾਣੀਆਂ ਵਿਚ ਇਹਨਾਂ ਘਾਲਣਾਵਾਂ ਦਾ ਜ਼ਿਕਰ ਹੋਇਆ ਵੀ ਹੈ ਤਾਂ ਨਿੱਜੀ ਮਾਲਕੀ ਦੇ ਸਿੱਟੇ ਵਜੋਂ ਪੈਦਾ ਹੋਣ ਵਾਲੀਆਂ ਕੁਰੀਤੀਆਂ ਨੂੰ ਉਘਾੜਨ ਦੇ ਪ੍ਰਸੰਗ ਵਿਚ ਹੋਇਆ ਹੈ। ਹਰ ਥਾਂ ਅਫ਼ਸਰਸ਼ਾਹੀ, ਅਨਿਆਂ, ਫਲ ਦੀ ਕਾਣੀ ਵੰਡ ਇਹਨਾਂ ਪ੍ਰਾਪਤੀਆਂ ਤੋਂ ਉਪਜਦੀ ਸ਼ੁਭ ਭਾਵਨਾ ਨੂੰ ਨਾਲੋ ਨਾਲ ਹੜੱਪ ਕਰੀ ਜਾਂਦੀ ਹੈ।

ਜਿਵੇਂ ਕਿ ਪਹਿਲਾਂ ਕਿਹਾ ਜਾ ਚੁੱਕਾ ਹੈ, ਕੌਮੀ ਪਛਾਣ ਸਮੇਂ ਸਮੇਂ ਵੱਖ ਵੱਖ ਅੰਸ਼ਾਂ ਨੂੰ ਆਪਣਾ ਵਾਹਣ ਬਣਾਉਂਦੀ ਹੈ। ਇਸ ਤਰ੍ਹਾਂ ਨਾਲ ਇਹ ਪਛਾਣ ਕੌਮੀ ਦੇ ਬਹੁਗਿਣਤੀ ਜੀਵਾਂ ਦੇ ਵਿਵਹਾਰ ਦੇ ਪੈਟਰਨਾਂ ਅਤੇ ਉਹਨਾਂ ਪਿੱਛੇ ਕੰਮ ਕਰਦੇ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਨਾਲ ਜੁੜ ਜਾਂਦੀ ਹੈ। ਪਿਛਲੇ ਦੱਸ ਸਾਲਾਂ ਦੇ ਅਰਸੇ ਵਿਚ ਸਾਡੇ ਇਤਿਹਾਸ ਵਿਚ ਕੁਝ ਐਸੀਆਂ ਘਟਣਾਵਾਂ ਵਾਪਰੀਆਂ ਹਨ, ਜਿਨ੍ਹਾਂ ਨੇ ਉਹਨਾਂ ਸਭ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਉਤੇ ਪ੍ਰਸ਼ਨ-ਚਿੰਨ੍ਹ ਲਾ ਦਿਤਾ ਹੈ, ਜਿਨ੍ਹਾਂ ਨਾਲ ਸਾਡੀ ਕੌਮੀ ਪਛਾਣ ਪ੍ਰੰਪਰਾਈ ਤੌਰ ਉਤੇ ਜੁੜੀ ਰਹੀ ਹੈ। 1975 ਵਿਚ ਐਮਰਜੈਂਸੀ ਦਾ ਲਾਗੂ ਕੀਤਾ ਜਾਣਾ ਅਤੇ ਉਸ ਨਾਲ ਕੁਝ ਲੋਕ-ਤੰਤਰ-ਵਿਰੋਧੀ ਅਤੇ ਅਨ-ਮਾਨਵੀ ਗੁਣਾਂ ਦਾ ਜੜਾਂ ਫੜਣਾ ਅਤੇ ਵਧਦੇ ਜਾਣਾ; ਹਾਕਮ ਸ਼ਰੇਣੀਆਂ ਵਲੋਂ ਸੌੜੇ ਹਿਤਾਂ ਦੀ ਖ਼ਾਤਰ ਮਨੁੱਖੀ ਜਾਮਿਆਂ ਵਿਚ ਜਿੰਨ ਪੈਦਾ ਕਰਨਾ, ਉਹਨਾਂ ਜਿੰਨਾਂ ਦਾ ਬੇਕਾਬੂ ਹੋ ਜਾਣਾ ਅਤੇ ਨਿਕਲਣ ਲੱਗਿਆਂ ਸਮੁੱਚੀ ਕੌਮ ਨੂੰ ਢਾਹ ਲਾਉਣ ਦਾ ਖ਼ਤਰਾ ਪੈਦਾ ਕਰ ਦੇਣਾ; ਉਹਨਾਂ ਦੇ ਸਿੱਟਿਆਂ ਨੂੰ ਵੀ ਹਾਕਮ ਸ਼ਰੇਣੀਆਂ ਵਲੋਂ ਆਪਣੇ ਹੱਕ ਵਿਚ ਭੁਗਤਾ ਜਾਣਾ; ਇਹ ਸਾਰਾ ਕੁਝ ਅਤੇ ਇਹੋ ਜਿਹਾ ਕਈ ਕੁਝ ਹੋਰ ਅੱਜ ਸਾਡੇ ਲੋਕ-ਤੰਤਰੀ ਢਾਂਚੇ, ਸਾਡੀ ਧਰਮਨਿਰਪੇਖਤਾ, ਪ੍ਰੰਪਰਾਈ ਮਾਨਵਵਾਦ ਅਤੇ ਉਦਾਰ ਭਾਵਨਾ, ਪੱਛੜੀਆਂ ਅਤੇ ਪਸਿੱਤੀਆਂ ਸ਼ਰੇਣੀਆਂ ਲਈ ਸਾਡੀ ਕਥਿਤ ਹਮਦਰਦੀ ਆਦਿ ਉਪਰ ਪ੍ਰਸ਼ਨ-ਚਿੰਨ ਲਾਉਂਦਾ ਹੈ, ਜਿਨ੍ਹਾਂ ਨਾਲ ਸਾਡੀ ਕੌਮੀ ਪਛਾਣ ਜੁੜੀ ਰਹੀ ਹੈ। ਖ਼ਤਰਾ ਪੂਰਾ ਹੈ ਕਿ ਹੋਰ ਵਿਕਸਤ ਸਰਮਾਇਦਾਰਾ ਸਨਅੱਤੀ ਦੇਸ਼ ਵਾਂਗ ਨਿੱਜੀ ਜਾਇਦਾਦ ਅਤੇ ਨਿੱਜੀ ਤਾਕਤੇ ਸਾਡੇ ਲਈ ਵੀ ਕੌਮੀ ਪਛਾਣ ਦਾ ਚਿੰਨ੍ਹ ਨਾ ਬਣ ਜਾਏ, ਜਿਸ ਵਿਚ ਸਾਧਾਰਨ ਵਿਅਕਤੀ ਫਿਰ ਇਹਨਾਂ ਨਿੱਜੀ ਟੀਚਿਆਂ ਲਈ ਖਾਜਾ ਬਣ ਕੇ ਰਹਿ ਜਾਏ, ਅਤੇ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਦੀ ਗੱਲ ਕੁਥਾਵੇਂ ਹੋ ਜਾਏ। ਇਸ ਵੇਲੇ ਲੱੜ ਘਬਰਾ ਕੇ ਨਿਰਾਸ਼ਾ ਵਿਚ ਡਿੱਗਣ ਦੀ ਨਹੀਂ, ਨਾ ਹੀ ਸੋਹਣੀ ਸ਼ਬਦਾਵਲੀ ਨਾਲ ਸਥਿਤੀ ਦੀ ਪੋਚਾ ਪਾਚੀ ਕਰਨ ਅਤੇ ਇਸ ਨੂੰ ਲਿਸ਼ਕਾ ਕੇ ਪੇਸ਼ ਕਰਨ ਦੀ ਹੈ। ਲੋੜ ਬੀਤੇ ਦੀ ਸ਼ਰਨ ਲੈਣ ਜਾਂ ਉਸ ਨੂੰ ਵਡਿਆਉਣ

154