ਦੀ ਨਹੀਂ, ਸਗੋਂ ਹਕੀਕਤਾਂ ਨੂੰ ਸਮਝਣ ਅਤੇ ਆਪਣੀਆਂ ਕੀਮਤਾਂ ਨੂੰ ਪੁਨਰ ਸਥਾਪਤ ਕਰਨ ਦੀ ਹੈ।
ਸਮੱਸਿਆ ਵੀ ਅਤੇ ਸਥਿਤੀ ਵੀ ਜਟਿਲ ਹੈ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪੰਜਾਬੀ ਨਿੱਕੀ ਕਹਾਣੀ ਨੇ, ਜੋ ਕਿ ਕਵਿਤਾ ਤੋਂ ਮਗਰੋਂ ਪ੍ਰਤਿਕਰਮ ਦੇਣ ਵਿਚ ਸਭ ਤੋਂ ਅੱਗੇ ਹੁੰਦੀ ਹੈ, ਅਜੇ ਤੱਕ ਨਵੀਆਂ ਹਾਲਤਾਂ ਦਾ ਹੁੰਗਾਰਾ ਨਹੀਂ ਭਰਿਆ। ਸ਼ਾਇਦ ਹਾਲਾਤ ਨਾਲ ਨਿੱਕੀ ਕਹਾਣੀ ਦਾ ਬਰ ਮੈਚ ਨਹੀਂ ਖਾਂਦਾ। ਜਿਹੜੀਆਂ ਕੁਝ ਕਹਾਣੀਆਂ ਸਾਹਮਣੇ ਆਈਆਂ ਹਨ ਉਹਨਾਂ ਤੋਂ ਅਜੇ ਇਸੇ ਗੱਲ ਦਾ ਪਤਾ ਲਗਦਾ ਹੈ ਕਿ ਲੇਖਕ ਸੇਧ ਟਟੋਲ ਰਹੇ ਹਨ। ਇਹਨਾਂ ਤੋਂ ਪੰਜਾਬੀ ਕਹਾਣੀਕਾਰਾਂ ਦਾ ਇਹ ਫ਼ਿਕਰ ਤਾਂ ਪ੍ਰਤੱਖ ਨਜ਼ਰ ਆਉਂਦਾ ਹੈ ਕਿ ਇਸ ਸੰਕਟ ਸਥਿਤੀ ਵਿਚ ਉਹਨਾਂ ਦੇ ਹੱਥੋਂ ਕਿਤੇ ਐਸੀਆਂ ਕਦਰਾਂ-ਕੀਮਤਾਂ ਦਾ ਪੱਲਾ ਨਾ ਛੁੱਟ ਜਾਏ ਜਿਹੜੀਆਂ ਪੰਜਾਬੀ ਸਾਹਿਤ ਅਤੇ ਪੰਜਾਬੀ ਕਹਾਣੀ ਪ੍ਰੰਪਰਾ ਦਾ ਅੰਗ ਰਹੀਆਂ ਹਨ। ਪਰ ਤਾਂ ਵੀ ਨਵੀਂ ਹਕੀਕਤ ਨੂੰ ਕਿਵੇਂ ਸਮਝਿਆ, ਸਮਝਾਇਆ ਅਤੇ ਪੇਸ਼ ਕੀਤਾ ਜਾਏ, ਇਸ ਬਾਰੇ ਸਪਸ਼ਟਤਾ ਨਹੀਂ।
ਇਸ ਪੱਖੋਂ ਗੁਰਮੇਲ ਮਡਾਹੜ ਦੇ ਕਹਾਣੀ-ਸੰਗ੍ਰਹਿ ਧਰਤੀ ਲਹੂ-ਲੁਹਾਣ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਇਸ ਨੌਜਵਾਨ ਕਹਾਣੀਕਾਰ ਨੇ 'ਨੀਲਾ ਤਾਰਾ' ਕਾਰਵਾਈ ਤੋਂ ਪਹਿਲਾਂ ਅਤੇ ਪਿੱਛੋਂ ਦੀ ਸਾਰੀ ਹਕੀਕਤ ਨੂੰ ਪੇਸ਼ ਕਰਨ ਦਾ ਸਾਹਸੀ ਯਤਨ ਕੀਤਾ ਹੈ ਅਤੇ ਪੂਰੀ ਬੇਬਾਕੀ ਨਾਲ ਸਮੁੱਚੇ ਦ੍ਰਿਸ਼ ਵਿਚ ਸ਼ਾਮਲ ਮੁੱਖ ਧਿਰਾਂ ਨੂੰ ਬੇਨਕਾਬ ਕੀਤਾ ਹੈ। ਕਿਤੇ ਕਿਤੇ ਇਹ ਯਤਨ ਪੱਤਰਕਾਰੀ ਪੱਧਰ ਦਾ ਹੈ, ਖ਼ਾਸ ਕਰਕੇ ਮਿੱਨੀ ਜਾਂ ਲਘੂ ਕਹਾਣੀਆਂ ਵਿਚ। ਪਰ ਕਈ ਥਾਵਾਂ ਉਤੇ, ਖ਼ਾਸ ਕਰਕੇ ਟਾਈਟਲ ਕਹਾਣੀ ਵਿਚ, ਉਹ ਆਪਣੇ ਪਾਤਰਾਂ ਨੂੰ ਵਖੋ ਵਖਰੀਆਂ ਵਿਰੋਧੀ ਖਿੱਚਾਂ ਨਾਲ ਪਿੰਜਿਆ ਜਾਂਦਾ ਵੀ ਦਿਖਾ ਗਿਆ ਹੈ। ਗੁਰਮੇਲ ਮਡਾਹੜ ਦੇ ਪਾਤਰ ਪਿੰਡਾਂ ਦੇ ਲੋਕ ਹਨ। ਉਹ ਪੇਂਡੂ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਤੋਂ ਬਿਨਾਂ ਆਪਣੀ ਹੋਂਦ ਦਾ ਕਿਆਸ ਵੀ ਨਹੀਂ ਕਰ ਸਕਦੇ। ਪਰ ਨਾਲ ਹੀ ਹਾਲਾਤ, ਜਿਨ੍ਹਾਂ ਦੀ ਸਿਖਰ 'ਨੀਲਾ ਤਾਰਾ' ਹੈ, ਉਹਨਾਂ ਨੂੰ ਅਚੇਤ ਤੌਰ ਉਤੇ ਉਸ ਖਾਈ ਵਲ ਲਿਜਾ ਰਹੇ ਹਨ, ਜਿਥੇ ਪਰਾਈ ਭਾਈਚਾਰਕ ਕੀਮਤਾਂ ਦਾ ਅਚੇਤ ਪੱਧਰ ਉਤੇ ਕਾਇਮ ਰਹਿਣਾ ਸੰਭਵ ਨਹੀਂ। 'ਧਰਤੀ ਲਹੂ-ਲੁਹਾਣ' ਦਾ ਅੰਤ ਪ੍ਰੰਪਰਾਈ, ਉਪਭਾਵਕ ਹੈ, ਪਰ ਲੇਖਕ ਦੇ ਸਿਹਤਮੰਦ ਮਾਨਵਵਾਦੀ ਫ਼ਿਕਰ ਨੂੰ ਪ੍ਰਗਟ ਕਰਦਾ ਹੈ।
ਇਸ ਸਮੇਂ ਵਿਚ ਕਰਤਾਰ ਸਿੰਘ ਦੁੱਗਲ ਦੀਆਂ ਦੋ ਕਹਾਣੀਆਂ ਛਪੀਆਂ ਹਨ - 'ਬੰਦ ਬੰਦ ਕਟਵਾਣ ਵਾਲੇ' ਅਤੇ 'ਨੰਗਾ ਸੱਚ'। ਪਹਿਲੀ ਕਹਾਣੀ ਵਿਚ ਉਹ ਸਮੁਦਾਇਕ ਮਿੱਥ ਨੂੰ ਇਕ ਵਿਅਕਤੀ ਦੇ ਆਚਰਨ ਅਤੇ ਦੂਜੇ (ਪ੍ਰੇਮਕਾ) ਦੀ ਭਾਵਕ ਪ੍ਰਿਜ਼ਮ ਵਿਚੋਂ ਦੇਖਦਾ ਹੈ। ਕਹਾਣੀ ਦਾ ਸਿਰਲੇਖ ਹਾਲਾਤ ਵਿਚਲੇ ਵਿਅੰਗ ਨੂੰ ਉਭਾਰਦਾ ਹੈ। ਦੂਜੀ ਕਹਾਣੀ ਵਿਚ ਧਾਰਮਕ ਚਿੰਨ੍ਹ ਮਨੁੱਖਾ ਜ਼ਿੰਦਗੀਆਂ ਨਾਲ ਖੇਡ ਕਰ ਰਹੇ ਹਨ - ਕਿਸੇ ਨੂੰ ਬਚਾ ਰਹੇ ਹਨ, ਕਿਸੇ ਨੂੰ ਮਰਵਾ ਰਹੇ ਹਨ। ਜਿਥੇ ਉਹ ਮਰਵਾ ਰਹੇ ਹਨ, ਓਥੇ ਵਹਿਸ਼ਤ
155