ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਦੁਖਾਂਤ ਸਿਰਜਣ ਦੇ ਯਤਨ ਹਾਸੋਹੀਣੇ ਉਪਭਾਵਕ ਵਿਰਲਾਪ ਵਿਚ ਜਾ ਮੁੱਕਣਗੇ। ਅੱਜ ਦੇ ਦੁਖਾਂਤ ਦੀ ਨੀਂਹ ਵਿਅਕਤੀ ਦੇ ਆਚਰਨ ਵਿਚ ਨਹੀਂ, ਉਸ ਦੀਆਂ ਪਰਸਥਿਤੀਆਂ ਵਿਚ ਹੈ। ਅੱਜ ਦਾ ਦੁਖਾਂਤਕ ਵਿਅਕਤੀ ਇਹਨਾਂ ਪ੍ਰਸਥਿਤੀਆਂ ਨੂੰ ਵੱਖੋ ਵੱਖਰੇ ਝਾਵਲਿਆਂ ਜਾਂ ਮਜਬੂਰੀਆਂ ਹੇਠ ਸਵੀਕਾਰ ਕਰਦਾ ਹੈ, ਅਤੇ ਇਸ ਤਰ੍ਹਾਂ ਉਹਨਾਂ ਦਾ ਸ਼ਿਕਾਰ ਹੋ ਜਾਂਦਾ ਹੈ। ਉਹ ਇਹਨਾਂ ਪਰਸਥਿਤੀਆਂ ਨੂੰ ਵੰਗਾਰਣ ਅਤੇ ਲੜ ਕੇ ਬਦਲਣਾ ਨਹੀਂ ਲੋਚਦਾ। ਕਿਤੇ ਕਿਤੇ ਇਸ ਤਬਦੀਲੀ ਦੀ ਲੋਚਦਾ ਹੈ ਪਰ ਇਸ ਦੇ ਅਨੁਕੂਲ ਉਚਿਤ ਯਤਨ ਅਤੇ ਚੇਤਨਤਾ ਦੀ ਅਣਹੋਂਦ ਹੈ। ਇਹ ਸਾਰੀਆਂ ਹਾਲਤਾਂ ਅੱਜ ਦੇ ਦੁਖਾਂਤ ਨੂੰ ਪਰਿਭਾਸ਼ਿਤ ਕਰਦੀਆਂ ਅਤੇ ਇਸ ਨੂੰ ਕਲਾਸਕੀ ਦੁਖਾਂਤ ਨਾਲੋਂ ਨਿਖੇੜਦੀਆਂ ਹਨ।

ਪਰ ਤਾਂ ਵੀ ਇਹ ਦੁਖਾਂਤ ਤਾਂ ਹੈ ਹੀ। ਫਿਰ, ਇਸ ਨੂੰ ਪੇਸ਼ ਕਰਨ ਦਾ ਉਚਿਤ ਤਰੀਕਾ ਕੀ ਹੋ ਸਕਦਾ ਹੈ? ਭਾਵਕਤਾ ਜਾਂ ਉਪਭਾਵਕਤਾ ਕੰਮ ਨਹੀਂ ਕਰੇਗੀ। ਲੋੜ ਠੇਸ, ਤਾਰਕਿਕ ਵਿਅੰਗ ਦੀ ਹੈ, ਜਿਹੜਾ ਨਸ਼ਤਰ ਵਾਂਗ ਕੰਮ ਕਰਦਾ ਹੋਇਆ ਯਥਾਰਥ ਦੀ ਪੰਚਾ-ਪਾਚੀ ਹੇਠ ਲੁਕੇ ਕੋਹੜ ਨੂੰ ਸਾਡੇ ਸਾਹਮਣੇ ਲੈ ਆਏ। ਯਥਾਰਥ ਨਾਲ ਇਸ ਪਰਕਾਰ ਦੇ ਰਿਸ਼ਤੇ ਕਰਕੇ ਹੀ ਵਿਅੰਗ ਠੋਸ ਅਤੇ ਤਾਰਕਿਕ ਵੀ ਹੋਵੇਗਾ, ਨਹੀਂ ਤਾਂ ਇਹ ਹਵਾਈ, ਖੋਖਲਾ ਅਤੇ ਛਿਨ-ਭੰਗਰ ਹੋਵੇਗਾ। ਅੱਜ ਦੀਆਂ ਹਾਲਤਾਂ ਵਿਚ ਕਿਸੇ ਵੀ ਸਾਹਿਤ-ਰਚਨਾ ਦਾ ਮੁੱਲ ਉਸ ਵਿਚ ਲੁਕੇ ਵਿਅੰਗ ਦੇ ਸੁਭਾਅ ਅਤੇ ਸ਼ਿੱਦਤ ਨਾਲ ਸਿੱਧੀ ਤਨਾਸਬ ਰੱਖੇਗਾ।

ਨਿੱਕੀ ਕਹਾਣੀ ਦੇ ਸੰਬੰਧ ਵਿਚ ਅੱਜ ਇਕ ਹੋਰ ਸਮੱਸਿਆ ਇਹ ਹੈ ਕਿ ਇਸ ਸਾਹਿਤ-ਰੂਪ ਦੀਆਂ ਸੀਮਾਵਾਂ ਨੂੰ ਤੋੜੇ ਤੋਂ ਬਿਨਾਂ ਯਥਾਰਥ ਨੂੰ ਕਿਵੇਂ ਸਰਬੰਗੀ ਢੰਗ ਨਾਲ ਪੇਸ਼ ਕੀਤਾ ਜਾਏ, ਭਾਵੇਂ ਪੇਸ਼ ਕੀਤੇ ਗਏ ਯਥਾਰਥ ਦਾ ਟੋਟਾ ਸਮੇਂ, ਸਥਾਨ, ਕਾਰਜ ਅਤੇ ਪਾਤਰਾਂ ਦੇ ਪੱਖੋਂ ਕਿੰਨਾ ਵੀ ਸੀਮਿਤ ਕਿਉਂ ਨਾ ਹੋਵੇ। ਇਸ ਸਮੱਸਿਆ ਦਾ ਸਮਾਧਾਨ ਸਾਡੇ ਕਹਾਣੀਕਾਰਾਂ ਨੂੰ ਲੰਮੀਆਂ ਕਹਾਣੀਆਂ ਲਿਖਣ ਵਲ ਲੈ ਗਿਆ ਹੈ (ਹਥਲੀ ਪੁਸਤਕ ਵਿਚ ਵੀ ਇਕ ਲੰਮੀ ਕਹਾਣੀ ਹੈ -- ਕਾਲੀ ਚਿੜੀ ਅਤੇ ਮਹਾਭਾਰਤ') ਪਰ ਨਿੱਕੀ ਕਹਾਣੀ ਦੇ ਸੰਦਰਭ ਵਿਚ ਇਹ ਸਮੱਸਿਆ ਕਿਵੇਂ ਸੁਲਝਾਈ ਜਾਏ?

ਇਸ ਸੰਗ੍ਰਹਿ ਵਿਚਲੀਆਂ ਅੱਧੀਆਂ ਤੋਂ ਵਧ ਕਹਾਣੀਆਂ ਵਿਚ ਅਜੀਤ ਕੌਰ ਇਹਨਾਂ ਸਮੱਸਿਆਵਾਂ ਨਾਲ ਦੋ ਚਾਰ ਹੁੰਦੀ ਹੈ, ਅਤੇ ਇਹਨਾਂ ਦਾ ਠੀਕ ਸਮਾਧਾਨ ਵੀ ਕਰਦੀ ਹੈ। ਅਤੇ ਇਹੀ ਕਹਾਣੀਆਂ ਹਨ, ਜਿਹੜੀਆਂ ਅੱਜ ਦੀ ਪੰਜਾਬੀ ਨਿੱਕੀ ਕਹਾਣੀ ਵਿਚ ਤਾਜ਼ੀ ਹਵਾ ਲੈ ਕੇ ਆਉਂਦੀਆਂ ਹਨ।

ਪੁਸਤਕ ਦੀ ਟਾਈਟਲ ਕਹਾਣੀ ਸੱਚਮੁਚ ਹੀ ਇਸ ਥਾਂ ਦੀ ਹੱਕਦਾਰ ਹੈ। ਇਹ ਇਕ ਕਲਰਕ ਦੀ ਕਹਾਣੀ ਹੈ, ਜਿਹੜਾ ਭੋਲੇ-ਭਾ, ਸ਼ਰੀਫ਼ ਅਤੇ ਈਮਾਨਦਾਰ ਹੈ, ਪਰ ਆਪਣੀ ਸ਼ਰਾਫ਼ਤ ਅਤੇ ਈਮਾਨਦਾਰੀ ਦਾ ਬੋਝ ਚੁੱਕਣ ਦੀ ਸਮਰੱਥਾ ਨਹੀਂ ਰੱਖਦਾ। ਇਸ ਲਈ ਉਹ ਆਤਮਘਾਤ ਕਰ ਲੈਂਦਾ ਹੈ, ਜਦੋਂ ਉਸ ਨੂੰ ਗਿਆਨ ਹੁੰਦਾ ਹੈ ਕਿ ਆਲੇ-ਦੁਆਲੇ

158