ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲੋ ਦੁਰਾਚਾਰ ਵਿਚ ਉਹ ਵੀ ਅਚੇਤ ਇਕ ਸਾਧਨ ਬਣਿਆ ਹੈ। ਸਵਾਲ ਇਹ ਵੀ ਉਠਾਇਆ ਜਾ ਸਕਦਾ ਹੈ ਕਿ ਇਹੋ ਜਿਹਾ ਕਲਰਕ ਅਜੀਤ ਕੌਰ ਨੂੰ ਕਿੱਥੇ ਮਿਲਿਆ? ਇਸ ਕਲਰਕ ਦਾ ਬਿੰਬ ਅੱਜ ਦੇ ਕਲਰਕ ਦੇ ਸਥਾਪਤ ਬਿੰਬ ਦੀ ਪ੍ਰਤਿਨਿਧਤਾ ਨਹੀਂ ਕਰਦਾ। ਹੋ ਸਕਦਾ ਹੈ ਕਿ ਇਹ ਲੇਖਕਾ ਦੀ ਨਿਰੋਲ ਕਲਪਣਾ ਦੀ ਕਾਢ ਹੋਵੇ। ਪਰ ਕਲਾ ਵਿਚ ਕਲਪਣਾ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਚਲ ਸਕਦਾ। ਵੱਡੀ ਗੱਲ ਇਹ ਹੈ ਕਿ ਇਹ ਕਲਪਣਾ ਸੰਭਾਵਨਾ ਦੀ ਸੀਮਾ ਦੇ ਅੰਦਰ ਹੈ, ਜਿਸ ਕਰਕੇ ਇਹ ਸਾਨੂੰ ਚੁੱਭਦੀ ਨਹੀਂ ਸਗੋਂ ਸੁਆਦ ਦੇਂਦੀ ਹੈ।

ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਕਲਰਕ ਦੇ ਦੁਖਾਂਤ ਨੂੰ ਪੇਸ਼ ਕਰਨਾ ਕਹਾਣੀ ਦਾ ਮੰਤਵ ਨਹੀਂ। ਕਹਾਣੀ ਦਾ ਮੰਤਵ ਪਰਿਸਤਿਥੀਆਂ ਦੀ ਹਕੀਕਤ ਨੂੰ ਪੇਸ਼ ਕਰਨਾ ਹੈ। ਅਤੇ ਕਲਰਕ ਦੇ ਆਚਰਨ ਵਿਚ ਚੰਗੇ ਪਾਸੇ ਨੂੰ ਲਿਆਂਦਾ ਗਿਆ ਜ਼ਰਾ ਕੁ ਟੇਡ ਪਰਿਸਥਿਤੀਆਂ ਦੀ ਕਰੂਰਤਾ ਨੂੰ ਹੋਰ ਵੀ ਜ਼ੋਰਦਾਰ ਢੰਗ ਨਾਲ ਉਜਾਗਰ ਕਰਨ ਵਿਚ ਸਹਾਈ ਹੁੰਦਾ ਹੈ। ਫੋਕਸ ਵਿਚ ਕਲਰਕ ਦਾ ਆਚਰਨ ਨਹੀਂ, ਸਗੋਂ ਪਰਿਸਥਿਤੀਆਂ ਦੀ ਕਰੂਰਤਾ ਹੈ। ਕਲਰਕ ਉਤੇ ਸਿਰਫ਼ ਇਹਨਾਂ ਪਰਿਸਥਿਤੀਆਂ ਉਪਰ ਫ਼ੋਕਸ ਕਰਨ ਨਾਲ ਪਰਤ ਕੇ ਆਈ ਲੌ ਹੀ ਪੈਂਦੀ ਹੈ।

ਇਸ ਜੁਗਤ ਨਾਲ ਅਜੀਤ ਕੌਰ ਨਿੱਕੀ ਕਹਾਣੀ ਦੀ ਦੂਜੀ ਵੱਡੀ ਸਮੱਸਿਆ ਨੂੰ ਹਲ ਕਰਦੀ ਹੈ - ਯਥਾਰਥ ਦੀਆਂ ਵਧ ਤੋਂ ਵਧ ਸੰਭਵ ਤੰਦਾਂ ਨੂੰ ਕਹਾਣੀ ਵਿਚ ਸਮੇਟ ਸਕਣਾ। ਕਹਾਣੀ ਦਾ ਫ਼ੋਕਸ ਹਰਕਤ ਕਰਦਾ ਹੈ ਅਤੇ ਇਕ ਇਕ ਕਰਕੇ ਕਈ ਹਕੀਕਤਾਂ ਤੋਂ ਪਰਦਾ ਲਾਹੀ ਜਾਂਦਾ ਹੈ। ਸਭ ਤੋਂ ਵੱਡੀ ਹਕੀਕਤ ਅਫ਼ਸਰਸ਼ਾਹੀ ਅਤੇ 'ਮਾਸ-ਮੀਡੀਆ' (ਲੇਖਿਕਾ ਦੇ ਸ਼ਬਦਾਂ ਵਿਚ 'ਅਖ਼ਬਾਰ-ਸੰਸਕ੍ਰਿਤੀ') ਹੈ। ਜਿਹੜੇ ਸਟੀਮ-ਰੋਲਰ ਵਾਂਗ ਵਿਅਕਤੀ ਨੂੰ ਦਰੜਦੇ ਚਲੇ ਜਾਂ ਰਹੇ ਹਨ। ਸਾਰੀ ਕਹਾਣੀ ਇਹਨਾਂ ਦੇ ਕੰਮ ਕਰਨ ਦੇ ਢੰਗਾਂ ਤਰੀਕਿਆਂ ਨੂੰ ਉਜਾਗਰ ਕਰਦੀ ਹੈ। ਰਿਸ਼ਵਤ ਸਭ ਨੂੰ ਚਲਾਉਣ ਵਾਲੀ ਸ਼ਕਤੀ ਹੈ। ਇਸ ਸਾਰੇ ਕੁਝ ਦਾ ਸਿਰ-ਸਦਕਾ ਮਨੁੱਖੀ ਆਚਰਨ ਵਿਚ ਵਿਸ਼ਵਾਸ ਇਸ ਹੱਦ ਤਕ ਖ਼ਤਮ ਹੋ ਗਿਆ ਹੈ ਕਿ ਰਾਮ ਲਾਲ ਕਲਰਕ ਦੀ ਪਤਨੀ ਵੀ ਆਪਣੇ ਮੋਏ ਪਤੀ ਦੇ ਆਚਰਨ ਉਤੇ ਸ਼ੱਕ ਕਰਨ ਲੱਗ ਪੈਂਦੀ ਹੈ।

ਕਹਾਣੀ ਦਾ ਇਕ ਇਕ ਵਾਕ ਯਥਾਰਥ ਦੇ ਵੱਖ ਵੱਖ ਪੱਖਾਂ ਨੂੰ ਬੇਨਕਾਬ ਕਰਦਾ ਹੈ। ਹਰ ਵਾਕ ਦਾ ਵਿਅੰਗ ਆਪਣੇ ਆਪ ਵਿਚ ਓਨਾ ਹੀ ਬੇਰਹਿਮ ਹੈ, ਜਿੰਨਾ ਯਥਾਰਥ ਦਾ ਡੰਗ।

'ਨਿਊ ਯੀਅਰ' ਕਹਾਣੀ ਉੱਪਰਲੀ ਕਹਾਣੀ ਦੀ ਹੀ ਛੋਟੀ ਭੈਣ ਹੈ। ਯਥਾਰਥ ਵਾਦ ਦੇ ਪੱਖ ਜ਼ਰਾ ਕੁ ਵੱਧ, ਪ੍ਰਭਾਵ ਦੇ ਪੱਖ ਜ਼ਰਾ ਕੁ ਘੱਟ, ਵਰਨਣ ਦੇ ਪੱਖ ਓਨੀ ਸਮਰੱਥ। 'ਜੂਠ' ਵਿਚ ਅਮੀਰ ਉਤੇ ਜਾ ਕੇ ਪੜਹਾਸ ਵਿਅੰਗ ਉਤੇ ਭਾਰੂ ਹੋ ਜਾਂਦਾ ਹੈ। 'ਨਹੀਂ, ਸਾਨੂੰ ਕੋਈ ਤਕਲੀਫ਼ ਨਹੀਂ', 'ਇਕ ਇਹ ਵੀ ਇਤਿਹਾਸ ਹੈ' ਕਹਾਣੀਆਂ ਵਿਚ

159