ਅਤੇ ਇਸੇ ਤਰ੍ਹਾਂ ਨਿੱਕੀ ਕਹਾਣੀ ਦੇ ਮੁਕਾਬਲਤਨ ਵਧੇਰੇ ਸਫਲ ਰਹਿਣ ਦੇ ਕਾਰਨ ਵੀ ਨਿਸਚਿਤ ਕਰਨੇ ਅਜੇ ਰਹਿੰਦੇ ਹਨ।
ਨਿਕਾਸ ਅਤੇ ਵਿਕਾਸ ਨਾਲ ਹੀ ਸੰਬੰਧਤ ਸਮੱਸਿਆ ਬੀਤੇ ਨਾਲ ਇਸ ਦੇ ਸੰਬੰਧ ਦੀ ਹੈ। ਅੰਗਰੇਜ਼ਾਂ ਰਾਹੀਂ ਪੱਛਮ ਨਾਲ ਸੰਪਰਕ ਕਾਰਨ ਸਾਡੇ ਸਮੁੱਚੇ ਸਭਿਆਚਾਰਕ ਜੀਵਨ ਵਿਚ ਆਇਆ ਮੋੜ ਏਨਾ, ਤਿੱਖਾ ਹੈ, ਕਿ ਸਾਨੂੰ ਸਭ ਕੁਝ ਹੀ ਨਵੇਂ ਸਿਰਿਓਂ ਸ਼ੁਰੂ ਹੋਇਆ ਲੱਗਦਾ ਹੈ। ਪਰ ਇਹ ਤਿੱਖਾ ਮੋੜ ਐਸੇ ਜਨ-ਸਮੂਹ ਰਾਹੀਂ ਆਇਆ ਹੈ ਜਿਸ ਦੀ ਮਾਨਸਕਤਾ ਦੇ ਪਿੱਛੇ ਹਜ਼ਾਰਾਂ ਸਾਲਾਂ ਦਾ ਇਤਿਹਾਸ ਹੈ। ਇਸ ਕਰਕੇ ਬੀਤੇ ਨਾਲ ਸੰਬੰਧ ਨੂੰ ਵਾਚਣਾ ਆਪਣੇ ਆਪ ਵਿਚ ਦਿਲਚਸਪ ਹੋਵੇਗਾ। ਨਿੱਕੀ ਕਹਾਣੀ ਨੇ ਕਵਿਤਾ, ਨਾਂਲੋਂ ਵੀ ਘੱਟ ਬੀਤੇ ਤੋਂ ਕੁਝ ਲਿਆ ਹੈ, ਜਿਸ ਕਰਕੇ ਪਰੰਪਰਾਵਾਂ ਦੇ ਰੂਪ ਵਿਚ ਕੁੱਝ ਲੱਭਣਾ ਸ਼ਾਇਦ ਮੁਸ਼ਕਲ ਹੋਵੇ। ਪਰ ਅੰਸ਼ਾਂ ਦੇ ਰੂਪ ਵਿਚ ਸ਼ਾਇਦ ਫਿਰ ਵੀ ਸਾਨੂੰ ਕੁਝ ਲੱਭ ਜਾਏ। ਇਹ ਅੰਸ਼ ਜੀਵਨ-ਫ਼ਿਲਾਸਫ਼ੀ ਜਾਂ ਸੰਸਾਰ-ਦ੍ਰਿਸ਼ਟੀਕੋਣ ਨਾਲ ਸੰਬੰਧਤ ਹੋ ਸਕਦੇ ਹਨ; ਇਹ ਅੰਸ਼ ਪੁਰਾਣੀਆਂ ਸਾਹਿਤਕ ਯੁਗਤਾਂ ਨੂੰ ਵਰਤਣ ਵਿਚ ਦਿੱਸ ਸਕਦੇ ਹਨ। ਇਹ ਅੰਸ਼ ਮੋਟਿਫ਼ਾਂ ਦੇ ਦੁਹਰਾਅ ਵਿਚ ਪ੍ਰਗਟ ਹੋ ਸਕਦੇ ਹਨ। ਇਹ ਲੱਭਣੇ ਜਾਂ ਪਛਾਨਣੇ ਜ਼ਰੂਰੀ ਹਨ, ਨਹੀਂ ਤਾਂ ਇਹ ਸਿੱਧ ਹੋਵੇਗਾ ਕਿ ਅਸੀਂ ਪੱਛਮੀ ਸਾਹਿਤ-ਰੂਪਾਂ ਅਤੇ ਸੋਚਣੀ ਨੂੰ, ਇਸ ਤਰ੍ਹਾਂ ਇਸ ਕਰਕੇ ਅਪਣਾ ਲਿਆ ਹੈ, ਕਿਉਂਕਿ ਸਾਡਾ ਆਪਣਾ ਕੋਈ ਅਸਲਾ ਹੀ ਨਹੀਂ ਸੀ।
ਪੰਜਾਬੀ ਨਿੱਕੀ ਕਹਾਣੀ ਦੀ ਉਮਰ ਏਨੀ ਛੋਟੀ ਹੋਣਾ ਸਾਨੂੰ ਇਕ ਪਖੋਂ ਸੁਖਦਾਈ ਸਥਿਤੀ ਵਿਚ ਰੱਖ ਦੇਂਦਾ ਹੈ - ਕਿ ਸਾਨੂੰ ਕਾਲ-ਵੰਡ ਵਰਗੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਜੋ ਕਿ ਸਾਹਿਤ ਦੇ ਇਤਿਹਾਸਕਾਰਾਂ ਦੀ ਅਤਿ ਦੀ ਮਨ-ਭਾਉਂਦੀ,ਸਮੱਸਿਆ ਹੈ, ਕਿਉਂਕਿ ਇਸ ਦਾ ਸਮਾਧਾਨ ਉਹ ਹੋਰ ਵੀ ਵਧੇਰੇ ਮਨ-ਮਰਜ਼ੀ ਨਾਲ, ਕਰ ਕੇ ਸੰਤੁਸ਼ਟਤਾ ਪਾਪਤ ਕਰ ਸਕਦੇ ਹਨ।
ਪੰਜਾਬੀ ਨਿੱਕੀ ਕਹਾਣੀ ਦੇ ਇਤਿਹਾਸ ਨੂੰ ਅਸੀਂ ਵੱਧ ਤੋਂ ਵੱਧ ਦੋ ਭਾਗਾਂ ਵਿਚ ਵੰਡ ਸਕਦੇ ਹਾਂ - ਇਕ, ਜਿਹੜਾ ਸੁਜਾਨ ਸਿੰਘ, ਸੇਖੋਂ, ਦੁੱਗਲ ਨਾਲ ਸ਼ੁਰੂ ਹੁੰਦਾ ਹੈ। ਦੂਜਾ, ਇਸ ਤੋਂ ਪਹਿਲਾਂ, ਪਰ ਭਾਈ ਵੀਰ ਸਿੰਘ ਤੋਂ ਪਿਛੋਂ ਦਾ। ਇਹ ਵੰਡ ਕਿਉਂਕਿ ਇਸੇ ਸਾਹਿਤ-ਰੂਪ ਦੀ ਪ੍ਰਤੱਖ ਦਿਸਦੀ ਪਛਾਣ ਕਰਕੇ ਹੈ, ਇਸ ਲਈ ਇਸ ਉਤੇ ਸਹਿਮਤ ਹੋਇਆ ਜਾ ਸਕਦਾ ਹੈ, ਅਤੇ ਇਹ ਕਾਲ-ਵੰਡ ਏਨੀ ਆਪ-ਹੁਦਰੀ ਨਹੀਂ ਲੱਗੇਗੀ।
ਭਾਵੇਂ ਏਨੀ ਤਾਂ ਨਹੀਂ,ਪਰ ਲਗਭਗ ਏਨੀ ਹੀ ਸੁਖਾਵੀਂ ਅਵਸਥਾ - ਇਕ ਪੱਖੋਂ ਹੋਰ ਹੈ, ਕਿ ਪੰਜਾਬੀ ਨਿੱਕੀ ਕਹਾਣੀ ਨੂੰ ਇਸ ਸਮੇਂ ਚੱਲੀਆਂ ਸਾਹਿਤਕ ਵਿਚਾਰਧਾਰਾਂ ਅਨੁਸਾਰ ਵੰਡ ਕੇ ਨਹੀਂ ਦੇਖਿਆ ਗਿਆ, ਤੇ ਸ਼ਾਇਦ ਦੇਖਿਆ ਵੀ ਨਹੀਂ ਜਾ ਸਕਦਾ। ਪੰਜਾਬੀ ਨਿੱਕੀ ਕਹਾਣੀ ਦੇ ਦੋ ਮੋਹਰੀ ਕਹਾਣੀਕਾਰਾਂ, ਦੁੱਗਲ ਅਤੇ ਵਿਰਕ, ਨੇ ਕਿਸੇ ਵੀ ਵਿਚਾਰਧਾਰਾ ਨਾਲ ਜੁੜਨ ਤੋਂ ਚੇਤੰਨ ਤੌਰ ਉਤੇ ਕੰਨੀ ਕਤਰਾਈ ਹੈ। ਜਿਹੜੇ
11