ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਾਣੀਕਾਰ ਇਹਨਾਂ ਲਹਿਰਾਂ ਨਾਲ ਜੁੜੇ ਹਨ, ਉਹਨਾਂ ਨੇ ਚੇਤੰਨ ਤੌਰ ਉਤੇ ਇਹਨਾ ਦੀ ਵਿਚਾਰਧਾਰਾ ਨੂੰ ਨਹੀਂ ਸਮਝਿਆ।

ਦੂਜੇ ਸ਼ਬਦਾਂ ਵਿਚ ਸਾਡੇ ਕਹਾਣੀਕਾਰ ਸਮਾਚਕ ਯਥਾਰਥ ਨੂੰ ਕੋਰੇ ਕਾਗਜ਼ ਵਾ ਮਿਲਦੇ ਰਹੇ ਹਨ, ਅਤੇ ਜੋ ਕੁਝ ਇਸ ਉਤੇ ਉਕਰਿਆ ਜਾਏ ਉਸ ਨੂੰ ਵਫ਼ਾਦਾਰੀ ਨਾਲ ਪੇਸ਼ ਕਰਨ ਦਾ ਯਤਨ ਕਰਦੇ ਰਹੇ ਹਨ। ਜੇ ਇੰਜ ਕਹਿਣਾ ਲੋੜ ਨਾਲੋਂ ਵੱਧ ਸਰਲੀਕਰਣ ਲੱਗੇ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬੀ ਨਿੱਕੀ ਕਹਾਣੀ ਸਮਾਜਕ - ਯਥਾਰਥ ਵਲ ਆਪ-ਮੁਹਾਰਾ ਪ੍ਰਤਿਕਰਮ ਹੈ, ਜਿਸ ਵਿਚ ਵਿਚਾਰਧਾਰਾ ਦਾ ਮਾਧਿਅਮ ਬਹੁਤਾ ਵਿਗਾੜ ਪੈਦਾ ਨਹੀਂ ਕਰਦਾ।

ਇਸੇ ਕਰਕੇ ਹੀ ਅਸੀਂ ਵਖੋ ਵਖਰੇ ਕਹਾਣੀ ਲੇਖਕਾਂ ਵਿਚ ਕਈ ਸਾਂਝਾਂ ਲੱਭ ਸਕਦੇ ਹਾਂ, ਜਿਹੜੀਆਂ ਉਹਨਾਂ ਦੀ ਕਲਾ ਦਾ ਤੁਲਨਾਤਮਕ ਅਧਿਐਨ ਕਰਨ ਲਈ ਆਧਾਰ ਬਣ ਸਕਦੀਆਂ ਹਨ। ਇਸੇ ਕਰਕੇ ਹੀ ਅਸੀਂ ਨਿੱਕੀ ਕਹਾਣੀ ਵਿਚ ਸਮਾਜ ਯਥਾਰਥ ਦੇ ਬਦਲਦੇ ਬੁੱਧ ਨੂੰ ਉਲੀਕ ਸਕਦੇ ਹਾਂ - ਇਕੱਲੇ ਇਕੱਲੇ ਕਹਾਣੀ ਲੇਖਕ ਵਿਚ ਵੀ, ਜਿਸ ਦੀ ਰਚਨਾ ਕੁਝ ਦਹਾਕਿਆਂ ਉਤੇ ਫੈਲੀ ਹੋਵੇ ਅਤੇ ਸਾਰੇ ਕਹਾਣੀ- ਲੇਖਕਾਂ ਨੂੰ ਮਿਲਾ ਕੇ ਵੀ। ਇਹੀ ਗੱਲ ਨਿੱਕੀ ਕਹਾਣੀ ਦੇ ਇਤਿਹਾਸ ਨੂੰ ਇਕ ਇਕਾ ਵਿਚ ਬੰਨਣ ਦਾ ਸਾਧਨ ਬਣ ਸਕਦੀ ਹੈ। ਇਥੋਂ ਹੀ ਲੱਗੇਗਾ ਕਿ ਕਿ ਇਕੱਲ-ਇੱਕਲਾ ਕਹਾਣੀਕਾਰ ਨੂੰ ਲੈ ਕੇ ਉਸ ਦੀ ਪੁਣ-ਛਾਣ ਕਰਨੀ ਤੇ ਸਿੱਟੇ ਕਢੀ ਜਾਣੇ, ਨਿੱਕੀ ਕਹਾਣੀ ਦਾ ਇਤਿਹਾਸ ਲਿਖਣ ਦਾ ਸ਼ਾਇਦ ਇੱਕੋ- ਇੱਕੋਚੰਗ ਤਰੀਕਾ ਨਹੀਂ।

ਪਰ ਉਪਰੋਕਤ ਮੋਟੀ ਜਿਹੀ ਕਾਲ-ਵੰਡ ਇਹ ਖ਼ਦਸ਼ਾ ਲਾ ਸਕਦੀ ਹੈ ਕਿ ਕਹਾਣੀਕਾਰ ਦੀ ਵਖਰੀ ਸ਼ਖ਼ਸੀਅਤ ਨੂੰ ਅੱਖੋਂ ਓਹਲੇ ਕਰ ਕੇ ਸਭ ਨੂੰ ਇੱਕੋ ਹੀ ਰੱਸੇ ਨੂੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁੰਦਾ ਅਸਲ ਵਿਚ ਇੰਝ ਹੈ ਕਿ ਜੇ ਅਧਿਐਨ ਹੇਠਲਾ ਸਮਾਂ ਏਨਾ ਥੋੜ੍ਹਾ ਹੋਵੇ, ਤਾਂ ਕਿਸੇ ਕਾਲ-ਵੰਡ ਦਾ ਯਤਨ ਕਰਨ ਨਾਲੋਂ ਸਮੁੱਚੇ ਸਮੇਂ ਵਿਚ ਸਮਾਨਾਂਤਰ ਤੌਰ ਉਤੇ ਪ੍ਰਗਟ ਹੋ ਰਹੀਆਂ ਰੁਚੀਆਂ ਨੂੰ ਦੇਖਣਾ ਅਤੇ ਉਹ ਦਾ ਵਰਗੀਕਰਣ ਅਤੇ ਨਿਖੇੜ ਕਰਨਾ ਵਧਰੇ ਲਾਹੇਵੰਦ ਹੋ ਸਕਦਾ ਹੈ। ਇਸ ਵਰਗੀਕਰਣ ਅਤੇ ਨਿਖੇੜ ਦੇ ਵੀ ਕਈ ਪੱਧਰ ਅਤੇ ਪਸਾਰ ਹੋ ਸਕਦੇ ਹਨ। (ਵਿਚਾਰਧਾਰਾ ਵਿਚਾਰਧਾਰਾ ਵਿਚਲੇ ਸੂਖਮ ਭੇਦ, ਯਥਾਰਥ-ਬੋਧ ਦੀ ਵਿਧੀ, ਰੂਪ- ਚੇਤਨਾ ਵਗੈਰਾ ਵਗੈਰਾ)। ਇਹਨਾਂ ਸਾਰੇ ਪੱਧਰਾਂ ਅਤੇ ਪਸਾਰਾਂ ਦਾ ਨਿਖੇੜ, ਵਿਆਖਿਆ'ਅਤੇ ਵਰਗੀਕਰਣ ਅਸਲੀ ਸਮੱਸਿਆ ਬਣ ਜਾਂਦੀ ਹੈ।

ਪਰ ਨਿੱਕੀ ਕਹਾਣੀ ਦੇ ਇਤਿਹਾਸ ਵਿਚ ਹਰ ਵਖਰੇ ਵਖਰੇ ਕਹਾਣੀਕਾਰ ਦਾ ਥਾਂ ਨਿਸਚਿਤ ਕਰਨ ਦੀ ਸਮੱਸਿਆਂ ਫਿਰ ਵੀ ਰਹਿ ਜਾਏਗੀ। ਇਹ ਮਸਲਾ ਗੰਭੀਰ ਕਰਕੇ ਵੀ ਹੈ ਕਿ ਇਤਿਹਾਸਕਾਰ ਤੇ ਕਹਾਣੀਕਾਰ ਵਿਚਕਾਰ ਸਮੇਂ ਦੀ ਵਿੱਥ ਨਹੀਂ। ਆਸ ਕੀੜੀ ਜਾਇਗੀ ਕਿ ਇਤਿਹਾਸਕਾਰ ਵਿਚ ਤ੍ਰੈਕਾਲਿਕ ਦ੍ਰਿਸ਼ਟੀ ਹੋਵੇ, ਜਾਂ ਸਮੇਂ

ਤੋਂ

12