ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛੱਡੇ ਹੋਏ ਹਨ। ਭਰਪੂਰ ਅਤੇ ਨਿਪੁੰਣਤਾ ਅਜੇ ਸਾਡਾ ਠੀਕ ਅਰਥਾਂ ਵਿਚ ਲੱਛਣ ਨਹੀਂ ਬਣੇ। ਸਮੱਸਿਆ ਮੁੱਲ ਪਾਉਣ ਵਿਚ ਉਲਾਰ ਨੂੰ ਰੋਕਣ, ਚੰਗੇ ਅਤੇ ਮਾੜੇ ਦੋਹਾਂ ਪੱਖਾਂ ਨੂੰ ਉਚਿਤ ਮਾਤਰਾ ਵਿਚ ਪੇਸ਼ ਕਰਨ ਦੀ ਹੈ।

ਹਰ ਸਾਹਿਤ-ਰੂਪ ਦੀ ਸੰਬਾਦਕਤਾ ਇਸ ਗੱਲ ਵਿਚ ਪਾਈ ਜਾਂਦੀ ਹੈ ਕਿ ਇਹ ਆਪਣੇ ਸਮਾਜਕ-ਸਭਿਆਚਾਰਕ ਮਾਹੌਲ ਦੀ ਉਪਜ ਹੁੰਦਾ ਹੈ, ਅਤੇ ਇਸ ਮਾਹੌਲ ਵਿਚੋਂ ਉਪਜ ਕੇ ਇਹ, ਇਸ ਉਤੇ ਅਸਰ ਵੀ ਪਾਉਂਦਾ ਹੈ। ਇਸ ਗੱਲ ਬਾਰੇ ਵੀ ਅਜੇ ਪੰਜਾਬੀ ਵਿਚ ਕੋਈ ਬਹੁਤੀ ਸਪਸ਼ਟਤਾ ਨਹੀਂ ਕਿ ਅਧੁਨਿਕ ਸਾਹਿਤ-ਰੂਪਾਂ ਦੇ ਜਨਮ ਅਤੇ ਵਿਕਾਸ ਵਿਚ ਸਮਾਜਕ-ਸਭਿਆਚਾਰਕ ਮਾਹੌਲ ਦੇ ਕਿਹੜੇ ਕਿਹੜੇ ਅੰਬਾਂ ਦੀ ਹੋਂਦ ਜਾਂ ਅਣਹੋਂਦ ਨੇ ਕੀ ਕੀ ਪ੍ਰਭਾਵ ਪਾਇਆ ਹੈ। ਇਹਨਾਂ ਨੂੰ ਨਿਸ਼ਚਿਤ ਕਰਨਾ ਅਤੇ ਕਹਾਣੀ ਦੇ ਖੇਤਰ ਵਿਚ ਵਾਪਰਦੀਆਂ ਘਟਨਾਵਾਂ ਨਾਲ ਇਹਨਾਂ ਨੂੰ ਜੋੜਨਾ, ਸ਼ੁਰੂ ਤੋਂ ਲੈ ਕੇ ਹਰ ਪੜਾਅ ਉਤੇ ਸਾਡੀ ਸਾਹਿਤ ਦੀ ਇਤਿਹਾਸਕਾਰੀ ਦੀ ਸਮੱਸਿਆ ਹੈ। ਇਸ ਸਮੱਸਿਆ ਦਾ ਸਮਾਧਾਨ ਹੀ ਸਾਨੂੰ ਸਾਹਿਤ ਵਿਚ ਨਿਰੰਤਰਤਾ ਦਾ ਅੰਸ਼ ਉਭਾਰਨ ਵਿਚ ਸਹਾਇਤਾ ਕਰ ਸਕਦਾ ਹੈ, ਜੋ ਕਿ ਆਪਣੇ ਆਪ ਵਿਚ ਇਕ ਜ਼ਰੂਰੀ ਮਸਲਾ ਹੈ।

ਇਸੇ ਗੱਲ ਦਾ ਦੂਜਾ ਪੱਖ ਇਹ ਹੈ ਕਿ ਕਿਸੇ ਸਾਹਿਤ-ਰੂਪ ਨੇ ਹੋਂਦ ਵਿਚ ਆ ਕੇ ਆਪਣੇ ਸਾਹਿਤਕ, ਸਭਿਆਚਾਰਕ ਅਤੇ ਸਮਾਜਿਕ ਮਾਹੌਲ ਨੂੰ ਪ੍ਰਭਾਵਿਤ ਕੀਤਾ ਹੈ ਜਾ, ਨਹੀਂ; ਜਾਂ ਕਿਥੋਂ ਤਕ ਕੀਤਾ ਹੈ?

ਦੂਜੇ ਸਾਹਿਤ-ਰੂਪਾਂ ਬਾਰੇ ਤਾਂ ਕੁਝ ਕਿਹਾ ਜਾ ਸਕੇ ਜਾਂ ਨਾ, ਪਰ ਨਿੱਕੀ ਕਹਾਣੀ ਦੇ ਵਿਕਾਸ ਨੇ ਸਾਡੇ ਸਾਹਿਤਕ ਵਿਕਾਸ, ਸੋਚਣੀ ਅਤੇ ਮਾਨਸਿਕਤਾ ਉਤੇ ਪ੍ਰਭਾਵੇਂ ਜ਼ਰੂਰ ਪਾਇਆ ਲੱਗਦਾ ਹੈ। ਸਾਡੇ ਲਈ ਨਿੱਕੀ ਕਹਾਣੀ ਪੜਾਅ ਨਹੀਂ, ਟੀਚਾ ਬਣ ਗਈ ਲੱਗਦੀ ਹੈ। ਨਿੱਕੀ ਕਹਾਣੀ ਵਿਚ ਪ੍ਰਾਪਤ ਨਿਪੁੰਤਾ ਨੇ ਸਾਡੇ ਲੇਖਕਾਂ ਨੂੰ ਵਡੇਰੇ ਸਾਹਿਤਰੂਪਾਂ ਵਿਚ ਨਿਪੁੰਣਤਾ ਪ੍ਰਾਪਤ ਕਰਨ ਵਲ ਨਹੀਂ, ਖੜਿਆ। ਜਿਥੇ ਕੋਈ ਯਤਨ ਹੋਏ ਵੀ ਹਨ ਉਥੇ ਬਹੁਤੀ ਸਫਲਤਾ ਨਹੀਂ ਮਿਲੀ।

ਇਸੇ ਦੇ ਸਮਾਨਾਂਤਰ ਚੱਲ ਰਿਹਾ ਇਕ ਹੋਰ ਸਾਹਿਤਕ ਅਮਲ ਇਹ ਹੈ ਕਿ ਸਾਡਾ ਵਿਕਾਸ ਨਾਵਲ ਤੋਂ ਨਿੱਕੇ ਨਾਵਲ ਵਲ, ਕਹਾਣੀ ਤੋਂ ਨਿੱਕੀ ਕਹਾਣੀ ਤੇ ਫਿਰ ਮਿਨੀ ਕਹਾਣੀ ਵੱਲ, ਨਿਬੰਧ ਤੋਂ ਲਲਿਤ ਨਿਬੰਧ ਵੱਲ ਚਲ ਰਿਹਾ ਹੈ। ਬੇਸ਼ਕ ਪਿਛਲੇ ਕੁਝ ਸਮੇਂ ਤੋਂ ਕੁਝ ਲੰਮੀਆਂ ਕਹਾਣੀਆਂ ਵੀ ਲਿਖੀਆਂ ਜਾਣ ਲੱਗ ਪਈਆਂ ਹਨ, ਪਰ ਇਹਨਾਂ ਬਾਰੇ ਇਹ ਨਿਰਣਾ ਹੋਣਾ ਅਜੇ ਰਹਿੰਦਾ ਹੈ ਕਿ ਇਹ ਨਿੱਕੀ ਕਹਾਣੀ ਦਾ ਵਿਸਥਾਰ ਹਨ, ਜਾਂ ਨਾਵਲ ਦਾ ਸੁੰਗੇੜ।

ਇਸੇ ਨਾਲ ਸੰਬੰਧਤ ਗੱਲ ਇਹ ਹੈ ਕਿ ਵਖੋ ਵਖਰੇ ਲੇਖਕਾਂ ਵਲੋਂ ਵੱਖ ਵੱਖ ਕਹਾਣੀਆਂ ਬਹੁਤ ਵਧੀਆ ਲਿਖੀਆਂ ਜਾਣ ਦੇ ਬਾਵਜੂਦ ਵੀ, ਜਦੋਂ ਅਸੀਂ ਉਹਨਾਂ ਨੂੰ ਉਹਨਾਂ ਦੀ ਸਮੁੱਚਤਾ ਵਿਚ ਦੇਖਦੇ ਹਾਂ, ਤਾਂ ਕਈ ਬੇਮੇਲ ਚੀਜ਼ਾਂ, ਕਈ ਵਿਰੋਧਤਾਈਆਂ

15