ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਜ਼ਰ ਆਉਂਦੀਆਂ ਹਨ, ਅਤੇ ਆਪਣੀ ਹੋਰ ਬੇਮੇਲ ਅਵਸਥਾ ਵਿਚ ਉਹ ਸੁਹਿਰਦ ਹੁੰਦੇ ਹਨ।

ਸਵਾਲ ਇਹ ਪੈਦਾ ਹੁੰਦਾ ਹੈ ਕਿ ਇਕ ਇਕੱਲੇ ਸਾਹਿਤ-ਰੂਪ ਦੇ ਵਿਕਸਤ ਹੋਣ ਦਾ ਵਰ ਸਾਡੇ ਲਈ ਸਰਾਪ ਤਾਂ ਨਹੀਂ ਬਣ ਰਿਹਾ, ਕਿ ਅਸੀਂ ਹਰ ਚੀਜ਼, ਹਰ ਵਰਤਾਰੇ ਨੂੰ ਵੱਖ ਵੱਖ ਤਾਂ ਸਮਝ ਸਕਦੇ ਹਾਂ, ਪਰ ਉਹਨਾਂ ਨੂੰ ਉਹਨਾਂ ਦੀ ਸਮੁੱਚਤਾ ਵਿਚ ਹਨ ਕਰ ਸਕਣਾ ਸਾਡੇ ਵੱਲੋਂ ਬਾਹਰਾ ਹੁੰਦਾ ਜਾ ਰਿਹਾ ਹੈ?

ਇਸ ਸਾਰੇ ਵਰਤਾਰੇ ਦੀ ਜੜ ਕਿੱਥੇ ਹੈ? ਸਮਾਜੀ-ਸਭਿਆਚਾਰਕ ਕਾਰਨਾਂ ਵਿੱਚ ਵੀ ਆਰਥਕਤਾ ਵਿਚ? ਜਾਂ ਕਿ ਅਸੀਂ ਸਮੂਹਕ ਤੌਰ ਉਤੇ ਸਕਾਈਜ਼ੋਫ਼ਰੇਨਿਕ ਸ਼ਖ਼ਸੀਅਤ ਬਣਦੇ ਜਾ ਰਹੇ ਹਾਂ? ਕਿ ਸਮੁੱਚਤਾ ਵਿਚ ਜਿਉ ਸਕਣਾ ਅਤੇ ਸਮੁੱਚਤਾ ਵਿਚ ਮਸਰ ਸਕਣਾ ਸਾਡੇ ਵੱਲੋਂ ਬਾਹਰਾ ਹੁੰਦਾ ਜਾ ਰਿਹਾ ਹੈ?

ਸਾਧਾਰਨ ਤੌਰ ਉਤੇ ਇਹ ਸਾਹਿਤ ਦੇ ਇਤਿਹਾਸਕਾਰ ਦੀ ਸਮੱਸਿਆ ਨਹੀਂ, ਪਰ ਤਾਂ ਵੀ ਜੇ ਇਹ ਠੀਕ ਲੱਗਦੀ ਹੋਵੇ ਤਾਂ ਸਾਹਿਤ ਦੀ ਇਤਿਹਾਸਕਾਰੀ ਇਸ ਉਤੇ ਵੀ ਚਾਨਣ ਪਾ ਸਕਦੀ ਹੈ। ਜੇ ਸਮਾਜ ਵਿਚ ਵਾਪਰਦੇ ਅਮਲ ਸਾਹਿਤ ਨੂੰ ਪ੍ਰਭਾਵਤ ਕਰਦੇ ਹਨ, ਤਾਂ ਸਾਹਿਤ ਦਾ ਅਧਿਐਨ ਅਤੇ ਇਤਿਹਾਸ ਇਹਨਾਂ ਅਮਲਾਂ ਨੂੰ ਡੂੰਘਾਈ ਵਿਚ ਸਮਝਣ ਵਿਚ ਸਹਾਇਤਾ ਕਰ ਸਕਦਾ ਹੈ।

16