ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਆਧੁਨਿਕ ਪੱਛਮੀ ਸਾਹਿਤ ਐਕਸ਼ਨ ਦੀ ਥਾਂ ਮਨ ਦੀ ਵਿਆਖਿਆ ਉਤੇ ਬਹੁਤਾ ਜ਼ੋਰ ਦੇ ਰਿਹਾ ਹੈ। ਐਕਸ਼ਨ ਨਵੇਂ ਤੋਂ ਨਵੇਂ ਕੱਢ ਲਿਆਉਣ ਦੀ ਸੰਭਾਵਨਾ ਬਹੁਤ ਘੱਟ ਰਹੀ ਹੈ।"

'ਮੈਂ ਜਵਾਬੀ ਉੱਤਰ ਦੇਂਦਿਆਂ ਕਿਹਾ, “ਮਨੋ-ਵਿਆਖਿਆ ਨਾਵਲ-ਲੇਖਕ ਤੇ ਕਹਾਣੀ-ਲੇਖਕ ਲਈ ਜ਼ਰੂਰੀ ਹੈ। ਜੇ ਤੁਸੀਂ ਕਹੋ ਤਾਂ ਮੈਂ ਇਹ ਵੀ ਮੰਨ ਲੈਂਦਾ ਹਾਂ ਕਿ ਇਹ ਕਹਾਣੀ ਦਾ ਪ੍ਰਧਾਨ ਗੁਣ ਹੈ, ਪਰ ਇਹ ਸਭ ਕੁਝ' ਨਹੀਂ। ਇਸ ਤਰਾਂ ਦੀਆਂ ਕਹਾਣੀਆਂ ਕੋਲੋਂ ਤਾਂ ਮਨੋ-ਵਿਗਿਆਨ ਜਾਂ ਮਨ ਦੀ ਵਿਆਖਿਆਂ 'ਤੇ ਲਿਖੀ ਹੋਈ ਕੋਈ ਕਿਤਾਬ ਵਾਹਵਾ ਚੰਗ ਕਹਾਣੀ ਹੋ ਸਕਦੀ ਹੈ। ਤੁਹਾਡੀ ਕਹਾਣੀ ਵਿਚ ਕੰਮ ਹੈ ਨਹੀਂ, ਪਲਾਟ ਕੀ ਬਣਨਾ ਸੀ, ਤੇ ਫੇਰ ਜਿਹੜੇ ਖ਼ਿਆਲ ਹਨ ਉਹਨਾਂ ਦੀ ਵੀ ਕੋਈ ਏਕਤਾ ਨਹੀਂ।"

ਪਰ ਆਦਮੀ ਤਾਂ ਇਕ ਦੇ ਮਨ ਵਿਚੋਂ ਖ਼ਿਆਲ ਉਠ ਰਹੇ ਹਨ। ਉਨ੍ਹਾਂ ਵਿਚ ਵਿਗਿਆਨਕ ਸੁਭਾਵਿਕਤਾ ਹੈ ਤੇ ਖ਼ਿਆਲਾਂ ਦਾ ਸੁਝਾਉ ਸੰਬੰਧ," ਉਨ੍ਹਾਂ ਮੈਨੂੰ ਸਮਝਾਉਂਦਿਆਂ ਆਖਿਆ।

ਮੈਂ ਕੁਝ ਚਿਰ ਪਿੱਛੋਂ ਆਖਿਆ, "ਜੇ ਇਹ ਦੌਰ ਚਾਲੂ ਰਿਹਾ ਤਾਂ ਕੱਲ੍ਹ ਕਵਿਤਾ, ਡਰਾਮੇ, ਨਾਵਲ, ਲੇਖ, ਕਹਾਣੀ ਆਦਿ ਵਿਚ ਕੋਈ ਫ਼ਰਕ ਨਹੀਂ ਰਹਿ ਜਾਏਗਾ। ਜੇ ਸਾਰੇ ਸਾਹਿਤ ਦਾ ਕੰਮ ਨਿਰੋਲ ਮਨੋ-ਵਿਆਖਿਆ - ਅਮਲਾਂ ਤੇ ਅਮਲਾਂ ਦੇ fਪਿੱਛੇ ਲੁਕੇ ਭਾਵਾਂ ਦੀ ਵਿਆਖਿਆਂ ਨਹੀਂ - ਹੋ ਜਾਵੇ ਤੇ ਉਨ੍ਹਾਂ ਦੀ ਬਣਤਰ ਤੇ ਬਾਹਰਲੇ ਸਰੂਪਾਂ ਦਾ ਕੋਈ ਖ਼ਿਆਲ ਨਾ ਰੱਖਿਆ ਜਾਵੇ ਤਾਂ ਸਾਹਿਤ ਦੀਆਂ ਸਾਰੀਆਂ ਟਹਿਣੀਆਂ ਨੂੰ ਮੁੜ ਆਪਣੇ ਮੁੱਢ ਵਿਚ ਸਮਾ ਜਾਣਾ ਪਵੇਗਾ, ਤੇ ਇੰਨਾ ਕੀਤਾ ਕਰਾਇਆਂ ਕੰਮ ਐਵੇਂ ਹੀ ਜ਼ਾਇਆ ਜਾਵੇਗਾ।"

'ਮੇਰੇ ਮਿੱਤਰ ਜੀ ਨੂੰ ਕੁਝ ਕੰਮ ਸੀ, ਜਿਸ ਕਰਕੇ ਉਹ ਚਲੇ ਗਏ। ਮੇਰੀ ਪੁਜ਼ੀਸ਼ਨ ਕਾਇਮ ਹੈ ....


ਅੱਗੇ ਇਕ ਥਾਂ ਉਹ ਫਿਰ ਆਪਣੇ ਪ੍ਰਤਿਦਵੰਦੀ ਦਾ ਚਿਹਰਾ ਸਪਸ਼ਟ ਕਰਦਾ ਹੈ-

‘ਦੇਸ਼ ਕਾਲ ਲਈ ਮੇਰੀ ਕੋਈ ਹੱਦ ਨਹੀਂ, ਕੇਵਲ ਪੰਠਹਾਰ, ਪੰਜਾਬ ਜਾਂ ਹਿੰਦੁਸਤਾਨ ਦਾ ਖ਼ਾਸ ਇਲਾਕਾ ਹੀ ਮੇਰੀਆਂ ਕਹਾਣੀਆਂ ਦੇ ਪਲਾਟ ਖੁੱਲਣ ਦਾ ਥਾਂ ਨਹੀਂ, ਮੇਰੀਆਂ ਕਹਾਣੀਆਂ ਕੁੱਲ ਇਨਸਾਨਾਂ ਦੀਆਂ ਕਹਾਣੀਆਂ ਹਨ।

ਇਸ ਸੰਬਾਦ ਨੂੰ ਜਾਰੀ ਰੱਖਦਿਆਂ ਉਹ ਤੀਜਾ ਨੁਕਤਾ ਉਭਾਰਦਾ ਹੈ -

'ਪੰਜਾਬੀ ਕਹਾਣੀ ਦੀ ਬੋਲੀ ਪੰਜਾਬੀ ਹੋਣੀ ਚਾਹੀਦੀ ਹੈ - ਸਾਹਿਤਕ ਪੰਜਾਬੀ।

21