ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਜੇ ਕੋਈ ਕਿਸੇ ਇਲਾਕੇ ਦਾ ਪਾਤਰ ਹੋਵੇ ਤਾਂ ਉਸ ਦੀ ਬਲੀ ਉਸ ਇਲਾਕੇ ਦੀ ਲਿਖੀ ਜਾ ਸਕਦੀ ਹੈ। ਇਸ ਹਾਲਤ ਵਿਚ ਵੀ ਮੈਂ ਚਾਹੁੰਦਾ ਹਾਂ ਕਿ ਇਕ ਦੋ ਸ਼ਬਦ ਉਸ ਖ਼ਾਸ ਇਲਾਕੇ ਦੀ ਗੱਲ-ਬਾਤ ਵਿਚ ਵਰਤ ਕੇ ਉਸ ਇਲਾਕੇ ਦਾ ਅਸਰ ਦਿਖਾ ਦਿੱਤਾ ਜਾਏ। ਲੇਖਕ ਦੀ ਆਪਣੀ ਬੋਲੀ ਇਲਾਕਾ-ਦੋਸ਼ ਦਾ ਸ਼ਿਕਾਰ ਹੋਵੇ ਤਾਂ ਉਸੇ ਖ਼ਾਸ ਇਲਾਕੇ ਦੇ ਲੋਕਾਂ ਨੂੰ ਭਾਵੇਂ ਚੰਗੀ ਲੱਗੇ। ਮੈਂ ਤਾਂ ਉਪਰ ਦੱਸੇ ਅਸੂਲ ਨੂੰ ਆਪਣੀਆਂ ਕਹਾਣੀਆਂ ਵਿਚ ਵਰਤਣ ਦਾ ਜਤਨ ਕੀਤਾ ਹੈ।

ਅਖ਼ੀਰ ਵਿਚ ਗੱਲ ਬਣਤਰ ਵਾਲੀ ਕਹਾਣੀ ਦੇ ਸੰਜਮ ਨੂੰ ਵਰਤਦਿਆਂ ਉਹ ਗੱਲ ਉਥੇ ਹੀ ਲਿਆ ਮੁਕਾਉਂਦਾ ਹੈ, ਜਿਥੋਂ ਉਸ ਨੇ ਸ਼ੁਰੂ ਕੀਤੀ ਸੀ। ਉਹ ਕੰਤ ਪਰੰਤੂ ਲਾ ਕੇ ਆਪਣੀ ਇਕ ਕਹਾਣੀ "ਚਿੱਠੀ ਦੀ ਉਡੀਕ" ਨੂੰ ਠੀਕ ਸਿੱਧ ਕਰਦਾ ਹੈ, ਜਿਸ ਵਿਚ ਉਸ ਨੇ 'ਸਵੇਰ ਸਾਰ ਵਾਲੀ ਤਕਨੀਕ ਵਰਤੀ ਹੈ।

ਇਹ ਦੋਵੇਂ ਕਹਾਣੀਆਂ ਚੇਤਨਾ-ਪ੍ਰਵਾਹ ਦੀ ਸ਼ੈਲੀ ਵਿਚ ਲਿਖੀਆਂ ਹੋਈਆਂ ਹਨ। ਆਪਣੇ ਸਾਰੇ ਮੁੱਖਬੰਧ ਵਿਚ ਸੁਜਾਨ ਸਿੰਘ ਪਲਾਟ ਅਤੇ ਕਾਰਜ ਉਪਰ ਜ਼ੋਰ ਦਿੰਦਾ ਹੋਇਆਂ, ਇਹਨਾਂ ਨੂੰ ਕਹਾਣੀ ਲਈ ਲਾਜ਼ਮੀ ਠਹਿਰਾਉਂਦਾ ਹੈ। ਆਪਣੀ ਇਸ ਕਹਾਣੀ “ਚਿੱਠੀ ਦੀ ਉਡੀਕ ਨੂੰ ਉਹ 'ਕਹਾਣੀਆਂ ਦੀ ਨਵੀਂ ਸ਼ੈਲੀ' ਅਤੇ 'ਨਵੀਂ ਕਹਾਣੀ ਦਾ ਸੰਵਰਿਆ ਹੋਇਆ ਰੂਪ' ਕਹਿੰਦਾ ਹੈ। ਪਰ ਇਸ ਸੰਵਰੇ ਹੋਏ ਰੂਪ ਵਿਚ ਉਹੀ ਕੁਝ ਗਾਇਬ ਹੋ ਜਾਂਦਾ ਹੈ ਜਿਸ ਉਪਰ ਉਹ ਪਿੱਛੇ ਜ਼ੋਰ ਦੇ'ਦਾ ਆਇਆ ਹੈ, ਅਤੇ ਉਹੀ ਕੁਝ ਆ ਜਾਂਦਾ ਹੈ ਜਿਸ ਦੇ ਵਿਰੁੱਧ ਉਹ ‘ਇਕ ਅੱਜ ਕੱਲ ਦੇ ਨਵੇਂ ਕਹਾਣੀ-ਲੇਖਕ ਨਾਲ ਬਹਿਸ ਕਰਦਾ ਹੈ। ਆਪਣੀ ਇਸ ਨਵੀਂ ਸ਼ੈਲੀ ਦੀ ਕਹਾਣੀ ਬਾਬਤ ਉਹ ਆਪ ਹੀ ਲਿਖਦੇ ਹੈ -

'ਅਮਲ ਇਸ ਵਿਚ ਹੈ ਨਹੀਂ। ਹਾਂ, ਤਸਵੀਰਾਂ ਤੇ ਬੁੱਤਾਂ ਵਾਂਗ ਇਸ ਵਿਚ ਇਸ਼ਾਰੇ ਮਾਤਰ ਅਮਲ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।...... ਨਾਇਕ ਦੀ ਮਨੋ-ਵਿਆਖਿਆ ਦੇ ਵਿਚ ਹੀ ਕਹਾਣੀ ਚਲਦੀ ਹੈ।

ਸੋ ਸੁਜਾਨ ਸਿੰਘ ਅਨੁਸਾਰ ਨਿੱਕੀ ਕਹਾਣੀ ਲਈ ਪਲਾਟ ਲਾਜ਼ਮੀ ਹੈ। ਪਲਾਟੇ ਅਸਲ ਵਿਚ .. ਅਮਲਾਂ ਜਾਂ ਘਟਨਾਵਾਂ ਦਾ ਸੰਗ੍ਰਹਿ ਹੁੰਦਾ ਹੈ ... ।ਕਿਉਂਕਿ ਇਹ ਕਹਾਣੀ ਦੇ ਨੀਯਤ ਪਾਤਰਾਂ ਨਾਲ ਵਾਪਰਦੇ ਹਨ, ਇਸ ਕਰਕੇ ਇਹ ਖਿਲਰੇ-ਪੁਰੇ ਨਹੀਂ ਹੋ ਸਕਦੇ। ਇਸ ਪਲਾਟ ਵਿਚ ਇਕ ਘਟਨਾ ਵੀ ਹੋ ਸਕਦੀ ਹੈ, ਕਈ ਘਟਨਾਵਾਂ ਵੀ ਹੈ ਸਕਦੀਆਂ ਹਨ। ਕਈਆਂ ਦਾ ਖ਼ਿਆਲ ਹੈ ਕਿ ਇੱਕ ਘਟਨਾ ਦੀ ਕਹਾਣੀ, ਕਹਾਣੀ ਨਹੀਂ ਹੋ ਸਕਦੀ। ਕਹਾਣੀ - ਛੋਟਾ ਕੀਤਾ ਨਾਵਲ ਨਹੀਂ ਹੁੰਦਾ। ਇਹ ਕਿਸੇ ਦੇ_ਜੀਵਨ ਦਾ ਇਕ ਖ਼ਾਸ ਸਮਾਂ ਹੁੰਦਾ ਹੈ। ਉਹ ਸਮਾਂ ਮਿੰਟ ਤੋਂ ਲੈ ਕੇ ਘੰਟਿਆਂ, ਮਹੀਨਿਆਂ-ਸਾਲਾਂ

22