ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਕ ਦਾ ਹੋ ਸਕਦਾ ਹੈ। ਬੱਸ, ਵੱਡੀ ਗੱਲ ਇਹ ਹੈ ਕਿ ਕਹਾਣੀ, ਜੀਵਨ ਦੇ ਖ਼ਾਸ ਸਰਚਲਾਈਟ ਹੇਠਾਂ ਲਿਆਂਦੇ ਪਹਿਲ ਨੂੰ ਦਰਸਾਵੇ। ... ਮੇਰੇ ਖ਼ਿਆਲ ਵਿਚ ਕਹਾਣੀ ਬਹੁਤੀਆਂ ਘਟਨਾਵਾਂ ਦੀ ਜਾਂ ਇਕ ਘਟਨਾ ਦੀ ਵੀ ਹੋ ਸਕਦੀ ਹੈ ਤੇ ਕੁਝ ਸਤਰਾਂ ਤੋਂ ਲੈ ਕੇ ਸੌ ਸਫ਼ੇ ਤਕ ਦੀਆਂ ਬਣਤਰ ਵਿਚ ਪੂਰੀਆਂ ਉਤਰਨ ਵਾਲੀਆਂ ਕਹਾਣੀਆਂ ਅੱਗੇ ਹੀ ਸਾਹਿਤ ਵਿਚ ਮੌਜੂਦ ਹਨ।

ਕਹਾਣੀ ਇਕ ਘਟਨਾ ਵਾਲੀ ਹੋਵੇ ਜਾਂ ਕਈ ਘਟਨਾਵਾਂ ਵਾਲੀ, ਇਸ ਵਿਚ ਏਕਤਾ ਅਤੇ ਇਕਾਗਰਤਾ ਲਿਆਉਣ ਵਾਲਾ ਅੰਸ਼ ਇਸ ਦਾ 'ਸਿਧਾਂਤ' ਹੈ। ਸਿਧਾਂਤ ਤੋਂ ਸੁਜਾਨ ਸਿੰਘ ਦਾ ਮਤਲਬ ਕਹਾਣੀ ਦਾ 'ਮਕਸਦ' ਹੈ। ਹਰ ਕਹਾਣੀ ਦੇ ਇਕ ਸਿੱਧਾਂਤ ਹੁੰਦਾ ਹੈ। ਹਰ ਕਹਾਣੀ ਦੀ ਦੌੜ ਆਪਣੇ ਸਿਧਾਂਤ ਵੱਲ ਹੁੰਦੀ ਹੈ। "ਕਹਾਣੀ ਕਿਸੇ ਦੇ ਜੀਵਨ ਦੀ ਕਿਸੇ ਖ਼ਾਸ ਮਕਸਦ-ਸਹਿਤ ਘਟਨਾ ਦਾ ਪ੍ਰਕਾਸ਼ ਹੈ।

ਸੋ ਸੁਜਾਨ ਸਿੰਘ ਦੇ ਕਥਾ-ਸ਼ਾਸਤਰ ਵਿੱਚ ਕਹਾਣੀ ਦੇ ਜ਼ਰੂਰੀ ਅੰਸ਼ ਹਨ - (1) ਪਲਾਂਟ, (2) ਜਿਸ ਵਿੱਚ ਇਕ ਘਟਨਾ ਵੀ ਹੋ ਸਕਦੀ ਹੈ, ਕਈ ਘਟਨਾਵਾਂ ਵੀ, (3) ਜਿਹੜਾ ਕੁਝ ਸਤਰਾਂ ਤੋਂ ਲੈ ਕੇ ਸੌ ਸਫ਼ੇ ਤੱਕ ਫੈਲਿਆ ਹੋਇਆ ਵੀ ਹੋ ਸਕਦਾ ਹੈ, (4) ਹਰ ਕਹਾਣੀ ਦਾ ਇਕ ਮਕਸਦ ਹੁੰਦਾ ਹੈ, ਜਿਸ ਵੱਲ ਇਸ ਦੀ ਦੌੜ ਹੁੰਦੀ ਹੈ ਅਤੇ ਜਿਸ ਤੋਂ ਥਿੜਕਿਆਂ ਕਹਾਣੀ ਕਹਾਣੀ ਨਹੀਂ ਰਹਿੰਦੀ। ਇਸ ਤੋਂ ਛੁੱਟ (5) ਕਹਾਣੀ ਦੀ ਬੋਲੀ ਠੇਠ ਹੋਣੀ ਚਾਹੀਦੀ ਹੈ, ਸਿਰਫ਼ ਸਥਾਨਕ ਰੰਗਤ ਦੇਣ ਲਈ ਇਕ ਅੱਧ ਥਾਂ ਉਤੇ ਪਾਤਰਾਂ ਦੇ ਉਹਨਾਂ ਦੀ ਬੋਲੀ ਵਿੱਚ ਗੱਲਾਂ ਕਰਵਾ ਦੇਣੀਆਂ ਚਾਹੀਦੀਆਂ ਹਨ। (6) ਕਹਾਣੀ ਵਿੱਚ ਪਾਤਰ ਕਿੰਨੇ ਕੁ ਹੋਣ? ਇਸ ਬਾਰੇ ਸੁਜਾਨ ਸਿੰਘ ਨੇ ਕੁਝ ਨਹੀਂ ਕਿਹਾ । ਪਰ ਨਤੀਜਾ ਕਢਿਆ ਜਾ ਸਕਦਾ ਹੈ ਕਿ ਜੇ ਘਟਨਾਵਾਂ ਕਈ ਹੋ ਸਕਦੀਆਂ ਹਨ ਤਾਂ ਪਾਤਰ ਵੀ ਕਈ ਹੋ ਸਕਦੇ ਹਨ।

ਲੈ ਦੇ ਕੇ ਗੱਲ ਇਹੀ ਨਿਕਲਦੀ ਹੈ ਕਿ ਕਹਾਣੀ ਕੁਝ ਸਤਰਾਂ ਤੋਂ ਲੈ ਕੇ ਸੌ ਸਫ਼ੇ ਤੱਕ ਦੀ ਰਚਨਾ ਹੁੰਦੀ ਹੈ ਜਿਸ ਵਿੱਚ ਇਕ ਘਟਨਾ ਤੋਂ ਲੈ ਕੇ ਕਈ ਘਟਨਾਵਾਂ ਤੱਕ ਦਾ ਪਲਾਟ ਹੁੰਦਾ ਹੈ, ਜਿਹੜਾ ਇਕ ਮਕਸਦ ਦੁਆਲੇ ਉਣਿਆਂ ਹੁੰਦਾ ਹੈ।

ਪਰ ਇਹ ਸਾਰੇ ਤੱਤ ਤਾਂ ਸਾਹਿਤ ਦੇ ਹੋਰ ਕਈ ਰੂਪਾਂ ਵਿਚ ਵੀ ਹੁੰਦੇ ਹਨ, ਖ਼ਾਸ ਕਰਕੇ ਨਾਵਲ ਵਿੱਚ। ਫਿਰ ਨਿੱਕੀ ਕਹਾਣੀ ਵਿੱਚ ਇਹਨਾਂ ਦੀ ਵਿਸ਼ੇਸ਼ਤਾ ਕੀ ਹੈ? ਇਹ ਸਵਾਲ ਸ਼ਾਇਦ ਓਦੋਂ ਅਜੇ ਬਹੁਤੇ ਅਗੇਤਾ ਸੀ, ਕਿਉਂਕਿ ਮੁਜਾਨ ਸਿੰਘ ਦੇ ਕਿਸੇ ਸਮਕਾਲੀ ਨੇ ਵੀ ਨਿੱਕੀ ਕਹਾਣੀ ਵਿਚ ਇਹਨਾਂ ਤੱਤਾਂ ਦੀ ਵਿਸ਼ੇਸ਼ ਕਿਰਤੀ ਬਾਰੇ ਕੁਝ ਨਹੀਂ ਕਿਹਾ।

ਆਪਣੇ ਕਹਾਣੀ ਸੰਗ੍ਰਹਿ ਨਵਾਂ ਰੰਗ (13 ਅਗਸਤ, 1955) ਦੇ ਆਦਿ ਕਥਨ ਵਿੱਚ ਸੁਜਾਨ ਸਿੰਘ ਨੇ ਹੋਰਨਾਂ ਗੱਲਾਂ ਦੇ ਨਾਲ ਇਕ ਗੱਲ ਕਹੀ ਹੈ ਜਿਹੜੀ ਨਿੱਕੀ ਕਹਾਣੀ ਦੀ ਪ੍ਰਕਿਰਤੀ ਨੂੰ, ਉਸ ਦੇ ਖ਼ਿਆਲ ਅਨੁਸਾਰ ਨਿਸ਼ਚਿਤ ਕਰਦੀ ਅਤੇ ਦੂਜੇ ਸਾਹਿਤ

23

23