ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/35

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। 'ਜਿੱਥੇ ਨਾਵਲ ਸਾਧਾਰਣ ਮਨੁੱਖ ਨੂੰ ਵੀ ਆਪਣਾ ਨਾਇਕ ਬਣਾ ਕੇ ਅਸਾਧਾਰਣ ਮਹੱਤਾ ਦੇ ਦੇਂਦਾ ਹੈ, ਓਥੇ ਛੋਟੀ ਕਹਾਣੀ ਇਕ ਅਜਿਹਾ ਸਾਹਿਤ-ਰੂਪ ਹੈ ਜੋ ਉਸ ਦੀ ਸਾਧਾਰਣਤਾ ਨੂੰ ਬਰਕਰਾਰ ਰੱਖਦਾ ਹੈ, 'ਸੇਖੋਂ ਲਿਖਦਾ ਹੈ ਅਤੇ ਆਪਣੀ ਗੱਲ ਨੂੰ ਜਾਰੀ ਰੱਖਦਿਆਂ ਉਹ ਕਹਿੰਦਾ ਹੈ, 'ਸਾਧਾਰਣ ਮਨੁੱਖ ਦੀ ਸਾਧਾਰਣਤਾ ਨੂੰ ਛੋਟੀ ਕਹਾਣੀ ਇਸ ਤਰਾਂ ਬਰਕਰਾਰ ਰੱਖਦੀ ਹੈ ਕਿ ਇਹ ਉਸ ਦੇ ਸਮੁੱਚੇ ਜੀਵਨ ਵਿਚ ਕੋਈ ਮਹਾਨ ਅਰਥ ਨਹੀਂ ਭਰਦੀ ਜਾਂ ਸਿੱਧ ਕਰਦੀ।... ਲੋਕ ਰਾਜ ਦੇ ਯੁਗ ਵਿਚ ਸਾਧਾਰਣ ਜੀਵਨ ਦੀਆਂ ਸਾਧਾਰਣ ਘਟਨਾਵਾਂ ਦਾ ਵੀ ਮੁੱਲ ਹੈ। ਇਹ ਮੁੱਲ ਛੋਟੀ ਕਹਾਣੀ ਹੀ ਸਿੱਧ ਕਰ ਸਕਦੀ ਹੈ। ਸੋ ਸਾਧਾਰਣ ਮਨੁੱਖ ਦੇ ਜੀਵਨ, ਦੀ ਸਾਧਾਰਣ ਘਟਨਾ ਛੁੱਟੀ ਕਹਾਣੀ ਦਾ ਵਿਸ਼ੇ ਵਸਤ ਬਣਦੀ ਹੈ। ਜਦੋਂ ਸੇਖੋਂ ਇਹ ਕਹਿੰਦਾ ਹੈ ਕਿ 'ਸਾਧਾਰਣ ਜੀਵਨ ਦੀਆਂ ਸਾਧਾਰਣ ਘਟਨਾਵਾਂ ਦੀ ਗਿਣਤੀ ਅਪਾਰ ਹੈ ਇਸ ਲਈ ਛੋਟੀ ਕਹਾਣੀ ਦਾ ਖੇਤਰ ਵੀ ਬਹੁਤ ਵਿਸ਼ਾਲ ਹੈ,'ਤਾਂ ਉਹ 'ਇਕ ਅੱਜਕੱਲ ਦੇ ਨਵੇਂ ਕਹਾਣੀ-ਲੇਖਕ' (ਜਿਸ ਨੂੰ ਅਸੀਂ ਦੁੱਗਲ ਵਜੋਂ ਪਛਾਣਿਆ ਹੈ) ਦੇ ਵਿਰੁਧ ਸੁਜਾਨ ਸਿੰਘ ਦੀ ਦਲੀਲ ਦੁਹਰਾਅ ਰਿਹਾ ਹੈ। ਪਰ ਇਹ ਪੁਸ਼ਟੀ ਸਿਰਫ਼ ਇਥੋਂ ਤਕ ਹੀ ਸੀਮਿਤ ਹੈ ਜਦ ਕਿ ਵਖਰੇਵੇਂ ਵਧੇਰੇ ਹਨ। ਸੁਜਾਨ ਸਿੰਘ ਅਨੁਸਾਰ 'ਕਹਾਣੀ ਸੁਭਾ-ਪਰਧਾਨ, ਵਾਯੂ-ਮੰਡਲ ਪਰਧਾਨ ਤੇ ਮਨੋ-ਵਿਆਖਿਆਂ ਪਰਧਾਨ ਹੋ ਸਕਦੀ ਹੈ। ਪਰ ਉਹ ਪਲਾਟ ਨੂੰ ਕਿਵੇਂ ਛੱਡ ਸਕਦੀ ਹੈ?' ਪਰ ਸੇਖੋਂ ਅਨੁਸਾਰ ਇਹ ਤਿੰਨ ਵੰਨਗੀਆਂ ਹਨ - ਘਟਨ-ਪਰਧਾਨ, ਪਾਤਰ-ਪਰਧਾਨ ਤੇ ਭਾਵ-ਪਰਧਾਨ। ਪਰ ਇਹ ਸਮਝ ਲੈਣਾ ਚਾਹੀਦਾ ਹੈ ਕਿ ਛੋਟੀ ਕਹਾਣੀ ਇਹਨਾਂ ਤਿੰਨ ਵੰਨਗੀਆਂ ਵਿਚ ਵੀ ਸੀਮਿਤ ਨਹੀਂ ਹੁੰਦੀ। ਹਰ ਇਕ ਸਾਧਾਰਣ ਮਨੁੱਖ ਦੇ ਜੀਵਨ ਦੀਆਂ ਬਹੁਤੀਆਂ ਸਾਧਾਰਣ ਘਟਨਾਵਾਂ ਕਹਾਣੀਆਂ ਬਣ ਸਕਦੀਆਂ ਹਨ।

ਇਸ ਦੇ ਨਾਲ ਹੀ ਸੋਖ ਉਸ ਅੰਸ਼ ਦਾ ਜ਼ਿਕਰ ਕਰਦਾ ਹੈ ਜਿਸ ਦੀ ਘਾਟ ਵਲ ਅਸੀਂ ਪਿੱਛੇ ਸੰਕੇਤ ਕੀਤਾ ਹੈ। ਸਾਧਾਰਣ ਤੋਂ ਸਾਧਾਰਣ ਘਟਨਾ ਨੂੰ ਸਾਹਿਤ ਵਿਚ ਲਿਆਉਣ ਦਾ ਕੋਈ ਮੰਤਵ ਹੁੰਦਾ ਹੈ। ਪਰ ਇਹ ਮੰਤਵ ਕੋਈ ਸਦਾਚਾਰਕ ਸਿਖਿਆ ਨਹੀਂ, ਸਗੋਂ 'ਅਤਿਅੰਤ ਸਾਧਾਰਣ ਸ਼ਬਦਾਂ ਵਿਚ ਅਸੀਂ ਇਹ ਕਹਾਂਗੇ ਕਿ ਛੋਟੀ ਕਹਾਣੀ ਦਾ ਮੰਤਵ ਪੜ੍ਹਨ ਵਾਲੇ ਦੇ ਮਨ ਦੀਆਂ ਸੂਖਮ ਰੁਚੀਆਂ ਦੀ ਸਾਮੱਗਰੀ ਵਿਚ ਕਿਸੇ ਹੋਰ ਸਖਮ ਭਾਵ ਦਾ ਵਾਧਾ ਕਰਨਾ ਹੁੰਦਾ ਹੈ।... ਅਜੋਕੀ ਕਹਾਣੀ ਜੀਵਨ ਦੀ ਇਕ ਆਤਮਾਰਥਿਕ, ਆਪਣੇ ਆਪ ਵਿਚ ਸਵਾਧੀਨ ਅਰਥ ਰੱਖਣ ਵਾਲੀ, ਕਹਾਣੀ ਹੁੰਦੀ ਹੈ, ਜਿਸ ਵਿਚ ਘਟਨਾ ਰਾਹੀਂ ਕਿਸੇ ਗਿਣੇ ਮਿਥੇ ਵਿਚਾਰ, ਧਾਰਮਿਕ ਜਾਂ ਸਦਾਚਾਰਕ ਨੂੰ ਸਿੱਧ ਕਰਨ ਦਾ ਯਤਨ ਨਹੀਂ ਕੀਤਾ ਗਿਆ ਹੁੰਦਾ, ਸਗੋਂ ਕਈ ਸਾਧਾਰਣ ਘਟਨਾ ਵਿਚਲੀ ਸੁੰਦਰਤਾ, ਸੂਖਮਤਾ, ਮਹੱਤਾ ਨੂੰ ਪ੍ਰਗਟ ਕੀਤਾ ਗਿਆ ਹੁੰਦਾ ਹੈ।

ਅਤੇ ਨਿੱਕੀ ਕਹਾਣੀ ਵਿਚ ਇਹ ਪ੍ਰਗਟਾਵੇ ਦਾ ਢੰਗ ਵੀ ਨਿਵੇਕਲਾ ਹੈ। ਇਹ

29