ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/37

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਉਪਰ ਇਤਰਾਜ਼ ਕਰਦਾ ਹੈ, ਅਤੇ ਬਹਿਸ ਸ਼ੁਰੂ ਹੋ ਜਾਂਦੀ ਹੈ। ਦੁੱਗਲ ਦੀ ਉਮਰ ਸੇਖੋਂ ਅਤੇ ਸੁਜਾਨ ਸਿੰਘ ਨਾਲੋਂ ਦੱਸ ਬਾਰਾਂ ਸਾਲ ਛੋਟੀ ਹੈ। ਅੱਸੀਆਂ ਦੇ ਨੇੜੇ ਤੇੜੇ ਜਾ ਕੇ ਦੱਸ ਸਾਲ ਬਹੁਤਾ ਫ਼ਰਕ ਨਹੀਂ ਪਾਉਂਦੇ, ਪਰ ਬੱਤੀ ਸਾਲ ਅਤੇ ਬਾਈ ਸਾਲ ਵਿਚਲਾ ਫ਼ਰਕ ਉਮਰਾਂ ਦਾ ਫ਼ਰਕ ਲੱਗਦਾ ਹੈ। ਇਸ ਵਿਚ ਸੁਜਾਨ ਸਿੰਘ ਦਾ ਅੱਜਕੱਲ ਦੇ ਇਕ ਨਵੇਂ ਕਹਾਣੀਕਾਰ ਵੱਲ ਵਤੀਰਾ ਕੱਟੜਪੰਥੀ ਬਜ਼ੁਰਗ ਵਾਲਾ ਹੈ, ਜਿਸ ਨੂੰ ਸਥਾਪਤ ਪ੍ਰਤਿਮਾਨ ਤੋਂ ਲਾਂਭੇ ਜਾਂਦੇ ਕਿਸੇ ਨੌਜਵਾਨ ਦੇ ਵਿਹਾਰ ਨੂੰ ਦੇਖ ਕੇ ਲੱਗਣ ਲੱਗ ਪੈਂਦਾ ਹੈ ਕਿ ਬੱਸ ਪਰਲੋ ਆਉਣ ਵਾਲੀ ਹੈ, ਜਿਸ ਨਾਲ ਇਖ਼ਲਾਕ ਦਾ ਅਤੇ ਸਮਾਜ ਦਾ ਸਾਰਾ ਤਾਣਾ-ਬਾਣਾ ਤਹਿਸ਼-ਨਹਿਸ਼ ਹੋ ਜਾਇਗਾ। ਇਸ ਕਰਕੇ ਉਸ ਨੂੰ ਛੇਤੀ ਤੋਂ ਛੇਤੀ ਸਿੱਧੇ ਰਸਤੇ ਉਤੇ ਲਿਆਉਣਾ ਚਾਹੀਦਾ ਹੈ। ਅਤੇ ਸੁਜਾਨ ਸਿੰਘ ਨੇ ਇਹ ਖ਼ਦਸ਼ਾ ਜ਼ਾਹਰ ਵੀ ਕਰ ਦਿੱਤਾ ਹੈ ਕਿ 'ਸਹਿਤ ਦੀਆਂ ਸਾਰੀਆਂ ਟਹਿਣੀਆਂ ਨੂੰ ਮੁੜ ਆਪਣੇ ਮੁੱਢ ਵਿੱਚ ਸਮਾ ਜਾਣਾ ਪਵੇਗਾ ਤੇ ਇੰਨਾ ਕੀਤਾ ਕਰਾਇਆ ਕੰਮ ਐਵੇਂ ਹੀ ਜ਼ਾਇਆ ਜਾਵੇਗਾ ਸੇਖੋਂ ਦਾ ਵਤੀਰਾ ਉਦਾਰਵਾਦੀ ਵਡੇਰੇ ਵਾਲਾ ਹੈ, ਜਿਹੜਾ ਨਵੀਂ ਗੱਲ ਕਰਨ ਲਈ ਨੌਜਵਾਨਾਂ ਦੀ ਪਿੱਠ ਥਾਪੜਦਾ ਅਤੇ ਇਸ ਕਾਰਜ ਲਈ ਆਪਣੀ ਹਿੱਕ ਥਾਪੜਦਾ ਹੈ। ਦੁੱਗਲ ਦਾ ਵਤੀਰਾ ਮਾਣ-ਮੱਤੀ ਜਵਾਨੀ ਵਾਲਾ ਹੈ, ਜਿਸ ਨੂੰ ਆਪਣੇ ਗੁਣ ਦਾ ਅਹਿਸਾਸ ਹੈ ਅਤੇ ਉਸ ਉਤੇ ਮਾਣ ਹੈ। ਮਾਣ-ਮੱਤੀ ਜਵਾਨੀ ਵਾਂਗ ਹੀ ਉਹ ਆਪਣੇ ਵਿਹਾਰ ਬਾਰੇ ਉਠਾਏ ਗਏ ਕਿਸੇ ਵੀ ਕੰਤ ਨੂੰ ਦਕੀਆਨੂਸੀ ਤਬੀਅਤ ਦਾ ਪ੍ਰਗਟਾਵਾ ਸਮਝਦਾ ਹੈ ਅਤੇ ਹੋਰ ਵੀ ਸਾਬਤਕਦਮੀ ਨਾਲ ਆਪਣੇ ਵਿਹਾਰ ਉਤੇ ਪਹਿਰਾ ਦੇਂਦਾ ਹੈ।

ਇਹ ਸਾਰਾ ਕੁਝ ਉਸ ਸਮੇਂ ਦੇ ਬੋਧਕ ਅਤੇ ਭਾਵਕ ਪੱਧਰ ਅਤੇ ਪਿਛੋਕੜ ਨੂੰ ਪਰਿਭਾਸ਼ਤ ਕਰਦਾ ਹੈ। ਇਸ ਨੂੰ ਧਿਆਨ ਵਿਚ ਰੱਖੇ ਤੋਂ ਬਿਨਾਂ ਇਹ ਗੱਲ ਸਮਝ ਨਹੀਂ ਆਇਗੀ ਕਿ ਆਖ਼ਰ ਸੁਜਾਨ ਸਿੰਘ ਨੇ 'ਸਵੇਰ ਸਾਰ' ਨੂੰ ਉਹ ਆਖ਼ਰੀ ਤਿਣਕਾ ਸਾਬਤ ਕਰਨ ਦੀ ਕਿਉਂ ਠਾਣ ਲਈ, ਜਿਸ ਨਾਲ ਸਾਹਿਤ ਦਾ ਬੇੜਾ ਡੁੱਬਣ ਦੇ ਆਸਾਰ ਪੈਦਾ ਹੋ ਗਏ ਸਨ, ਜਦ ਕਿ ਇਸੇ ਸੰਨ੍ਹ ਵਿਚ 13 ਹੋਰ ਕਹਾਣੀਆਂ ਵੀ ਸਨ, ਜਿਹੜੀਆਂ ਸ਼ਾਇਦ ਸਾਰੀਆਂ ਹੀ ਸੁਜਾਨ ਸਿੰਘ ਦੇ ਫ਼ਾਰਮਲੇ ਉਤੇ ਪੂਰੀਆਂ ਉਤਰਦੀਆਂ ਸਨ? ‘ਸਵੇਰ ਸਾਰ' ਦੀ ਹੋਂਦ ਨੂੰ ਕਾਨੂੰਨੀ ਅਤੇ ਹੱਕੀ ਸਾਬਤ ਕਰਨ ਦੇ ਦੋਸ਼ ਵਿਚ ਦੁੱਗਲ ਅਤੇ ਸੇਖ ਵੀ ਇਹਨਾਂ 13 ਕਹਾਣੀਆਂ ਦੀ ਹੋਂਦ ਦਾ ਕੋਈ ਹਵਾਲਾ ਨਹੀਂ ਦੇਂਦੇ।

ਪਰ ਜੋ ਵੀ ਹੋਵੇ, ਇਸ ਬਾਰੇ ਕੁਝ ਦਾ ਲਾਭ ਪੰਜਾਬੀ ਨਿੱਕੀ ਕਹਾਣੀ ਨੂੰ ਹੋਇਆ। ਇਕ ਤਾਂ ਇਸ ਦੇ ਸਿਧਾਂਤਕ ਪੱਖਾਂ ਬਾਰੇ ਬਹਿਸ ਸ਼ੁਰੂ ਹੋਈ, ਜਿਸ ਨਾਲ ਇਸ ਦੇ ਕਥਾਸ਼ਾਸਤਰ ਦੀ ਨੀਂਹ ਰੱਖੀ ਗਈ ਅਤੇ ਇਸ ਨੇ ਇਕ ਖਾਸ ਦਿਸ਼ਾ ਵਿਚ ਵਿਕਾਸ ਵੀ ਕੀਤਾ। ਦੂਜੇ, ਪੰਜਾਬੀ ਨਿੱਕੀ ਕਹਾਣੀ ਨੇ ਕੋਈ ਸ਼ਾਸਤਰੀ ਕਿਸਮ ਦੀ ਬੰਦਸ਼ ਕਬੂਲ ਕਰਨ ਦੀ ਥਾਂ ਖਲੇ ਵਾਤਾਵਰਣ ਵਿਚ ਵਿਚਰਨ ਨੂੰ ਤਰਜੀਹ ਦਿੱਤੀ, ਜਿਸ ਨਾਲ ਇਸ ਦੇ ਮਗਰਲੇ ਵਿਕਾਸ ਨੂੰ ਬਹੁਤ ਸਹਾਇਤਾ ਮਿਲੀ। ਇਸ ਦੂਜੀ ਗੱਲ ਵਿਚ ਉਕਤ ਸੰਵਾਦ ਦਾ

31