ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/38

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਸੰਦੇਹ ਇਕ ਰੋਲ ਸੀ। ਪਰ ਇਹ ਰੋਲ ਸੰਬੰਧਤ ਧਿਰਾਂ ਦੇ ਗਿਆਨ ਅਤੇ ਦਲੀਲ ਦੀ ਮਾਤਰਾ ਅਤੇ ਗੁਣ ਦਾ ਸਿੱਟਾ ਏਨਾ ਨਹੀਂ ਸੀ (ਇਸ ਪੱਖੋਂ ਸਾਰੇ ਹੀ ਪੜ੍ਹੇ-ਲਿਖੇ ਸਨ ਅਤੇ ਸਭ ਦੇ ਸਮੇਂ ਉਹੀ ਸਨ), ਜਿੰਨਾ ਅਮਲੀ ਕਾਰਗੁਜ਼ਾਰੀ ਦਾ। ਅਤੇ ਅਮਲੀ ਕਾਰਗੁਜ਼ਾਰੀ ਵਿਚ ਜਿਥੋਂ ਤੱਕ ਕਲਾਤਮਕਤਾ ਦਾ ਅਤੇ ਸਮਾਜਕ ਯਥਾਰਥ ਦੀ ਪੇਸ਼ਕਾਰੀ ਦਾ ਸਵਾਲ ਸੀ, ਸੇਖੋਂ ਅਤੇ ਦੁੱਗਲ ਨਿਰਸੰਦੇਹ ਸੁਜਾਨ ਸਿੰਘ ਨਾਲੋਂ ਅੱਗੇ ਸਨ। ਪੰਜਾਬੀ ਨਿੱਕੀ ਕਹਾਣੀ ਵਿਚ ਮਿਲਦੀ ਵਿਵਿਧਤਾ ਅਤੇ ਵਿਸਥਾਰ ਦਾ ਸਿਹਰਾ ਕਾਫ਼ੀ ਹੱਦ ਤੱਕ ਇਹਨਾਂ ਦੋਹਾਂ ਦੇ ਸਿਰ ਹੈ, ਜਿਸ ਵਿੱਚ ਮਗਰੋਂ ਆਉਣ ਵਾਲੇ ਕਹਾਣੀਕਾਰ ਆਪਣਾ ਯੋਗਦਾਨ ਪਾਉਂਦੇ ਗਏ।

ਦੁੱਗਲ ਨੇ 'ਨਿੱਕੀ ਕਹਾਣੀ ਬਾਬਤ' ਗੱਲ ਓਦੋਂ ਸ਼ੁਰੂ ਕੀਤੀ ਜਦੋਂ ਉਹ ਉਤੋੜਿਤੀ ਦੋ ਕਹਾਣੀ-ਸੰਗ੍ਰਹਿ ਪੰਜਾਬੀ ਨੂੰ ਦੇ ਚੁੱਕਾ ਸੀ। ਉਸ ਨੇ ਆਪਣੇ ਕਿਸੇ ਕਹਾਣੀ-ਸੰਗ੍ਰਹਿ ਦੇ ਸ਼ੁਰੂ ਵਿਚ ਨਹੀਂ ਸਗੋਂ ਮੇਰੀ ਚੋਣਵੀਂ ਕਹਾਣੀ ਦੇ ਆਰੰਭ ਵਿਚ ਇਹ ਗੱਲ ਕੀਤੀ, ਜਿਸ ਵਿੱਚ ਉਸ ਨੇ ਸੱਤ ਹੋਰ ਕਹਾਣੀਕਾਰਾਂ ਦੀ - ਇਕ ਇਕ ਚੌਣਵੀਂ ਕਹਾਣੀ ਦੇ ਕੇ ਆਪਣੀ ਦਲੀਲ ਦਾ ਘੇਰਾ ਹੋਰ ਵਿਸ਼ਾਲ ਕਰ ਲਿਆ। ਇਸ ਯੁਗਤ ਨਾਲ ਉਹ ਨਿੱਕੀ ਕਹਾਣੀ ਨਾਲ ਦੋ ਪੱਧਰਾਂ ਉਤੇ ਨਿਪਟ ਸਕਿਆ ਹੈ - ਮੁਖਬੰਧ ਵਿਚ ਕਥਾ-ਸ਼ਾਸਤਰ ਦੀ ਪੱਧਰ ਉਤੇ ਅਤੇ ਹੋਰ ਕੋਹਾਣੀ ਦੇ ਆਰੰਭ ਵਿਚ ਕਹਾਣੀ ਦੀ ਆਲੋਚਨਾ ਦੀ ਪੱਧਰ ਉਤੇ।

ਸੁਜਾਨ ਸਿੰਘ ਦੀ ਕਹਾਣੀ "ਰਾਸ-ਲੀਲਾਂ ਤੋਂ ਪਹਿਲਾਂ ਉਹ ਲਿਖਦਾ ਹੈ:-

'ਸੁਜਾਨ ਸਿੰਘ ਕਹਿੰਦਾ ਹੈ ਕਹਾਣੀ ਵਿੱਚ ਗੱਦ ਦਾ ਹੋਣਾ ਬੜਾ ਜ਼ਰੂਰੀ ਹੈ। ਮੈਂ ਕਦੋਂ ਕਹਿੰਦਾ ਹਾਂ ਕਿ ਗੋਂਦ ਤੋਂ ਬਿਨਾਂ ਕਹਾਣੀ ਹੋ ਸਕਦੀ ਹੈ? ਫ਼ਰਕ ਸਿਰਫ਼ ਇਤਨਾ ਹੈ, ਜਿਸ ਚੀਜ਼ ਨੂੰ “ਦੁੱਖ-ਸੁਖ" ਦਾ ਕਰਤਾ ਗੋਂਦ ਕਹਿੰਦਾ ਹੈ, ਸਿਰਫ਼ ਉਸ ਨੂੰ ਮੈਂ ਗੋਂਦ ਮੰਨਣ ਲਈ ਤਿਆਰ ਨਹੀਂ। ਗੋਂਦ, ਮੇਰੀ ਰਾਏ ਵਿਚ, ਹਰ ਉਸ ਕੋਸ਼ਿਸ਼ ਨੂੰ ਕਿਹਾ ਜਾ ਸਕਦਾ ਹੈ, ਜੋ ਇਕ ਕਹਾਣੀ-ਲੇਖਕ ਜਾਂ ਨਾਵਲਿਸਟ ਕਰਦਾ ਹੈ ਇਕ ਖ਼ਾਸ ਤਰ੍ਹਾਂ ਦਾ ਪ੍ਰਭਾਵ ਆਪਣੇ ਪਾਠਕਾਂ 'ਤੇ ਪੈਦਾ ਕਰਨ ਲਈ। ਇਸ ਅਸਲ ਦੇ ਮੁਤਾਬਕ ਚਿੱਠੀ ਦੀ ਉਡੀਕ, ਸੁਜਾਨ ਸਿੰਘ ਦੀ ਕਹਾਣੀ, ਜੋ ਉਸ ਦੇ ਆਪਣੇ ਖ਼ਿਆਲ ਅਨੁਸਾਰ ਬਿਲਕੁਲ ਕਹਾਣੀ ਨਹੀਂ, ਇਕੇ ਕਾਮਯਾਬ ਕਹਾਣੀ ਕਹੀ ਜਾ ਸਕਦੀ ਹੈ, ਤੇ ਹੈ ਵੀ ਉਹ ਜ਼ਰੂਰ।

ਸੋ ਦੁੱਗਲ, ਸੁਜਾਨ ਸਿੰਘ ਦੀ ਅਪ੍ਰਮਾਣਿਕਤਾ ਨੂੰ ਪ੍ਰਮਾਣਿਕਤਾ ਦਾ ਦਰਜਾ ਦੇਣ ਨੂੰ ਤਿਆਰ ਹੈ। ਪਰ ਸੁਜਾਨ ਸਿੰਘ ਵਲੋਂ ਉਠਾਏ ਗਏ ਕਿੰਤ ਦਾ ਸਿੱਧਾ ਜਵਾਬ ਦੇਦਿਆਂ ਉਹ ਮੁਖਬੰਧ ਵਿਚ ਵੀ ਲਿਖਦਾ ਹੈ: 'ਕਹਾਣੀ ਵਿਚ ਕਹਾਣੀ ਕੋਈ ਨਹੀਂ, ਇਕ ਹੋਰ ਸ਼ਿਕਾਇਤ ਹੈ, ਜਿਹੜੀ ਆਮ ਲੋਕ ਅੱਜਕੱਲ ਕਰਦੇ ਹਨ। ਅੱਜਕੱਲ੍ਹ ਦੀਆਂ ਕਹਾਣੀਆਂ ਵਿਚ ਪੁਰਾਣੇ ਹਿੱਲਿਆਂ ਹੋਇਆਂ ਨੂੰ ਕੋਈ ਗੱਲ ਨਹੀਂ ਬਣਦੀ ਦਿੱਸਦੀ। ਉਹ ਚਾਹੁੰਦੇ

32