ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ, ਇਕ ਕੁੜੀ ਮੁੰਡਾ ਪਿਆਰ ਕਰਨ, ਕੁਝ ਚਿਰ ਲਈ ਇੰਝ ਲੱਗੇ ਇਕ ਦੂਜੇ ਨੂੰ ਉਹ ਮਿਲ ਨਹੀਂ ਸਕਣਗੇ, ਅਖ਼ੀਰ ਉਹਨਾਂ ਦਾ ਵਿਆਹ ਹੋ ਜਾਏ। ਇਕ ਖ਼ਾਸ ਗੋਂਦ ਤੋਂ ਬਿਨਾਂ ਕਹਾਣੀ ਉਹਨਾਂ ਨੂੰ ਕਹਾਣੀ ਲੱਗਦੀ ਹੀ ਨਹੀਂ।" ਪਰ ਦੁੱਗਲ ਦਾ ਕਹਿਣਾ ਹੈ ਕਿ ਅੱਜਕੱਲ ਮੇਰਾ ਸੁਆਦ ਇਸ ਵਿਚ ਜ਼ਿਆਦਾ ਨਹੀਂ ਕਿ ਕਿਸੇ ਕੁੜੀ ਨੇ ਕਿਸੇ ਮੁੰਡੇ ਨਾਲ ਪਿਆਰ ਕੀਤਾ ਅਤੇ ਉਹਨਾਂ ਦਾ ਵਿਆਹ ਹੋ ਗਿਆ, ਸਗੋਂ ਇਸ ਵਿਚ ਕਿ ਜਦੋਂ ਉਹ ਪਿਆਰ ਵਰਗੇ ਜਜ਼ਬੇ ਵਿਚੋਂ ਗੁਜ਼ਰ ਰਹੇ ਸਨ ਉਹਨਾਂ ਦੇ ਅੰਦਰਲੀ ਹਾਲਤ ਕਿਸ ਤਰ੍ਹਾਂ ਦੀ ਸੀ!' ਪਾਤਰਾਂ ਦੇ ਕੰਮਾਂ ਵਿਚ ਸੁਆਦ ਲੈਣ ਨਾਲੋਂ ਦੁੱਗਲ ਉਹਨਾਂ ਦੇ ਕੰਮ ਕਰਾਉਣ ਵਾਲੀ ਅੰਦਰਲੀ ਹਾਲਤ ਬਿਆਨ ਕਰਨ ਨੂੰ ਤਰਜੀਹ ਦੇਂਦਾ ਹੈ।

ਕਹਾਣੀ ਵਿਚ ਉਪਭਾਸ਼ਾ ਦੀ ਵਰਤੋਂ ਬਾਰੇ ਇਤਰਾਜ਼ ਨੂੰ ਵੀ ਉਹ ਰੱਦ ਕਰਦਾ ਕਹਿੰਦਾ ਹੈ: 'ਕਈ ਪਾਠਕਾਂ ਦਾ ਖ਼ਿਆਲ ਹੈ ਕਿ ਕਿਸੇ ਖ਼ਾਸ ਪਾਸੇ ਦੇ ਪਾਤਰ ਵਰਤ ਕੇ ਕਹਾਣੀ-ਲੇਖਕ ਆਪਣੀ ਅਪੀਲ ਦਾ ਦਾਇਰਾ ਤੰਗ ਕਰ ਦਿੰਦਾ ਹੈ। ਪੋਠੋਹਾਰੀ ਪਾਤਰਾਂ ਬਾਬਤ ਇਸ ਤਰ੍ਹਾਂ ਦੀ ਕਦੀ ਕਦੀ ਸ਼ਕਾਇਤ ਕੀਤੀ ਜਾਂਦੀ ਹੈ। ਪਰ ਵੇਖਣਾ ਅਸੀਂ ਇਹ ਹੈ ਕਿ ਭਾਵੇਂ ਉਨ੍ਹਾਂ ਪਾਤਰਾਂ ਦਾ ਹੱਡ-ਮਾਸ ਪੋਠੋਹਾਰੀ ਹੈ, ਉਹਨਾਂ ਦੇ ਜਜ਼ਬੇ ਤਾਂ ਸਭ ਦੁਨੀਆਂ ਨਾਲ ਸਾਂਝੇ ਹਨ।' ਇਥੇ ਦੁੱਗਲ, ਸੁਜਾਨ ਸਿੰਘ ਦੇ ਇਸ ਗ਼ਲਤ ਦਾਅਵੇ ਦੇ ਰੋਅਬ ਹੇਠ ਆ ਗਿਆ ਹੈ ਕਿ 'ਮੇਰੀਆਂ ਕਹਾਣੀਆਂ ਕੁੱਲ ਇਨਸਾਨਾਂ ਦੀਆਂ ਕਹਾਣੀਆਂ ਹਨ।' ਗਲਪ-ਪਾਤਰ ਦਾ ਸਮੇਂ ਅਤੇ ਸਥਾਨ ਤੋਂ ਨਿਰਪੇਖ 'ਕੁੱਲ-ਇਨਸਾਨੀ' ਸਰੂਪ ਕੋਈ ਨਹੀਂ ਹੁੰਦਾ।

ਆਪਣੇ ਉਤੇ ਅਰੋਪਾਂ ਦਾ ਖੰਡਨ ਕਰਨ ਤੋਂ ਛੁੱਟ ਕਥਾ-ਸ਼ਾਸਤਰ ਦੇ ਦਿਸ਼ਟੀਕੋਣ ਤੋਂ ਦੁੱਗਲ ਨੇ ਗੱਲ ਨੂੰ ਕੁਝ ਅੱਗੇ ਤੋਰਿਆ ਹੈ। ਸੁਜਾਨ ਸਿੰਘ ਨੇ ਕਾਰਜ ਉਤੇ ਜ਼ੋਰ ਦਿੱਤਾ ਸੀ ਜਿਹੜਾ ਇਕ ਜਾਂ ਬਹੁਤ ਪਾਤਰਾਂ ਨਾਲ ਵਾਪਰਦੀਆਂ ਇਕ ਜਾਂ ਬਹੁਤੀਆਂ ਘਟਨਾਵਾਂ ਦੀ ਲੜੀ ਉਪਰ ਆਧਾਰਿਤ ਹੁੰਦਾ ਹੈ, ਜਿਸ ਨੂੰ ਪਲਾਟ ਕਿਹਾ ਜਾਂਦਾ ਹੈ। ਸੇਖੋਂ ਇਕ ਪਾਤਰ ਜਾਂ ਪਾਤਰਾਂ ਦੇ ਇਕ ਟੱਬਰ ਨਾਲ ਵਾਪਰਦੀ ਇਕ ਘਟਨਾ ਉਪਰ ਜ਼ੋਰ ਦੇਂਦਾ ਹੈ। ਪਰ ਦੁੱਗਲ ਦੇ ਕਥਾ-ਸ਼ਾਸਤਰ ਵਿਚ ਘਟਨਾ ਕੋਈ ਬੁਨਿਆਦੀ ਪ੍ਰਵਰਗ ਨਹੀਂ। ਉਸ ਅਨੁਸਾਰ ਘਟਨਾ ਦਾ ਸੰਕਲਪ ਨਿੱਕੀ ਕਹਾਣੀ ਨੂੰ ਸੀਮਾ, ਵਿਚ ਬੰਨ ਦੇਣਾ ਹੈ ਅਤੇ ਇਸ ਦੀਆਂ ਅਸੀਮ ਸੰਭਾਵਨਾਵਾਂ ਨੂੰ ਉਜਾਗਰ ਕਰਨ ਦੇ ਰਾਹ ਵਿਚ ਰੁਕਾਵਟ ਬਣਦਾ ਹੈ। ਰੂਪ, ਰੰਗ, ਢੰਗ ਅਤੇ ਆਸ਼ੇ ਵਿਚ ਕਹਾਣੀ ਦੀਆਂ ਸੰਭਾਵਨਾਵਾਂ ਅਸੀਮ ਹਨ। ‘ਕਹਾਣੀਆਂ ਨਾਲ ਕਈ ਪਾਪੜ ਵੇਲੇ ਜਾਂਦੇ ਹਨ। ਹੋਰਨਾਂ ਗੱਲਾਂ ਦੇ ਨਾਲ ਨਾਲ ਕਈ ਕਹਾਣੀਆਂ ਵਿਚ ਸਮਾਜ ਦੇ ਕਿਸੇ ਮਸਲੇ 'ਤੇ ਨਿਰ-ਪੂਰੀ ਵਿਚਾਰ ਹੁੰਦੀ ਹੈ। ਕੋਈਆਂ ਵਿਚ ਕਿਸੇ ਫ਼ਿਲਾਸਫ਼ੀ ਨੂੰ ਸੁਲਝਾਇਆ ਹੋਇਆ ਹੁੰਦਾ ਹੈ। ਕਈ ਕੇਵਲ ਕਿਸੇ ਪਾਤਰ ਦੇ ਚੇਲੈਨ ਦੀ ਉਸਾਰੀ ਨੂੰ ਉਲੀਕਦੀਆਂ ਹਨ, ਕਈਆਂ ਵਿਚ ਵਾਯੂ-ਮੰਡਲ ਹੀ ਵਾਯੂ-ਮੰਡਲ ਹੁੰਦਾ ਹੈ; ਕਈਆਂ ਵਿਚ ਵਯ-ਮੰਡਲ ਤੋਂ ਵੀ ਉਤੇ ਉਠ ਕੇ ਅਰਸ਼ ਉਡਾਰੀਆਂ ਲਾਈਆਂ

33