ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/40

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁੰਦੀਆਂ ਹਨ। ਕਈਆਂ ਵਿਚ ਦਿਲ ਦੀ ਤਹਿ ਵਿਚ ਲੇਖਕ ਗਤੂੰਦ ਹੋਇਆ ਰਹਿੰਦਾ ਹੈ।'

ਨਿੱਕੀ ਕਹਾਣੀ ਦੀ ਇਸ ਬਹੁ-ਬਧਤਾ ਦੇ ਸਨਮੁਖ ਘਟਨਾ ਲਾਜ਼ਮੀ ਹੋਣ ਦੇ ਬਾਵਜੂਦ ਇਕ ਸੀਮਿਤ ਕਰਨ ਵਾਲਾ ਸੰਕਲਪ ਬਣ ਜਾਂਦੀ ਹੈ, ਭਾਵੇਂ ਘਟਨਾ ਤੋਂ ਬਾਹਰ ਕੁਝ ਹੋ ਵੀ ਨਹੀਂ ਸਕਦਾ। ਇਸ ਲਈ ਦੁੱਗਲੁ 'ਇਕਸਾਰਤਾ' ਨੂੰ 'ਕਹਾਣੀ ਦਾ ਪਹਿਲਾ ਤੇ ਅਖੀਰਲਾ ਜ਼ਰੂਰੀ ਅੰਗ' ਮੰਨਦਾ ਹੈ। ਇਹ ਇਕਸਾਰਤਾ ਸੇਖੋਂ ਦੀ ਨਾਟਕੀ ਏਕਤਾ ਦੇ ਸਮਾਨਾਰਥੀ ਕਈ ਗੁਣ ਹੈ, ਪਰ ਤਿੰਨ ਏਕਿਆਂ ਵਾਲੀ ਇਕਸਾਰਤਾ 'ਯੂਨਾਨ ਦੀ ਵਿਦਵਤਾ ਦੇ ਦੌਰ ਦੀ ਬੁੱਢੀ ਚੀਜ਼ ਹੈ। ਨਵੀਨ ਆਦਮੀ ਨੂੰ ਇਹਨਾਂ ਵਿਚੋਂ ਕਿਸੇ ਇਕ 'ਤੇ ਵੀ ਇਹਤਕਾਦ ਨਹੀਂ।... ਇਹ ਨਿਯਮ ਨਾ ਨਾਟਕ ਵਿਚ, ਜਿਸ ਲਈ ਖ਼ਾਸ ਤੌਰ 'ਤੇ ਇਹ ਬਣਾਏ ਗਏ, ਕਦੀ ਕਾਮਯਾਬ ਤੌਰ 'ਤੇ ਸਾਰੇ ਦੇ ਸਾਰੇ ਅੱਗੇ ਵਰਤੇ ਗਏ, ਨਾ ਹੁਣ ਵਰਤੇ ਜਾ ਰਹੇ ਹਨ, ਕਹਾਣੀ ਵਿਚ, ਤੇ ਇਨ੍ਹਾਂ ਦਾ ਜ਼ਿਕਰ ਹਾਸੋਹੀਣਾ ਹੈ। ਇਸ ਇਕਸਾਰਤਾ ਨੂੰ ਪ੍ਰੀਭਾਸ਼ਤ ਕਰਦਿਆਂ ਦੁੱਗਲ ਲਿਖਦਾ ਹੈ; " ਜਿਹੜੀ ਇਕਸਾਰਤਾ ਨਿੱਕੀ ਕਹਾਣੀ ਵਿਚ ਮੰਨੀ ਜਾਂਦੀ ਹੈ ਉਹ ਪ੍ਰਭਾਵ ਦੀ ਇਕਸਾਰਤਾ ਹੈ; ਕਈ ਚੀਜ਼ ਜਿਹੜੀ ਇਨ੍ਹਾਂ ਉਤੇ ਜ਼ਿਕਰ ਕੀਤੀਆਂ ਤਿੰਨ ਚੀਜ਼ਾਂ ਦੀਆਂ ਆਤਮਾਵਾਂ ਦਾ ਮਿਲ-ਗੋਭਾ ਹੈ।" ਇਸ ਇਕਸਾਰਤਾ ਦੀ ਵਿਆਖਿਆ ਕਰਦਿਆਂ ਦੁੱਗਲ ਨਿੱਕੀ ਕਹਾਣੀ ਦੇ 'ਨਿੱਕੇਪਣ ਦੀ ਸੀਮਾ ਵੀ ਨਿਰਧਾਰਤ ਕਰ ਗਿਆ ਹੈ: 'ਕਹਾਣੀ ਪੜ੍ਹ ਕੇ, ਮੇਰੀ ਰਾਇ ਵਿਚ, ਪਾਠਕ ਨੂੰ ਇੰਝ ਮਹਿਸੂਸ ਹੋਣਾ ਚਾਹੀਦਾ ਹੈ ਕਿ ਸਮੂਹ ਤੌਰ 'ਤੇ ਉਸ ਨੇ ਇਕ ਇਕੱਲੀ ਚੀਜ਼ ਦਾ ਤਜਰਬਾ ਕੀਤਾ ਹੈ, ਕੋਈ ਇਕ ਗੱਲ ਸਾਫ਼ ਹੋ ਜਾਵੇ, ਕਿਸੇ ਇਕ ਅੰਗ 'ਤੇ ਰੌਸ਼ਨੀ ਪਵੇ, ਕਿਸੇ ਇਕ ਵਾਕਿਆ ਦਾ ਵਰਨਣ ਹੋਵੇ। ਮੈਂ ਮੰਨਦਾ ਹਾਂ, ਕਿਸੇ ਇਕ ਨੁਕਤੇ 'ਤੇ ਧਿਆਨ ਰੱਖ ਕੇ ਕਲਾਕਾਰ ਜੋ ਮਰਜ਼ੀ ਸੂ ਕਰੇ, ਜਿੱਥੇ ਮਰਜ਼ੀ ਸੂ ਜਾਏ, ਜਦੋਂ ਤੱਕ ਉੱਹ ਪਾਠਕਾਂ ਦੀਆਂ ਨਜ਼ਰਾਂ ਵਿੱਚ ਇਕ-ਇਕੱਲੀ ਚੀਜ਼ ਜਿਸ ਨੂੰ ਉਸ ਸ਼ੁਰੂ ਵਿੱਚ ਹੱਥ ਪਾਇਆ ਸੀ ਰੱਖ ਸਕਦਾ ਹੈ, ਉਹ ਕਾਮਯਾਬ ਕਹਾਣੀ ਲੇਖਕ ਹੈ।'

ਘਟਨਾ-ਪ੍ਰਧਾਨ ਪਲਾਟ ਉਪਰ ਜ਼ੋਰ ਦੇਣ ਦੀ ਸਜਨ ਸਿੰਘ ਦੀ ਕੱਟੜਤਾ ਦੇ ਪ੍ਰਤਿਕਰਮ ਵਿਚ ਕਥਾ-ਸ਼ਾਸਤਰ ਦਾ ਪੈਂਡੂਲਮ ਖੁੱਲ੍ਹ ਵਾਲੇ ਪਾਸੇ ਕੁਝ ਜ਼ਿਆਦਾ ਹੀ ਲਚਕ ਗਿਆ ਹੈ। ਅਤੇ ਇਹ ਭਾਵਵਾਚੀ ਹੱਦਾਂ ਜਾ ਛੂੰਹਦਾ ਹੈ, ਜਦੋਂ ਦੁੱਗਲ ਲਿਖਦਾ ਹੈ ਕਿ ਹਾਅਥਾਰਨ ਦੇ ਆਰਟੀਕਲਾਂ ਨੂੰ ਕਹਾਣੀਆਂ ਵਿਚ ਗਿਣਿਆ ਜਾਂਦਾ ਹੈ, ਇਸ ਲਈ ਕਿ ਜਿਸ ਤਬੀਅਤ ਨੇ ਉਨ੍ਹਾਂ ਨੂੰ ਲਿਖਿਆ, ਉਹ ਅਸਲੋਂ ਇਕ ਕਹਾਣੀ-ਲੇਖਕ ਦੀ ਤਬੀਅਤ ਸੀ।' ਸੋ ਕਹਾਣੀ-ਲੇਖਕ ਦੀ ਤਬੀਅਤ ਰੱਖਣਾ ਜ਼ਰੂਰੀ ਹੈ, ਉਸ ਤੋਂ ਮਗਰੋਂ ਕੋਈ ਜੋ ਮਰਜ਼ੀ ਲਿਖ ਦੇਵੇ - ਲੇਖ, ਕਵਿਤਾ, ਫਿਲਾਸਫ਼ੀ, ਚੁਟਕਲਾ - ਉਹ ਨਿੱਕੀ ਕਹਾਣੀ ਬਣ ਜਾਇਗਾ, ਸਗੋਂ ਉਸ ਦਾ ਨਿੱਕੀ ਕਹਾਣੀ ਸਮਝਿਆ ਜਾਣਾ ਜ਼ਰੂਰੀ ਹੋ ਜਾਇਗਾ, ਕਿਉਂਕਿ ਉਹ ਕਹਾਣੀ-ਲੇਖਕ ਦੀ ਤਬੀਅਤ ਰੱਖਦੇ ਲੇਖਕ ਦੀ ਰਚਨਾ ਹੋਵੇਗੀ! ਸਾਂ

34