ਦੁੱਗਲ ਦਾ ਕਥਾ-ਸ਼ਾਸਤਰ, ਕਹਾਣੀ ਦੇ ਠੋਸ ਨਮੂਨਿਆਂ ਨੂੰ ਆਪਣਾ ਆਧਾਰ ਬਣਾਉਂਦਾ ਬਣਾਉਂਦਾ ‘ਕਹਾਣੀ-ਲੇਖਕ ਦੀ ਤਬੀਅਤ' ਦੇ ਭਾਵਵਾਚੀ ਸੰਕਲਪ ਨੂੰ ਆਪਣਾ ਮਾਪ ਅਤੇ ਕਸੌਟੀ ਬਣਾ ਲੈਂਦਾ ਹੈ।
ਨਿੱਕੀ ਕਹਾਣੀ ਦੀ ਲੰਬਾਈ ਬਾਰੇ ਭੌਤਕ ਮਾਪ (ਸਤਰਾਂ, ਸਫ਼ੇ, ਸਮਾਂ) ਦੇਣ ਦੇ ਨਾਲ ਨਾਲ ਸੁਜਾਨ ਸਿੰਘ ਨੇ 'ਸਰਚ-ਲਾਈਟ ਹੇਠਾਂ ਲਿਆਂਦੇ ਜੀਵਨ ਦੇ ਟੋਟੇ ਨੂੰ ਪੇਸ਼ ਕੇ ਕਰਨ' ਦਾ ਮਾਪ ਦਿੱਤਾ ਹੈ ਅਤੇ ਸੇਖੋਂ ਨੇ ਘਟਨਾ ਦੀਆਂ ਪੂਰੀਆਂ ਸੰਭਾਵਨਾਵਾਂ ਉਜਾਗਰ ਕਰਨ ਦਾ, ਪਰ ਦੁੱਗਲ ਲਈ ਇਹ ਮਾਪ ਵਿਸ਼ੇ (ਥੀਮ) ਨਾਲ ਸੰਬੰਧਤ ਹੈ। 'ਕਹਾਣੀ ਓਥੋਂ ਸ਼ੁਰੂ ਹੋਵੇ ਜਿਥੇ ਤੁਹਾਡਾ ਵਿਸ਼ਾ ਸ਼ੁਰੂ ਹੁੰਦਾ ਹੈ, ਅਤੇ ਓਥੇ ਮੁੱਕ ਜਾਏ ਜਿਥੇ ਉਹ ਖ਼ਤਮ ਹੁੰਦਾ ਹੈ।
“ਦੋ ਤੇ ਦੋ?" ਉਸ ਨੇ ਉਸ ਤੋਂ ਪੁੱਛਿਆ।
"ਚਾਰ ਰੋਟੀਆਂ" ਅਗਲੇ ਨੇ ਜਵਾਬ ਦਿੱਤਾ
'ਕਹਾਣੀ ਇਤਨੀ ਛੋਟੀ ਹੋ ਸਕਦੀ ਹੈ। ਲੰਬਾਈ ਵਿਚ ਵੀ ਕਿਸੇ ਹੱਦ ਤਕ ਫੈਲ ਸਕਦੀ ਹੈ। ਉਸ ਹੱਦ ਤਕ, ਜਿਥੋਂ ਤਕ ਇਕਸਾਰਤਾ ਕਾਇਮ ਰੱਖੀ ਜਾ ਸਕੇ।
ਸੋ ਦੁੱਗਲ ਅਨੁਸਾਰ ਵਿਸ਼ੇ ਦਾ ਪੂਰੀ ਤਰ੍ਹਾਂ ਸਾਹਮਣੇ ਆਉਣਾ ਅਤੇ ਇਕਸਾਰਤਾ ਕਹਾਣੀ ਦੇ ਆਕਾਰ ਨੂੰ ਨਿਰਧਾਰਤ ਕਰਦੇ ਹਨ।
ਕਥਾ-ਸ਼ਾਸਤਰੀ ਸੰਬਾਦ ਵਿਚ ਸ਼ਾਮਲ ਹੋਣ ਵਾਲੇ ਇਹਨਾਂ ਮੁੱਢਲੇ ਕਹਾਣੀਕਾਰਾਂ ਵਿਚੋਂ ਡਾ. ਮੋਹਨ ਸਿੰਘ ਦੀਵਾਨਾ ਸਭ ਤੋਂ ਵਡੇਰੀ ਉਮਰ ਦਾ ਸੀ ਅਤੇ ਸ਼ਾਇਦ ਸਭ ਤੋਂ ਜ਼ਿਆਦਾ ਪੜਿਆ ਲਿਖਿਆ ਵੀ। ਉਸ ਦੇ ਆਪਣੇ ਕਹਿਣ ਅਨੁਸਾਰ ਸਭ ਤੋਂ ਪਹਿਲੀ ਕਹਾਣੀ ਮੈਂ ਉਰਦੂ ਵਿਚ 1914-15 ਵਿਚ ਲਿਖੀ ਸੀ। ਉਸ ਦਾ ਨਾਂ ਸੀ 'ਜੋਗੀ'। ਉਹ ਲਾਹੌਰ ਦੇ ਸ਼ਿਵ ਸ਼ੰਭੂ ਰਸਾਲੇ ਵਿਚ ਛਪੀ ਸੀ। ਉਰਦੂ ਵਿਚ ਪਿੱਛੋਂ ਲਾਹੌਰ ਆ ਕੇ 1928-30 ਵਿਚ ਮੈਂ ਕਈ ਹੋਰ ਕਹਾਣੀਆਂ ਲਿਖੀਆਂ। ਪਰ ਵਿਚਕਾਰ 1925-30 ਵਿਚ ਕਾਹਨਪੁਰ ਤੇ ਲਾਹੌਰ ਰਹਿ ਕੇ ਮੈਂ ਹਿੰਦੀ ਵਿਚ ਗਲਪਕਾਰੀ ਆਰੰਭੀ ਤੇ ਚੰਗਾ ਨਾਮਣਾ ਵੀ ਖਟਿਆ ਤੇ ਕੁਝ ਕੌਡਾਂ ਜਾਂ ਛਿੱਲੜ ਵੀ।'
ਉਮਰ, ਪਦਵੀ ਅਤੇ ਵਿਦਵਤਾ ਵਿਚ ਦੂਜਿਆਂ ਨਾਲੋਂ ਬਜ਼ੁਰਗ ਅਤੇ ਵਡੇਰਾ ਹੋਣ ਕਰਕੇ ਉਹ ਆਪਣੇ ਤੋਂ ਛੋਟਿਆਂ ਦੀਆਂ ਉਹਨਾਂ ਗੱਲਾਂ ਲਈ ਝਾੜ-ਝੰਬ ਕਰਨੀ ਆਂਧਣਾ ਹੱਕ ਸਮਝਦਾ ਹੈ, ਜਿਨਾਂ ਗੱਲਾਂ ਨੂੰ ਉਹ ਵਲੱਲੀਆਂ ਸਮਝਦਾ ਹੈ; ਅਤੇ ਹਰ ਬਜ਼ੁਰਗ ਵਾਂਗ ਵਲੱਲੀਆਂ ਮਾਰਨ ਨੂੰ ਵੀ ਆਪਣਾ ਹੱਕ ਸਮਝਦਾ ਹੈ। ਇਸ ਲਈ ਉਸ ਦੇ ਕਥਨਾਂ ਨੂੰ ਸ਼ੋਕ ਸੰਦੇਹ ਅਤੇ ਚੌਕਸੀ ਨਾਲ ਦੇਖਣਾ ਪੈਂਦਾ ਹੈ, ਪਰ ਉਸ ਦੇ ਕਥਨਾਂ ਨੂੰ ਅਸੀਂ ਵਿਚਾਰਣ ਤੇ ਬਿਨਾਂ ਹੀ ਸੱਟ ਨਹੀਂ ਸਕਦੇ। ਕਿਉਂਕਿ ਬੁਨਿਆਦੀ ਤੌਰ ਉਤੇ ਡਾ. ਦੀਵਾਨਾ ਇਕ ਵਿਦਵਾਨ ਹੈ ਅਤੇ ਉਸ ਦੀ ਵਿਦਵਤਾ ਦੀ ਸਰਬੰਗਤਾ ਇਸੇ ਗੱਲ ਤੋਂ ਦੇਖੀ ਜਾ
35