ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/42

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਦੀ ਹੈ ਕਿ ਕਥਾ-ਸ਼ਾਸਤਰ ਬਾਰੇ ਵਿਚਾਰ ਕਰਦਿਆਂ ਉਹ ਕੁਝ ਸੂਤਰ ਐਸੇ ਵੀ ਦੇ ਜਾਂਦਾ ਹੈ ਜਿਹੜੇ ਬੁਨਿਆਦੀ ਤੌਰ ਉਤੇ ਮਾਰਕਸਵਾਦੀ ਸਾਹਿਤ-ਸ਼ਾਸਤਰ ਦੀ ਦੇਣ ਸਨ ਪਰ ਜਿਹੜੇ ਸਾਡੇ ਮਾਰਕਸਵਾਦੀਆਂ ਦੇ ਚਿੰਤਨ ਦਾ ਅਜੇ ਤਕ ਵੀ ਅੰਗ ਨਹੀਂ ਸਨ ਬਣੇ। ਉਦਾਹਰਣ ਵਜੋਂ ਦੇਵਿੰਦਰ ਬੱਤੀਸੀ ਵਿਚ ਬਾਬੇ ਨਾਨਕ ਦੀ ਮੱਝੀਆਂ ਚਾਰਨ ਵਾਲੀ ਸਾਖੀ ਨੂੰ ਆਸਰਾ ਬਣਾ ਕੇ ਆਦਰਸ਼ ਕਹਾਣੀ ਦੇ ਗੁਣ ਦੱਸਦਾ ਹੋਇਆ ਉਹ ਇਕ ਥਾਂ ਕਹਿੰਦਾ ਹੈ:

ਤਬ ਕਾਲੂ ਆਖਿਆ, ਤੂੰ ਦੂਣਾ ਚੌਣਾ ਅਨਾਜ ਮੈਥੀ ਲੈ ਲੈ। ਪਰ ਜੱਟ ਮੰਨੇ ਨਹੀਂ।

ਖੱਤਰੀ ਇਉਂ ਹੀ ਕਹਿੰਦੇ, ਜੱਟ ਏਦਾਂ ਹੀ ਨਹੀਂ ਮੰਨਦਾ। ਦੋਹਾਂ ਦੇ ਜਾਤੀ ਗੁਣ ਅਉਗਣ ਜਾਣਨੇ ਜਣਾਣੇ ਚਾਹੀਦੇ ਨੇ। ਜੇ ਕਲਾਕਾਰ ਅਨੁਭਵ ਨਾਲ ਜਾਤੀ ਵਿਸ਼ੇਸ਼ਤਾਈਆਂ, ਜਾਤੀ, ਕੌਮੀ, ਟੋਲੇਈ, ਜਿਨਸੀ ਖ਼ਾਸੀਅਤਾਂ ਨਹੀਂ ਜਾਣਦਾ ਤਾਂ ਉਹ ਕਲਾਕਾਰ ਕਾਹਦੈ। ਜਾਤ ਦੇ ਅੰਤਰ ਵਿਅਕਤੀਗਤ ਵਿਸ਼ੇਸ਼ਤਾਈਆਂ, ਘਾਟ ਵਾਧ ਹੁੰਦਾ ਹੈ, ਪਾਤਰ ਆਪਣੀ ਜਾਤ, ਜਿਨਸ, ਸ਼ਰੇਣੀ, ਰੁਤਬੇ, ਜਮਾਤ ਦਾ ਵੀ ਰਹੇ ਤੇ ਆਪਣੀ ਨਿਜੀ ਖ਼ਸੀਤ ਵੀ ਨਾ ਛੱਡੇ।

ਇਹ ਸਪਸ਼ਟ ਰੂਪ ਵਿਚ ਅਤੇ ਸੌਖੇ ਸ਼ਬਦਾਂ ਵਿਚ 'ਟਾਈਪ' ਪਾਤਰ ਦਾ ਸੰਕਲਪ ਹੈ, ਜਿਹੜਾ ਮਾਰਕਸਵਾਦੀ ਸਾਹਿਤ-ਸ਼ਾਸਤਰ ਦੀ ਦੇਣ ਹੈ। ਇਸ ਨਾਲ ਬੇਸ਼ਕ ਡਾ. ਦੀਵਾਨਾ ਮਾਰਕਸਵਾਦੀ ਨਹੀਂ ਬਣ ਜਾਂਦਾ, ਪਰ ਮਾਰਕਸਵਾਦੀ ਸਾਹਿਤ-ਸ਼ਾਸਤਰ ਦਾ ਗਿਆਨ ਜਾਂ ਇਸ ਦੇ ਅੰਸ਼ ਉਸ ਦੇ ਬੰਧਕ ਭੰਡਾਰੇ ਦਾ ਅੰਗ ਜ਼ਰ ਸਨ। ਕਿਸੇ ਵੀ ਵਾਦ ਨੇ ਨਾਅਰੇ ਵਜੋਂ ਅਪਣਾਉਣ ਵਾਲਿਆਂ ਦੀ ਉਹ ਰੰਗ-ਤਮਾਸ਼ੇ ਦੀ ਭੂਮਿਕਾ ਵਿਚ ਡਾਂਟਡਪਟ ਵੀ ਕਰਦਾ ਹੈ:

ਤੁਹਾਡਾ ਕੋਈ ਲੱਖ ਵੀ ਹੈ ਸਮਾਜ ਧਰਾਈ ਦਾ, ਸਦਾਚਾਰ ਦਾ, ਰਾਜਨੀਤਕ ਮੁੜ-ਸਿਰਜਨਾ ਦਾ, ਕਲਾ-ਮੰਤਵ ਦਾ? ਜੇ ਹੈ ਤਾਂ ਕੀ ਪਹਿਲਾਂ ਉਸ ਲੱਖ ਬਾਰੇ ਤੁਸੀਂ ਖ਼ੁਦ ਵਿਚਾਰ, ਅਨੁਭਵ ਦੁਆਰਾ ਵਿਸ਼ਵਾਸੀ ਹੋ ਚੁੱਕੇ ਹੋ? ਇਹ ਤਾਂ ਨਹੀਂ ਕਿ ਕਦੇ ਵਿਚਾਰ ਐਧਰੋਂ ਓਧਰੋਂ ਚੁਕੀ, ਪੰਨ, ਤਰੇੜ ਕੇ ਤੁਸੀਂ ਫ਼ੈਸ਼ਨ ਦੀ ਰੌ ਵਿਚ ਵਹਿਣਾ ਚਾਹੁੰਦੇ ਹੋ, ਤੇ Up-to-date ਸਾਬਤ ਹੋਣਾ ਚਾਹੁੰਦੇ ਹੋ? ਜਗਤ ਨੂੰ ਏਸ ਦੁਆਰੇ ਕੀ ਸਮਝਾਉਣਾ ਚਾਹੁੰਦੇ ਹੋ - ਖਾਣਾ ਨਹੀਂ ਸਮਝਾਉਣਾ। ਕੋਈ ਕਿਸੇ ਨੂੰ ਸਿਖਾ ਨਹੀਂ ਸਕਦਾ, ਕੋਈ ਕਿਸੇ ਤੋਂ, ਸੱਕੇ ਪਿਉ ਤੇ ਆਪਣੇ ਮਰਦ ਤੋਂ ਵੀ ਨਹੀਂ ਸਿਖਦਾ।...

ਡਾ. ਦੀਵਾਨਾ ਦੀ ਵਿਦਵਤਾ ਨਾ ਸਿਰਫ਼ ਗਿਆਨ ਵਿਚ ਸਗੋਂ ਸੁਝਾਅ ਅਤੇ

36