ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/43

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੇਸ਼ਕਾਰੀ ਵਿਚ ਵੀ ਪ੍ਰਗਟ ਹੁੰਦੀ ਹੈ। ਇਸੇ ਲਈ ਕਈ ਥਾਵਾਂ ਉਤੇ ਉਹ ਸਿੱਧੀਆਂ ਗੱਲਾਂ ਕਰਦਾ ਹੈ, ਪਰ ਅਕਸਰ ਉਸ ਦੀਆਂ ਗੱਲਾਂ ਦੇ ਅਰਥ ਕੱਢਣੇ ਪੈਂਦੇ ਹਨ। ਅਤੇ ਇਹ ਅਰਥ ਕੱਢਣ ਵਿਚ ਸਾਹਿਤ ਅਤੇ ਜ਼ਿੰਦਗੀ ਵਲ ਉਸ ਦੀ ਆਮ ਪਹੁੰਚ ਨੂੰ ਧਿਆਨ ਵਿਚ ਰੱਖਣਾ ਪੈਂਦਾ ਹੈ।

ਕਥਾ-ਸ਼ਾਸਤਰ ਨਾਲ ਸੰਬੰਧਤ ਗੱਲ ਉਸ ਨੇ ਛੋਟੀਆਂ ਕਹਾਣੀਆਂ ਦੇ ਆਪਣੇ ਦੋ ਸੰਗ੍ਰਹਿਆਂ ਦੇਵਿੰਦਰ ਬੱਤੀਸੀ (1950) ਅਤੇ ਰੰਗ-ਤਮਾਸ਼ੇ (1951) ਦੀਆਂ ਭੂਮਿਕਾਵਾਂ ਵਿਚ ਕੀਤੀ ਹੈ। ਇਹਨਾਂ ਵਿਚ ਬਹੁਤੀਆਂ ਗੱਲਾਂ ਇਹੋ ਜਿਹੇ ਮਸਲਿਆਂ ਨਾਲ ਸੰਬੰਧਤ ਹਨ, ਜਿਵੇਂ ਕਿ ਕਹਾਣੀ ਦਾ ਵਿਸ਼ਾ ਕਿਸੇ ਪ੍ਰਕਾਰ ਦਾ ਹੋਣਾ ਚਾਹੀਦਾ ਹੈ, ਭਾਸ਼ਾ ਕਿਸ ਤਰ੍ਹਾਂ ਦੀ ਹੋਵੇ, ਪਾਤਰ ਕਿਸ ਤਰ੍ਹਾਂ ਦੇ ਹੋਣ ਅਤੇ ਉਹਨਾਂ ਨੂੰ ਕਿਵੇਂ ਚੜ੍ਹਿਆ ਜਾਏ ਦ੍ਰਿਸ਼-ਵਰਣਨ, ਅਤੇ ਆਮ ਕਰਕੇ ਵਿਸਥਾਰ ਦਾ ਕਹਾਣੀ ਵਿਚ ਕੀ ਸਥਾਨ ਹੈ, ਅੰਤ ਕਿਸ ਤਰ੍ਹਾਂ ਦਾ ਹੋਵੇ ਅਤੇ ਇਸ ਦਾ ਕੀ ਪ੍ਰਭਾਵ ਹੋਵੇ, ਆਦਿ। ਇਹ ਸਾਰੀਆਂ ਗੱਲਾਂ ਕਿਉਂਕਿ ਨਿੱਕੀ ਕਹਾਣੀ ਦੇ ਸੰਬੰਧ ਵਿਚ ਕੀਤੀਆਂ ਗਈਆਂ ਹਨ, ਇਸ ਲਈ ਸਮੁੱਚੇ ਕਥਾ-ਸ਼ਾਸਤਰ ਵਿਚ ਇਹਨਾਂ ਦੀ ਥਾਂ ਜ਼ਰੂਰ ਹੈ, ਭਾਵੇਂ ਕਿ ਸਮੁੱਚੇ ਸਾਹਿਤ-ਸ਼ਾਸਤਰ ਨਾਲ ਵੀ ਇਹਨਾਂ ਦਾ ਸੰਬੰਧ ਹੈ। ਪਰ ਹਾਲ ਦੀ ਘੜੀ ਅਸੀਂ ਸਿਰਫ਼ ਇਹ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਅੰਸ਼ ਕਿਹੜੇ ਕਿਹੜੇ ਹਨ, ਜਿਨ੍ਹਾਂ ਕਰਕੇ ਛੋਟੀ ਕਹਾਣੀ ਛੋਟੀ ਕਹਾਣੀ ਹੁੰਦੀ ਹੈ, ਇਸ ਲਈ ਡਾ. ਦੀਵਾਨਾ ਦੀਆਂ ਭੂਮਿਕਾਵਾਂ ਨੂੰ ਅਸੀਂ ਹਾਲ ਦੀ ਘੜੀ ਸਿਰਫ਼ ਇਸੇ ਦ੍ਰਿਸ਼ਟੀਕੋਣ ਤੋਂ ਹੀ ਦੇਖਾਂਗੇ।

ਦੇਵਿੰਦਰ ਬੱਤੀਸੀ ਵਿਚ 'ਆਦਰਸ਼ ਕਹਾਣੀ' ਦੇ ਸਿਰਲੇਖ ਹੇਠ ਉਹ ਆਦਰਸ਼ ਕਹਾਣੀ ਦੇ ਗੁਣ ਦੱਸਦਾ ਹੈ, ਪਰ ਇਹ ਗੁਣ ਦੱਸਣ ਲਈ ਉਹ ਆਪਣਾ ਆਧਾਰ ਬਾਬੇ ਨਾਨਕ ਦੀ ਮੱਝੀਆਂ ਚਾਰਨ ਵਾਲੀ ਸਾਖੀ ਨੂੰ ਬਣਾਉਂਦਾ ਹੈ। ਤਾਂ ਕੀ ਡਾ. ਦੀਵਾਨਾ ਸਿੱਧ ਕਰਨਾ ਚਾਹੁੰਦਾ ਹੈ ਕਿ ਸਾਖੀ ਛੋਟੀ ਕਹਾਣੀ ਹੀ ਹੁੰਦੀ ਹੈ? ਸ਼ਾਇਦ ਨਹੀਂ, ਕਿਉਂਕਿ ਉਸ ਨੇ ਸਾਖੀ ਨੂੰ ਸਾਖੀ ਅਤੇ ਕਹਾਣੀ ਨੂੰ ਕਹਾਣੀ ਆਖਿਆ ਹੈ। ਸਾਖੀ 'ਪਰਮ ਧੁਰਖ ਪਰਥਾਇ ਬੋਲਦੇ ਹਨ, ਜਦ ਕਿ ਕਹਾਣੀ 'ਜੀਵਨ ਦੀ ਝਾਕੀ, ਕਲਪਨਾ ਦਾ ਚਮਤਕਾਰ, ਜਨਤਾ ਦੀ ਪੁਕਾਰ, ਲਲਕਾਰ ਦੀ ਗਵਾਹੀ ਦੇ ਕੇ ਚੁੱਪ ਰਹਿੰਦੀ ਹੈ। ਨਾ ਹੀ ਇਸ ਪੇਸ਼ਕਾਰੀ ਪਿੱਛੇ ਡਾ. ਦੀਵਾਨਾਂ ਦਾ ਰਹੱਸਵਾਦੀ ਹੋਣਾ ਹੀ ਦੇਖਣਾ ਚਾਹੀਦਾ ਹੈ, ਕਿਉਂਕਿ ਉਸ ਦਾ ਰਹੱਸਵਾਦ ਵੀ ਅਖੀਰ ਤੱਕ ਭੁਲੇਖਾ ਹੀ ਬਣਿਆ ਰਿਹਾ ਕਿ ਉਹ ਕਿੰਨਾ ਕੁ ਅਸਲੀ, ਕਿੰਨਾ ਕੁ ਦਿਖਾਵਾ ਅਤੇ ਕਿੰਨਾ ਕੁ ਕਿਸੇ ਮਸਤ ਮਲੰਗ ਵਲੋਂ ਦੁਨੀਆ ਨੂੰ ਸੁੱਟੀ ਗਈ ਵੰਗਾਰ ਹੀ ਸੀ।

ਡਾ. ਦੀਵਾਨਾ ਸਾਖੀ ਨੂੰ ਇਕ ਖ਼ਾਕੇ ਵਜੋਂ ਵਰਤ ਰਿਹਾ ਹੈ, ਜਿਸ ਵਿਚ ਵਿਸਥਾਰ ਉਹ ਉਸ ਚੀਜ਼ ਦਾ ਭਰਦਾ ਹੈ, ਜੋ ਉਸ ਦੇ ਖ਼ਿਆਲ ਵਿਚ ਨਿੱਕੀ ਕਹਾਣੀ ਹੁੰਦੀ ਹੈ। ਉਹਦਾ ਆਪਣੇ ਵਿਚਾਰ ਓਦੋਂ ਪ੍ਰਗਟ ਕਰ ਰਿਹਾ ਹੈ ਜਦੋਂ ਅਜੇ ਲੋਕ-ਰਾਜ ਦੀ ਦਲੀਲ

37