ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਕੇ 'ਸਾਧਾਰਨ ਮਨੁੱਖ ਦੀ ਸਾਧਾਰਨਤਾ' ਤੱਕ ਨਿੱਕੀ ਕਹਾਣੀ ਦੇ ਵਿਸ਼ੈ-ਵਸਤੂ ਅਤੇ ਅਪੀਲ ਨੂੰ ਸੀਮਿਤ ਕਰਨ ਦਾ ਵਿਚਾਰ ਸੂਤਰ ਰੂਪ ਵਿਚ ਸਾਹਮਣੇ ਨਹੀਂ ਸੀ ਆਇਆ। ਉਸ ਦਾ ਸੰਬਾਦ ਕੇਵਲ ਇਸ ਤੋਂ ਪਹਿਲਾਂ ਪ੍ਰਗਟ ਕੀਤੇ ਜਾ ਚੁੱਕੇ ਵਿਚਾਰਾਂ ਨਾਲ ਹੈ। ਜਿਥੋਂ ਤਕ ਵਿਸ਼ੈ-ਵਸਤੂ ਅਤੇ ਅਪੀਲ ਦਾ ਸਵਾਲ ਹੈ, ਉਹ ਕਹਾਣੀ ਲਈ ਕੋਈ ਸੀਮਾ ਮੰਨਣ ਨੂੰ ਤਿਆਰ ਨਹੀਂ। 'ਮੇਰੀਆਂ ਕਹਾਣੀਆਂ (ਦੇਖੋ ਦੇਵਿੰਦਰ ਬੱਤੀਸੀ) ਸਭ ਰੰਗਾਂ ਦੀਆਂ ਹਨ, ਸਭ ਤਰਾਂ ਦੀਆਂ ਪਾਠਕਾਂ ਲਈ, ਉਹਨਾਂ ਲਈ ਵੀ ਜੋ ਧਰਮ ਪਰਾਇਣ ਹਨ, ਤੇ ਉਹਨਾਂ ਲਈ ਵੀ ਜੋ ਆਪ-ਹੁਦਰੇ ਹਨ, ਉਹਨਾਂ ਲਈ ਵੀ ਜੋ ਰੋਟੀ ਮੱਖਣ ਬਗ਼ੈਰ ਖਾਣ ਨੂੰ ਤਿਆਰ ਹੀ ਨਹੀਂ ਤੇ ਉਹਨਾਂ ਲਈ ਵੀ ਜੇ ਕਿਸੇ ਕਾਰਨ ਜਾਣ ਬੁੱਝ ਕੇ ਰੋਟੀ ਦੀ ਥਾਂ ਪੱਥਰ ਖਾਂਦੇ ਹਨ। ਸਾਖ ਨੂੰ ਨਿੱਕੀ ਕਹਾਣੀ ਦੇ ਗੁਣ ਦੱਸਣ ਲਈ ਆਧਾਰ ਬਣਾ ਕੇ ਉਹ ਦੋਵੇਂ ਸਿਰੇ ਲਾ ਰਿਹਾ ਹੈ, ਜਿਸ ਵਿਚ ਬਾਕੀ ਸਾਰਾ ਕੁਝ ਆ ਜਾਂਦਾ ਹੈ — ਕਹਾਣੀ ਮੱਝੀਆਂ ਚਰਾਣ ਤੋਂ ਲੈ ਕੇ ਵਾਹਿਗੁਰੂ ਜੀ ਦੇ ਹਰ ਪਹੁੰਚ ਕੇ ਗੋਸ਼ਟ ਕਰਨ ਤੀਕ ਹੋ ਸਕਦੀ ਹੈ। ਤਾਂ ਵੀ ਇਹ ਸੀਮਾ ਸਾਖੀ ਦੀ ਹੈ। ਜਿਥੋਂ ਤਕ ਕਹਾਣੀ ਦੇ ਖਮੀਰ ਦਾ ਸੰਬੰਧ ਹੈ, “ਕਹਾਣੀ ਜਿੰਨੀ ਜ਼ਿੰਮੀ ਦੇ ਨਜ਼ੀਕ ਹੋਵੇਗੀ ਓਨੀ ਹੀ ਡਾਹਡੀ ਟੁੰਬਣ ਵਾਲੀ, ਲੋਕ-ਪਿਆਰੀ ਤੇ ਪ੍ਰਭਾਵਸ਼ਾਲੀ, ਦਿਲ-ਬਦਲਣ ਵਾਲੀ ਹੋਵੇਗੀ। ਵੱਡੇ ਬੰਦੇ ਵੀ ਕਹਾਣੀ ਦੇ ਪਾਤਰ ਬਣ ਸਕਦੇ ਹਨ, ਕਿਉਂਕਿ 'ਵੱਡਿਆਂ ਬਾਰੇ ਨਿੱਕੀਆਂ ਗੱਲਾਂ ਕਹਾਣੀ ਨੂੰ ਹੋਰ ਮਨਮੋਹਕ ਬਣਾ ਦਿੰਦੀਆਂ ਹਨ।'

ਇਹ ਨਿੱਕੀਆਂ ਗੱਲਾਂ ਭਾਵੇਂ ਵੱਡਿਆਂ ਬਾਰੇ ਹੋਣ ਤੇ ਭਾਵੇਂ ਨਿੱਕਿਆਂ ਬਾਰੇ ਆਪਣੇ ਆਪ ਵਿਚ ਮਹੱਤਵਪੂਰਨ ਹਨ।

'ਨਿੱਕੀ ਜੇਹੀ ਗੱਲਬਾਤ, ਨਿੱਕੀ ਜੇਹੀ ਘਟਨਾ, ਨਿੱਕਾ ਜੇਹਾ ਪਾਤਰ ਆਪਣੇ ਅੰਦਰ ਉਹ ਸਭ ਕੁਝ ਲਈ ਬੈਠੇ ਹੁੰਦੇ ਹਨ ਜੋ ਕਿਸੇ "ਵਡ ਕਥਾ", "ਮਹਾਂ ਭਾਰਥ' ਜਾਂ ‘ਰੰਗ ਭੂਮੀ' ਵਿਚੋਂ ਲੱਭਦਾ ਹੈ। ਸਾਡੇ ਮਨ-ਪ੍ਰਚਾਵੇ ਦਾ ਸੁਮਿਆਨ, ਸਾਡੀ ਮਤ ਬਧ ਨੂੰ ਚਮਕਾਉਣ, ਤੇਜ਼ ਕਰਨ, ਵਿਗਸਾਉਣ ਦਾ ਮਸਾਲਾ, ਸਾਡੀ ਆਤਮਾ ਦੇ ਕਲਿਆਨ ਦਾ ਪ੍ਰਬੰਧ, ਸਾਡੇ ਸਾਧਾਰਨ ਆਲੇ-ਦੁਆਲੇ ਵਿਚੋਂ ਵੀ ਸਾਡੀ ਅੰਦਰ ਧਸਦੀ ਅੱਖ ਸਾਡੇ ਮਹੀਨ-ਆਵਾਜ਼ ਸੁਣਦੇ ਕੰਨ ਪਰੇ ਜਤਨ ਨਾਲ ਪੂਰਨ ਰੂਪ ਤੇ ਪਰ ਗਿਣਤੀ ਤੇ ਪੂਰੀ ਮਿਣਤੀ ਤੇ ਤੇਲ ਵਿਚ ਲੱਭ ਸਕਦੇ ਹਨ।'

ਡਾਕਟਰ ਦੀਵਾਨਾ ਅਨੁਸਾਰ ਕੇਵਲ ਉਹੀ ਕਹਾਣੀ ਨਹੀਂ ਜਿਸ ਵਿਚ ਕਤਲ ਹੋਵੇ, ਡਾਕਾ ਹੋਵੇ, ਉਧਾਲਾ ਹੋਵੇ, ਜਸੂਸੀ ਹੋਵੇ, ਵਾਦ ਬਹਿਸ, ਪਾਪ ਤੇ ਪ੍ਰਾਸ਼ਚਿਤ ਹੋਵੇ। ਇਸ ਤਰ੍ਹਾਂ ਦਾ ਨਾਟਕੀਪਣ, ਯਥਾਰਥਕ ਅਤੇ ਅਣਯਥਾਰਥਕ, ਉਸ ਲਈ ਕੋਈ ਜ਼ਰੂਰੀ ਨਹੀਂ।

'ਉਹ ਵੀ ਕਹਾਣੀ ਹੈ ਜਿਸ ਵਿਚ ਪਾਤਰ ਦੀ ਮਨੋਵਿਗਿਆਨੀ ਨਿਖੇੜ, ਚਿਤਹਾਈ:

38