ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸਾਰੀ ਹੈ, ਜਿਸ ਵਿਚ ਨਿੱਕੀਆਂ ਬੀਤੀਆਂ ਦੇ ਵੱਡੇ ਵੱਡੇ ਨਤੀਜੇ ਦੇ ਦਰਸਾਏ ਜਾਂਦੇ ਹਨ, ਜਿਸ ਵਿਚ ਬਜਾਇ ਘਟਨਾ ਦੀ ਬਚਿਤਰਤਾ ਤੇ ਅਚੰਭੇ, ਅਚਾਨਚੱਕਪੁਣੇ ਦੇ ਗੱਲਾਂ ਦੀ, ਵਿਚਾਰਾਂ ਦੀ, ਅਜ਼ਗੈਬੀ ਹੋਣੀ ਦੀ ਅਸਾਧਾਰਨਤਾ ਹੈ, ਜਿਸ ਵਿਚ ਅਸੀਂ ਮਮੂਲੀ ਪੱਧਰ 'ਤੇ ਰਹਿੰਦਿਆਂ ਆਪਣੇ ਨਿਰ-ਰਸ, ਨਿਰ-ਰਾਗ, ਬੇ-ਹੁਨਰੇ, ਬੇ ਅਗ-ਪਿਛ ਦੀ ਕਲਪਨਾ ਵਾਲੇ ਜੀਵਨ ਵਿਚ ਵੀ ਕੁਝ ਅਰਥ ਪਰਮਾਰਥ, ਕੁਝ ਕਲਾ, ਕੁਝ ਸਾਰਥਕਤਾ, ਕੁਝ ਵਿਸ਼ਵ ਨਾਲ ਜੋੜ-ਜੁੜਾਈ, ਕੁਝ ਉਤਲਿਆਂ-ਹੇਠਲਿਆਂ ਦੀ ਸਾਂਝ ਤੇ ਦਖ਼ਲ ਵੇਖ ਸਕਦੇ ਹਾਂ ਤੇ ਵੇਖ ਕੇ ਵਧੇਰਾ ਉੱਚਾ, ਚਮਕੀਲਾ ਹਾਸਾ ਹੱਸ ਤੇ ਡੂੰਘਾ, ਕਾਲਾ ਰੋਣਾ ਰੋ ਸਕਦੇ ਹਾਂ।"

ਇਸੇ ਲਈ ਡਾ. ਦੀਵਾਨਾ ਵਿਅੰਗ ਕਰਦਾ ਹੈ:

'ਲੋਕੀ' ਪਲਾਟਾਂ ਦੀ ਭਾਲ ਵਿਚ ਦੂਜੀਆਂ ਭਾਖਾਵਾਂ ਤੇ ਦੂਜਿਆਂ ਲੇਖਕਾਂ ਦੀਆਂ ਰਚਨਾਵਾਂ ਤੋਂ ਸਮਿਆਨ ਉਧਾਰ ਜਾਂ ਚੋਰੀ ਲੈਂਦੇ ਹਨ... ਪਰ ਮੈਂ ਆਪਣੇ ਤੇ ਆਲੇ-ਦੁਆਲੇ ਦੇ ਜੀਉਂਦੇ ਜੀਵਨ ਵਿਚੋਂ ਹੀ ਮਸਾਲਾ ਲੱਭਦਾ ਰਹਿਆ ਹਾਂ। ਲੱਭਦਾ ਨਹੀਂ ਰਹਿਆ, ਮਸਾਲਾ ਮੇਰੇ ਦਿਲ ਉਤੇ ਪਰਭਾਉ ਪਾ ਕੇ ਮੇਰੀ ਕਲਮ ਨੂੰ ਸੁੱਤੇ ਸਿੱਧ ਹੀ ਪਰੇਰਦਾ ਰਹਿਆ ਹੈ, ਕਹਾਣੀ, ਕਵਿਤਾ, ਨਾਟਕ, ਨਿਬੰਧ ਲਿਖਣ ਉਤੇ।'

ਸੋ ਜਿਹੜੀ ਚੀਜ਼ ਮਗਰੋਂ ਜਾ ਕੇ ਸਾਧਾਰਨ ਮਨੁੱਖ ਦੀ ਸਾਧਾਰਨਤਾ ਵਾਲਾ ਸੂਤਰ ਬਣ ਗਈ, ਉਹ ਡਾ. ਦੀਵਾਨ ਵਿਚ ਵੀ ਮਿਲਦੀ ਹੈ, ਪਰ ਉਸ ਲਈ ਸਾਧਾਰਨਤਾ ਦਾ ਮਤਲਬ, ਮਹੱਤਵਹੀਣਤਾ ਜਾਂ ਅਲਪ-ਮਹੱਤਾ ਨਹੀਂ, ਜਿਹੜਾ ਅਰਥ ਕਿ ਮਗਰੋਂ ਕਹਾਣੀਕਾਰਾਂ ਨੇ ਅਤੇ ਕਹਾਣੀ ਦੇ ਆਲੋਚਕਾਂ ਅਤੇ ਕਥਾ-ਸ਼ਾਸਤਰੀਆਂ ਨੇ ਬਣਾ ਦਿੱਤਾ। ਉਪ੍ਰੋਕਤ ਕਥਨਾਂ ਵਿਚ ਉਸ ਨੇ 'ਸਾਧਾਰਨ' ਦੀ ਵਰਤੋਂ ਜਿਥੇ ਵੀ ਕੀਤੀ ਹੈ, ਓਥੇ ਹੀ ਉਸ ਦਾ ਮਤਲਬ ਨਿਤਾਪ੍ਰਤ ਜੀਵਨ ਦੀ ਵਾਸਤਵਿਕਤਾ ਤੋਂ ਹੈ, ਛੋਟੇਪਣ ਜਾਂ ਲਘੂ ਤੋਂ ਨਹੀਂ। ਉਸ ਲਈ 'ਸਾਧਾਰਨ ਆਲੇ-ਦੁਆਲੇ' ਦਾ ਮਤਲਬ ਆਪਣੇ ਤੇ ਆਲੇ ਦੁਆਲੇ ਦੇ ਜੀਉਂਦੇ ਜੀਵਨ ਤੋਂ ਹੈ, 'ਮਾਮੂਲੀ ਪੱਧਰ 'ਤੇ ਰਹਿੰਦਿਆਂ' ਤੋਂ ਹੈ, ਜਿਥੇ ਮਾਮੂਲੀ ਦਾ ਅਰਥ ਵੀ ਅਲਪ-ਮਹੱਤਾ ਨਹੀਂ ਸਗੋਂ ਵਾਸਤਵਿਕਤਾ ਹੀ ਹੈ। ਇਹ ਵਾਸਤਵਿਕ ਜੀਵਨ ਨਿੱਕੀਆਂ ਨਿੱਕੀਆਂ ਗੱਲਾਂ, ਨਿੱਕੀਆਂ ਨਿੱਕੀਆਂ ਘਟਨਾਵਾਂ ਤੋਂ ਬਣਦਾ ਹੈ, ਪਰ ਇਹਨਾਂ ਵਿਚ ਵੀ ਲੇਖਕ ਦੀ ਦਿਲਚਸਪੀ ਇਹਨਾਂ ਦਾ ਨਿੱਕਾਪਣੇ ਉਜਾਗਰ ਕਰਨ ਅਤੇ ਉਸ ਉਤੇ ਸੰਤੁਸ਼ਟ ਹੋਣ ਵਿਚ ਨਹੀਂ ਹੁੰਦੀ। ਕਹਾਣੀ ਦਾ ਪਰਿਓਜਨ ਕੀ? ਹੈ? ਡਾ ਦੀਵਾਨਾ ਇਸ ਦਾ ਜਵਾਬ ਦੇਂਦਾ ਹੋਇਆ ਕਹਿੰਦਾ ਹੈ - ਤੁਸੀਂ ਪਾਪ ਨੂੰ " ਮਜਬੂਰੀ ਦੱਸ ਕੇ, ਦਿਲ-ਖਿੱਚਵਾਂ ਬਣਾ ਕੇ, ਨਿੱਕੀ ਜਿਹੀ ਗ਼ਲਤੀ ਕਹ ਕੇ, ਉਹਦਾ ਫਲ ਬੋਹੜਾ, ਸਹਿਣ-ਯੋਗ ਤੇ ਅਣਦਿੱਸਦਾ ਵਿਖਾ ਕੇ ਕਿਤੇ ਪਾਪ ਵਲ ਪਰੇਰ ਤਾਂ ਨਹੀਂ ਰਹੇ

39