ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੰਗ ਚਾੜਦੇ ਹਨ। ਦੂਜੇ ਸ਼ਬਦਾਂ ਵਿਚ, ਇਕ ਵਿਅਕਤੀ ਦੀ ਇਕ ਗੱਲ ਹੁੰਦਿਆਂ ਵੀ ਇਸ ਵਿਚੋਂ ਵਿਅਕਤੀ ਅਤੇ ਸਮੂਹ ਦੀ ਸੰਬਦਕਤਾ ਉਘੜਣੀ ਚਾਹੀਦੀ ਹੈ। ਸੰਤ ਸਿੰਘ ਸੇਖੋਂ ਵੀ ਮਗਰੋਂ ਝੂਠੀਆਂ ਸੱਚੀਆਂ ਵਿਚ ਡਾ. ਦੀਵਾਨਾ ਦੀ ਇਸੇ ਗੱਲ ਦੀ ਪੁਸ਼ਟੀ ਕਰਦਾ ਹੈ ਜਦੋਂ ਉਹ ਕੁਲਵੰਤ ਸਿੰਘ ਵਿਰਕ ਦੀ ਕਹਾਣੀ “ਤੂੜੀ ਦੀ ਪੰਡ" ਉਤੇ ਟਿਪਣੀ ਕਰਦਾ ਲਿਖਦਾ ਹੈ - ਸਪਸ਼ਟ ਸ਼ਬਦਾਂ ਵਿਚ ਆਧੁਨਿਕ ਕਹਾਣੀ ਕੇਵਲ ਇਕ ਵਿਅਕਤੀ ਦੇ ਭਾਵ ਸੁਭਾਵ ਨੂੰ ਹੀ ਨਹੀਂ ਚਿਤਰਦੀ, ਇਹ ਉਸ ਦੀ ਆਪਣੀ ਜਾਂ ਵਿਰੋਧੀ ਸ਼ਰੇਣੀ ਦੇ ਭਾਵ ਸੁਭਾਵ ਦਾ ਚਿੱਤਰ ਵੀ ਹੁੰਦੀ ਹੈ। ਪਰ ਸੇਖੋਂ ਦੀ ਗੱਲ ਜਿਥੇ ਸਿਰਫ਼ ਵਿਰਕ ਦੀ ਕਹਾਣੀ ਦੀ ਤਾਰੀਫ਼ ਕਰਨ ਲਈ ਘੜੀ ਗਈ ਲੱਗਦੀ ਹੈ, ਉਥੇ ਡਾ, ਦੀਵਾਨਾਂ ਦਾ ਕਥਨ ਇਸ ਨੂੰ ਕਹਾਣੀ ਵਿਚਲੀ ਗੱਲ ਦੀ ਸਰਬੰਗੀ ਪੇਸ਼ਕਾਰੀ ਦੀ ਇਕ ਲਾਜ਼ਮੀ ਸ਼ਰਤ ਵਜੋਂ ਪੇਸ਼ ਕਰਦਾ ਲੱਗਦਾ ਹੈ।

ਡਾ. ਦੀਵਾਨਾ ਅਨੁਸਾਰ ਕਹਾਣੀ ਦਾ ਅੰਤ ਵੀ ਉਥੇ ਹੁੰਦਾ ਹੈ ਜਿਥੇ ਆਪ ਤੇ ਉਹ ਮੁੱਕ ਜਾਏ, ਪਰ ਵਿਚਾਰ ਦਾ, ਇਹਸਾਸ ਦਾ, ਇਕ ਅਟੁਟ ਸਿਲਸਲਾ ਛੋੜ ਜਾਏ, ਪਾਠਕ ਦੇ ਮਨ ਵਿਚ।' ਕਹਾਣੀ ਵਿਚ ਘਟਨਾ ਦੀਆਂ ਪੂਰੀਆਂ ਸੰਭਾਵਨਾਵਾਂ ਤਾਂ ਉਜਾਗਰ ਹੋਣੀਆਂ ਹੀ ਚਾਹੀਦੀਆਂ ਹਨ, ਕਹਾਣੀ ਲਈ ਆਪਣਾ ਮਕਸਦ ਪਰਾਪਤ ਕਰਨਾ ਵੀ ਜ਼ਰੂਰੀ ਹੈ, ਪਰ ਕਹਾਣੀ ਦਾ ਭਾਵ ਇਹ ਨਹੀਂ ਹੋਣਾ ਚਾਹੀਦਾ ਕਿ ਇਹ ਇਸ ਦੇ ਨਾਲ ਹੀ ਖ਼ਤਮ ਹੋ ਗਈ ਹੈ। ਮਗਰੋਂ ਪਾਠਕ ਦੇ ਮਨ ਵਿਚ ਵਿਚਾਰ ਦਾ, ਇਹਸਾਸ ਦਾ, ਇਕ ਅਟੁੱਟ ਸਿਲਸਿਲਾ ਚੱਲਦਾ ਰਹਿਣਾ ਚਾਹੀਦਾ ਹੈ।

ਇਹ ਗੱਲ ਆਪਣੇ ਆਪ ਵਿਚ ਸਪੱਸ਼ਟ ਲੱਗਦੀ ਹੈ, ਪਰ ਅਸਲ ਵਿਚ ਇਸ ਦਾ ਅਰਥ ਕੀ ਹੈ? ਕੀ ਡਾ. ਦੀਵਾਨਾ ਇਹ ਕਹਿਣਾ ਚਾਹੁੰਦਾ ਹੈ ਕਿ ਕਹਾਣੀ ਜੀਵਨ ਦੀ ਨਿਰੰਤਰਤਾ ਦਾ ਪ੍ਰਭਾਵ ਦੇਵੇ? ਜਾਂ ਕਹਾਣੀ ਵਿਚਲੀ ਘਟਨਾ ਆਪਣੇ ਆਪ ਵਿਚ ਪੂਰੀ ਹੁੰਦੀ ਹੋਈ ਵੀ ਅਧੂਰੀ ਲੱਗੇ? ਕਿਉਂਕਿ ਜ਼ਿੰਦਗੀ ਵਿਚ ਕਿਸੇ ਵੀ ਘਟਨਾ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਇਥੇ ਰੇ, ਹੋਈ ਅਤੇ ਇਥੇ ਆ ਕੇ ਖ਼ਤਮ ਹੋ ਗਈ; ਹਰ ਘਟਣਾ ਕਿਸੇ ਪਹਿਲਾਂ ਵਾਪਰੀ ਘਟਣਾ ਦਾ ਸਿੱਟਾ ਹੁੰਦੀ ਹੈ ਅਤੇ ਸਿੱਟੇ ਵਜੋਂ ਕਈ ਮਗਰਲੀਆਂ ਘਟਨਾਵਾਂ ਦੀ ਜਨਮਦਾਤਾ ਹੁੰਦੀ ਹੈ, ਉਹਨਾਂ ਵਿਚ ਜਿਉਂਦੀ ਰਹਿੰਦੀ ਹੈ। ਜਾਂ ਫਿਰ ਇਸ ਦਾ ਮਤਲਬ ਪਾਠਕ ਦੇ ਮਨ ਵਿਚ ਕੋਈ ਨਵਾਂ ਇਹਸਾਸ ਭਰਨਾ ਹੈ, ਜਿਹੜਾ ਮਗਰੋਂ ਸਾਰਾ ਜੀਵਨ ਉਸ ਦੇ ਨਾਲ ਚੱਲੇ? ਜਾਂ ਕੋਈ ਐਸਾ ਵਿਚਾਰ ਦੇਣਾ ਹੈ, ਜਿਸ ਦੀ ਸਾਰਥਕਤਾ ਪਰਖਣ ਲਈ ਪਾਠਕੇ ਮੁੜ ਮੁੜ ਕੇ ਉਸ ਵੱਲ ਪਰਤਦਾ ਰਹੇ ਅਤੇ ਉਸ ਨੂੰ ਲਖਤ ਵਿਚੋਂ ਮੁੜ ਮੁੜ ਲੱਭਣ ਅਤੇ ਅਨੁਭਵ ਕਰਨ ਲਈ ਯਤਨ ਕਰਦਾ ਰਹੇ?

ਡਾ. ਦੀਵਾਨਾ ਦੇ ਇਕ ਵਾਕ ਵਿਚ ਇਹ ਸਾਰਾ ਕੁਝ ਹੀ ਸ਼ਾਮਲ ਹੋ ਸਕਦਾ ਹੈ, 'ਕਉ ਕਿ ਉਹ ਆਪ ਹੋਰ ਵਿਸਥਾਰ ਨਹੀਂ ਦੇਂਦਾ। ਪਰ ਇਕ ਪੱਖ ਇਹ ਕਥਨ ਮਹੱਤਵਰਨ ਹੈ ਵੀ, ਕਿਉਂਕਿ ਇਹ ਰਚਨਾ ਦੀ ਤੱਤਕਾਲੀ ਅਤੇ ਸਰਬਕਾਲੀ ਮਹੱਤਾ ਦਾ ਸਵਾਲ

41