ਉਠਾਉਂਦਾ ਹੈ, ਜਿਹੜਾ ਹੋਰ ਕਿਸੇ ਕਹਾਣੀਕਾਰ ਨੇ ਨਹੀਂ ਉਠਾਇਆ। ਕਹਾਣੀ ਤਾਂ ਇਕ ਵਾਰੀ ਲਿਖੀ ਜਾਂਦੀ ਹੈ, ਪਰ ਵਿਚਾਰਾਂ ਦਾ, ਇਹਸਾਸ ਦਾ ਅਮੁਕ ਸਿਲਸਿਲਾ, ਅੱਗੇ ਤੁਰਦਾ ਰਹੇਗਾ, ਜਦੋਂ ਵੀ ਇਹ ਪੜੀ ਜਾਏਗੀ।
ਜੇ ਉਪ੍ਰੋਕਤ ਸਾਰਾ ਕੁਝ ਹੋਵੇ ਤਾਂ ਕਹਾਣੀ ਕੋਈ ਵੀ ਰੂਪ ਰੱਖ ਸਕਦੀ ਹੈ। 'ਮੇਰੇ ਲਈ ਕਹਾਣੀ ਇਕ ਜਾਲ ਹੈ, ਜਿਵੇਂ ਜੀ ਚਾਹੇ ਤਣ, ਬੁਣ ਲੌ। ਵਿਸ਼ੇ ਨਾਲ, ਪਾਤਰ ਨਾਲ, ਘਟਨਾ ਨਾਲ ਇਕਮਿਕ ਹੋ ਕੇ ਆਪਣਾ ਆਪ ਓਸ ਵਿਚ ਘੱਤ ਦਿਓ, ਜਗਬੀਤੀ ਰਲਾ ਦਿਓ, ਜਿੰਨਾ ਚਾਹੋ ਦੇਸ਼, ਕਾਲ, ਕਾਰਨ ਨੂੰ ਖਿੰਡਾ, ਸੁਕੇੜ ਲੌ ਮੁੱਖ ਗੱਲ ਹੈ, ਇਕ ਮਿਕ ਹੋਣਾ। ਉਸ ਨਾਲ ਅਸਲੀ ਸਚਿਆਰਤਾ ਤੇ ਸਕਾਰਥਕਤਾ ਤੇ ਵਿਸ਼ਵ-ਪਿਆਰੇ ਕਿਰਤ ਵਿਚ ਆ ਜਾਂਦੇ ਨੇ।' ਇਥੇ ਡਾ. ਦੀਵਾਨਾ ਆਪਣੀ ਗੱਲ ਨੂੰ ਵਿਸਥਾਰਦਾ ਹੋਇਆ ਅਸਪੱਸ਼ਟਤਾ ਦੀ ਹੱਦ ਤਕ ਲੈ ਜਾਂਦਾ ਹੈ। ਇਕ ਮਿਕ ਕਿਸ ਨਾਲ ਹੋਣਾ ਹੈ? ਕੀ ਇਸ ਦਾ ਮਤਲਬ ਕਲਾ ਵਿਚ ਸੁਹਿਰਦਤਾ ਤੋਂ ਹੈ? ਜਾਂ ਕਿ ਬੱਝਵੇ ਪ੍ਰਭਾਵ ਤੋਂ ਹੈ? ਜਾਂ ਇਸ ਤੋਂ ਪਹਿਲਾਂ ਗਿਣਵਾਏ ਤੱਤਾਂ ਦੇ ਇਕਮਿਕਤਾ ਦੇ ਪ੍ਰਭਾਵ ਤੋਂ ਹੈ? ਇਹ ਇਕਮਿਕ ਹੋਣਾ ਕੈਸਾ ਹੈ ਜਿਸ ਨਾਲ ਸਚਿਆਰਤਾ ਤੇ ਸਕਾਰਥਕਤਾ ਤਾਂ ਆਉਂਦੇ ਹੀ ਹਨ, ਪਰ ਨਾਲ ਹੀ ਵਿਸ਼ਵ-ਪਿਆਰ ਵੀ ਆ ਜਾਂਦਾ ਹੈ? ਕੀ ਡਾ, ਦੀਵਾਨਾ ਅਗਾਂਹ-ਵਧੂਆਂ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ, ਜਿਹੜੇ ਕਹਿੰਦੇ ਹਨ ਕਿ 'ਮੈਂ ਪਿਛਾਂਹ-ਖਿੱਚੂ ਵੀ ਹਾਂ!'
ਪਰ ਸ਼ੈਲੀ ਬਾਰੇ ਡਾ. ਦੀਵਾਨਾ ਸਪੱਸ਼ਟ ਹੈ। ‘ਦੂਜੀ ਮੁੱਖ ਗੱਲ ਹੈ, ਸ਼ੈਲੀ। ਕਹਿਣ ਦਾ ਢੰਗ ਤੇ ਜ਼ਬਾਨ (ਵਿਚੇ ਆ ਗਏ ਮੁਹਾਵਰੇ) ਅਜੇਹੇ ਹੋਣ ਕਿ ਪਾਠਕ ਵਹਿਣ ਵਿਚ ਰੁੜਦਾ ਜਾਏ ਬੇਵੱਸ ਹੋ ਕੇ। ਰੁੜੇ ਇਉਂ ਕਿ ਜਿਵੇਂ ਖ਼ੁਸ਼ ਖ਼ੁਸ਼ ਤਰਦਾ ਜਾ ਰਹਿਆ ਹੈ, ਜਾਂ ਬੇੜੀ ਵਿਚ ਲੰਮਾ ਪਿਆ ਰਾਗ ਸੁਣਦਾ, ਕਿਨਾਰੇ ਵੇਖਦਾ, ਸੁਫ਼ਨੇ ਮਾਣਦਾ, ਨਾਲਦਿਆਂ ਨੂੰ ਛੋਂਹਦਾ ਜਾ ਰਹਿਆ ਹੈ। ਅਰਥਾਤ ਸ਼ੈਲੀ ਜ਼ੋਰਦਾਰ ਵੀ ਹੋਵੇ, ਪਰ ਨਾਲ ਹੀ ਸੁਭਾਉਕੀ ਵੀ ਹੋਵੇ।
ਇਸ ਸਮੁੱਚੀ ਬਹਿਸ ਨੂੰ ਸਮੇਟਦਿਆਂ। ਇਹਨਾਂ ਮੁੱਢਲੇ ਚਾਰ ਕਹਾਣੀਕਾਰਾਂ ਦੀਆਂ ਮਲ-ਸਥਾਪਨਾਵਾਂ ਉਤੇ ਸਮੁੱਚੇ ਤੌਰ ਉਤੇ ਨਜ਼ਰ ਮਾਰਿਆਂ ਕਈ ਗੱਲਾਂ ਸਾਹਮਣੇ ਆਉਣਗੀਆ। ਬਾਵਜੂਦ ਇਸ ਦੇ ਕਿ ਇਹਨਾਂ ਵਿਚੋਂ ਦੋ (ਸੇਖੋਂ ਅਤੇ ਦੀਵਾਨਾ) ਨਾਲ ਹੀ ਸਹਿਤਾਲੋਚਕ, ਸਾਹਿਤ ਦੇ ਇਤਿਹਾਸਕਾਰ ਅਤੇ ਸਾਹਿਤ-ਸ਼ਾਸਤਰੀ ਵੀ ਹਨ, ਪਰ ਉਕਤ ਕਥਨਾਂ ਵਿਚ ਇਹਨਾਂ ਸਾਰਿਆਂ ਦਾ ਮਲ-ਆਧਾਰ ਆਪਣਾ ਆਪਣਾ ਸਿਰਜਣਅਨਭਵ ਹੈ, ਭਾਵੇਂ ਇਸ ਪਿੱਛੇ ਪੱਛਮੀ ਨਿੱਕੀ ਕਹਾਣੀ ਦਾ ਗਿਆਨ ਅਤੇ ਕਹਾਣੀ-ਕਲਾ ਬਾਰੇ ਪੱਛਮੀ ਗਿਆਨ ਵੀ ਕਾਰਜਸ਼ੀਲ ਹੈ। ਮੂਲ-ਆਧਾਰ ਆਪਣਾ ਆਪਣਾ ਸਿਰਜਣਅਨਭਵ ਹੋਣ ਕਰਕੇ ਆਪਣੀ ਸਿਰਜਣਾ ਪ੍ਰਤਿ ਮੋਹ ਅਤੇ ਇਸ ਨੂੰ ਠੀਕ ਸਾਬਤ ਕਰਨੇ ਦਾ ਯਤਨ ਪ੍ਰਤੱਖ ਹੈ। ਇਸੇ ਹੀ ਕਰਕੇ ਇਹਨਾਂ ਵਲੋਂ ਪੇਸ਼ ਕੀਤੇ ਕਥਾ-ਸ਼ਾਸਤਰ ਵਿਚ