ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਪ੍ਰਤਿ ਇਹਨਾਂ ਦੀ ਪਹੁੰਚ ਅਤੇ ਜੀਵਨ-ਫ਼ਲਸਫਾ ਵੀ ਕੰਮ ਕਰਦਾ ਦੇਖਿਆ ਜਾ ਸਕਦਾ ਹੈ, ਜਿਹੜਾ ਕਿ ਕਿਸੇ ਲੇਖਕ ਦੇ ਸਿਰਜਨ-ਅਨੁਭਵ ਦਾ ਅਨਿੱਖੜ ਅੰਗ ਹੁੰਦਾ ਹੈ।

ਸੁਜਾਨ ਸਿੰਘ ਦਾ ਕਥ-ਸ਼ਾਸਤਰ ਵੀ ਉਸ ਦੇ ਜੀਵਨ-ਫ਼ਲਸਫ਼ੇ ਅਤੇ ਦ੍ਰਿਸ਼ਟੀਕੋਣ ਵਾਂਗ ਸਰਲ-ਭਾਵੀ ਹੈ। ਇਸ ਵਿਚ ਖ਼ਾਸ ਅਰਥਾਂ ਵਿਚ ਪਲਾਟ ਇਕ ਲਾਜ਼ਮੀ ਤੱਤ ਹੈ, ਜਿਸ ਵਿਚ ਇਕ ਜਾਂ ਇਕ ਤੋਂ ਵਧ ਘਟਨਾਵਾਂ ਹੋਣ, ਜਿਹੜੀਆਂ ਜੀਵਨ ਦੇ ਖ਼ਾਸ ਸਰਚਲਾਈਟ ਹੇਠਾਂ ਲਿਆਂਦੇ ਪਹਿਲੂ ਨੂੰ ਦਰਸਾਣ। ਪਲਾਟ ਸੁਭਾ-ਪ੍ਰਧਾਨ, ਵਾਯੂ-ਮੰਡਲ ਪ੍ਰਧਾਨ ਜਾਂ ਮਨੋ-ਵਿਆਖਿਆ ਪ੍ਰਧਾਨ ਹੋ ਸਕਦੇ ਹਨ, ਪਰ ਉਹ ਪਲਾਟ ਜ਼ਰੂਰ ਹੋਣ। ਦੂਜਾ ਲਾਜ਼ਮੀ ਤੱਤ ਮਕਸਦ ਹੈ, ਜਿਸ ਵਲ ਕਹਾਣੀ ਦੌੜਦੀ ਹੈ, ਜਿਸ ਦੇ ਪੂਰਿਆਂ ਹੋਣ ਨਾਲ ਕਹਾਣੀ ਖ਼ਤਮ ਹੋ ਜਾਂਦੀ ਹੈ, ਜਿਸ ਤੋਂ ਥਿੜਕਣ ਨਾਲ ਕਹਾਣੀ ਕਹਾਣੀ ਨਹੀਂ ਰਹਿੰਦੀ। ਅਤੇ ਕਹਾਣੀ ਆਮ ਜਨਤਾ ਦੇ ਪਚਣ-ਯੋਗ ਹਲਕੀ ਖੁਰਾਕ ਹੋਣੀ ਚਾਹੀਦੀ ਹੈ।

ਸੁਜਾਨ ਸਿੰਘ ਵਿਚ ਸਪਸ਼ਟਤਾਂ ਅਤੇ ਨਿਸ਼ਚਿਤਤਾ ਹੈ। ਪਰ ਇਸ ਦਾ ਕਾਰਨ ਕੋਈ ਸਰਬਾਂਗੀ ਗਿਆਨ ਨਹੀਂ, ਸਗੋਂ ਸੀਮਿਤ ਦ੍ਰਿਸ਼ਟੀ ਹੈ।

'ਸੇਖੋ'ਵਧੇਰੇ ਉਦਾਰ ਬਿਰਤੀ ਰੱਖਦਾ ਹੈ ਅਤੇ ਕਲਾ ਦੀਆਂ ਸੀਮਾਂ ਦੇ ਅੰਦਰ ਰਹਿ ਕੇ ਖੁੱਲ ਲੈਣ ਅਤੇ ਤਜਰਬੇ ਕਰਨ ਲਈ ਤਿਆਰ ਹੈ। ਇਸੇ ਲਈ ਘਟਨਾ ਦੀ ਨਾਟਕੀਅਤਾ ਅਤੇ ਨਾਟਕੀ ਏਕਿਆਂ ਦਾ ਜ਼ਿਕਰ ਕਰਨ ਤੋਂ ਤੁਰਤ ਪਿਛੋਂ ਉਹ ਆਪਣੇ ਕਥਨ ਨੂੰ ਵਿਸਥਾਰਨ ਲੱਗ ਪੈਂਦਾ ਹੈ ਅਤੇ ਸ਼ੁਧ\ਵਿਸ਼ੁਧ ਨਾਟਕ ਦਾ ਸੰਕਲਧ ਪੇਸ਼ ਕਰਦਾ ਹੈ। ਸੁਜਾਨ ਸਿੰਘ ਦੀ 'ਆਮ ਜਨਤਾ ਦੇ ਪਚਣ-ਯੋਗ' ਧਾਰਨਾ ਦੀ ਥਾਂ ਉਹ ਸੂਖਮਤਾ, ਸੰਵੇਦਨਸ਼ੀਲਤਾ, ਰਮਜ਼,ਇਸ਼ਾਰੇ ਅਤੇ ਪਰਖ ਸੰਕੇਤ ਉਤੇ ਜ਼ੋਰ ਦੇਂਦਾ ਹੈ। ਰੂਪ ਦੇ ਪੱਖ ਉਹ ਸ਼ਬਦਾਂ ਦੀ ਗਿਣਤੀ ਅਤੇ ਪਾਠ ਦੀ ਲੰਬਾਈ ਨੂੰ ਵੀ ਮਾਪ ਬਣਾਉਂਦਾ ਹੈ,ਪਰ ਵਧੇਰੇ ਮਹੱਤਵਪੂਰਨ ਗੱਲ ਇਕ ਘਟਨਾ ਅਤੇ ਉਸ ਦੀਆਂ ਪੂਰੀਆਂ ਸੰਭਾਵਨਾਵਾਂ ਉਜਾਗਰ ਹੋਣ ਉਤੇ ਜ਼ੋਰ ਹੈ। ਕਹਾਣੀਆਂ ਦੀ ਪਰਕਾਰ-ਵੰਡ ਤਿੰਨ ਤਰ੍ਹਾਂ ਦੀ ਕਰਦਾ ਹੈ, ਪਰ ਇਹ ਵੰਡ ਅੰਤਮ ਨਹੀਂ। ਕਹਾਣੀਆਂ ਅਨੇਕ ਪਰਕਾਰ ਦੀਆਂ ਹੋ ਸਕਦੀਆਂ ਹਨ। ਲੋਕ-ਰਾਜ ਦਾ ਹਵਾਲਾ ਦੇ ਕੇ ਉਹ ਕਹਾਣੀ ਵਿਚ 'ਸਾਧਾਰਣ ਮਨੁੱਖ ਦੀ ਸਾਧਾਰਣਤਾ' ਪੇਸ਼ ਕਰਨ ਦਾ ਸਕੈਲਪ ਪੇਸ਼ ਕਰਦਾ ਹੈ। ਪਰ ਇਥੇ ਉਹ ਵਿਰੋਧਤਾਈਆਂ ਵਿਚ ਫਸ ਜਾਂਦਾ ਹੈ। ਇਕ ਪਾਸੇ ਤਾਂ ਨਿੱਕੀ ਕਹਾਣੀ ਇਸ ਸਾਧਾਰਣ ਘਟਨਾ ਵਿਚ ਕੋਈ ਮਹਾਨ ਅਰਥ ਨਹੀਂ ਭਰਦੀ, ਤਾਂ ਵੀ ਇਸ ਦੀ'ਮਹੱਤਾ' ਨੂੰ ਪ੍ਰਗਟ ਜ਼ਰੂਰ ਕੀਤਾ ਗਿਆ ਹੁੰਦਾ ਹੈ । ਉਸ ਵਲੋਂ' 'ਅਤਿ ਪਰਿਭਾਵਕ ਘਟਨਾਵਾਂ ਦਾ ਅਤਿ ਸਾਧਾਰਨ ਬਿਰਤਾਂਤ' ਕਹਿ ਕੇ ਗੁਰਮੁਖ ਸਿੰਘ ਮੁਸਾਫ਼ਰ ਦੀਆਂ ਕਹਾਣੀਆਂ ਦੀ ਆਲੋਚਨਾ ਉਸ ਦੇ ਇਸ ਸ੍ਹੈ-ਵਿਰੋਧ ਨੂੰ ਹੀ ਪ੍ਰਗਟ ਕਰਦੀ ਹੈ।

ਦੁੱਗਲ ਕਾਰਜ ਨਾਲੋਂ ਇਸ ਪਿੱਛੇ ਖੜੀ ਮਾਨਸਿਕਤਾ ਉਤੇ ਵਧੇਰੇ ਜ਼ੋਰ ਦੇਂਦਾ ਹੈ। ਘਟਨਾਾ ਜ਼ਰੂਰੀ ਹੈ, ਪਰ ਜੇ ਇਸ ਨੂੰ ਕਹਾਣੀ ਲਈ, ਬੁਨਿਆਦੀ ਪਰਵਰਗ ਮੰਨ ਲਿਆ

43