ਹੈ। ਅਤੇ 'ਇਹ ਵਿਅਕਤੀਵਾਦ ਹੀ ਉਹ ਕੁੰਜੀ ਹੈ ਜਿਸ ਨਾਲ ਆਧੁਨਿਕ ਸਾਹਿਤ, ਨਿੱਕੀ ਕਹਾਣੀ ਜਿਸ ਦਾ ਇਕ ਬਹੁਤ ਵੱਡਾ ਅੰਗ ਹੈ, ਦੇ ਰਹੱਸ ਦੇ ਤਾਲੇ ਖੁੱਲ੍ਹ ਸਕਦੇ ਹਨ। ਵਿਅਕਤੀਵਾਦ ਮਨੁੱਖ ਨੂੰ ਉਸ ਦੀ ਹੋਂਦ ਦਾ ਇਕ ਨਵਾਂ ਅਹਿਸਾਸ ਦੇ ਕੇ ਉਸ ਦੇ ਨਿੱਤ ਦੇ ਜੀਵਨ ਦੇ ਅਨੁਭਵ ਨੂੰ ਇਕ ਅਜਿਹੀ ਮਹੱਤਤਾ ਬਖ਼ਸ਼ਦਾ ਹੈ ਜਿਹੜੀ ਪਹਿਲਾਂ ਉਸ ਨੂੰ ਕਦੇ ਨਸੀਬ ਨਹੀਂ ਸੀ।' ਇਹ ਅਨੁਭਵ ਅਸਲੋਂ ਹੀ ਨਵਾਂ ਹੈ। ਇਸ ਲਈ ਸਾਹਿਤ ਦੇ ਪਰੰਪਰਾਗਤ ਰੂਪ, ਜਿਹਾ ਕਿ ਮਹਾਂ-ਕਾਵਿ ਜਾਂ ਕਥਾ-ਕਾਵਿ ਆਦਿ ਇਸ ਨੂੰ ਅਭਿਵਿਅਕਤੀ ਕਰਨ ਦੇ ਯੋਗ ਹੁੰਦੇ ਹਨ; ਨਵਾਂ ਵਸਤੂ ਨਵੇਂ ਰੂਪ ਰਚਣ ਦਾ ਪ੍ਰੇਰਕ ਬਣਦਾ ਹੈ। ਅੱਗੇ ਚੱਲ ਕੇ ਨਵੀਂ ਵਸਤੂ-ਸਥਿਤੀ ਨੂੰ ਨਵੇਂ ਸਾਹਿਤ-ਰੂਪਾਂ ਨਾਲ ਜੋੜਦਿਆਂ ਉਹ ਲਿਖਦਾ ਹੈ: 'ਨਾਵਲ ਵਿਚ ਸਾਧਾਰਣ ਮਨੁੱਖ ਆਪਣੇ ਵਿਸ਼ੇਸ਼ ਰੂਪ ਵਿਚ ਪ੍ਰਵੇਸ਼ ਕਰਦਾ ਹੈ। ਪਰ ਹਜ਼ਾਰਾਂ ਘਟਨਾਵਾਂ, ਸੋਚਾਂ, ਚਿੰਤਾਵਾਂ, ਖ਼ਿਆਲ, ਉਸ ਦੇ ਜੀਵਨ ਵਿਚ ਅਜਿਹੇ ਵੀ ਆਉਂਦੇ ਹਨ ਜਿਹੜੇ ਇਸ ਵਿਸ਼ੇਸ਼ਤਾ ਨੂੰ ਪਰਾਪਤ ਨਹੀਂ ਹੋ ਸਕਦੇ। ਇਨ੍ਹਾਂ ਤੋਂ ਮੁਕਤ ਕਿਵੇਂ ਹੋਵੇ? ਇਹ ਪ੍ਰੇਰਨਾ ਨਿੱਕੀ ਕਹਾਣੀ, ਨਿੱਕੀ ਕਵਿਤਾ, ਇਕਾਂਗੀ, ਨਿਬੰਧ ਆਦਿ ਨੂੰ ਜਨਮ ਦੇਂਦੀ ਹੈ। ਨਿੱਕੀ ਕਹਾਣੀ ਸਾਧਾਰਣ ਮਨੁੱਖ ਨੂੰ ਉਸ ਦੀ ਸਾਧਾਰਣਤਾ ਵਿਚ ਪੇਸ਼ ਕਰਦੀ ਹੈ। ਜੇ ਅਸੀਂ ਪਿੱਛੇ ਵੱਲ ਝਾਤੀ ਮਾਰੀਏ ਤਾਂ ਸੰਤ ਸਿੰਘ ਸੰਖ' ਨੇ ਸਮਾਚਾਰ ਦੇ ਮਗਰ ਦਿੱਤੇ ਆਪਣੇ ਨਿੱਕੀ ਕਹਾਣੀ ਬਾਰੇ ਨੋਟ ਵਿਚ ਨਿੱਕੀ ਕਹਾਣੀ ਦੀ ਉਪਜ ਨੂੰ ਇਸੇ ਤਰ੍ਹਾਂ ਦੇ ਵਿਚਾਰ ਨਾਲ ਜੋੜਿਆ ਸੀ:
...ਇਹ ਮੰਨਣਾ, ਪਏਗਾ ਕਿ ਕਈ ਘਟਨਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਮਹੱਤਤਾ ਇਤਨੀ ਨਹੀਂ ਹੁੰਦੀ ਜੇ ਉਨ੍ਹਾਂ ਨੂੰ ਇਤਿਹਾਸ ਜਾਂ ਨਾਵਲ ਦਾ ਰੂਪ ਦਿੱਤਾ ਜਾਵੇ। ਛੋਟੀ ਕਹਾਣੀ ਦੇ ਪਰਚੱਲਤ ਹੋਣ ਤੋਂ ਪਹਿਲਾਂ ਅਜਿਹੀਆਂ ਘਟਨਾਂ ਆਮ ਤੋਂਰ 'ਤੇ ਘਟ ਹੀ ਸਾਹਿਤ ਜਾਂ ਸੰਬੰਧਤ ਵਿਚਾਰ ਦਾ ਵਿਸ਼ੇ ਬਣਦੀਆਂ ਸਨ। ਹੁਣ ਅਜਿਹੀਆਂ ਘਟਨਾਂ ਦੀ ਸਾਹਿਤ ਵਿਚ ਥਾਉਂ ਬਣ ਗਈ ਹੈ ਤੇ ਦੂਜੇ ਪਾਸੇ ਅਸਾਡੀ ਧਿਆਨ ਸ਼ਕਤੀ ਲਈ ਇਕ ਖੁੱਲ੍ਹਾ ਤੇ ਵਿਸ਼ਾਲ ਅਖਾੜਾ ਮਿਲ ਗਿਆ ਹੈ।'
ਇਥੋਂ ਤੱਕ ਪਹੁੰਚਦਿਆਂ ਸਾਨੂੰ ਕੁਝ ਗੱਲਾਂ ਸਪੱਸ਼ਟ ਹੋ ਜਾਂਦੀਆਂ ਹਨ। ਅਸੀਂ ਜਿਵੇਂ ਪਹਿਲਾਂ ਕਹਿ ਆਏ ਹਾਂ, ਡਾ. ਅਤਰ ਸਿੰਘ ਆਪਣੇ ਇਸ ਲੇਖ ਵਿਚ ਨਿੱਕੀ ਕਹਾਣੀ ਦੀ ਰੂਪਾਕਾਰਕ ਸਮੱਸਿਆ ਨੂੰ ਦਾਰਸ਼ਨਿਕ ਪੱਧਰ ਉਤੇ ਪੇਸ਼ ਕਰਨ ਦੀ ਪਹਿਲ ਕਰਦਾ ਹੈ। ਇਸ ਪ੍ਰਭਾਵ ਦੇ ਕਾਰਨ ਦੇ ਹਨ। ਇਕ, ਉਸ ਦੀ ਪੇਸ਼ਕਾਰੀ, ਜਿਸ ਵਿਚ ਸੰਕਲਪਾਤਮਕ ਸ਼ਬਦਾਵਲੀ ਦੀ ਭਰਮਾਰ ਹੈ ਅਤੇ ਇਸ ਸ਼ਬਦਾਵਲੀ ਦੇ ਦੁਆਲੇ ਉਹ ਮਨੁੱਖੀ ਹੋਂਦ ਅਤੇ ਚਿੰਤਨ ਦੇ ਇਤਿਹਾਸ ਅਤੇ ਵਿਕਾਸ ਨੂੰ ਘੁਮਾਉਣ ਦੀ ਕੋਸ਼ਿਸ਼ ਕਰਦਾ ਹੈ। ਦੂਜਾ, ਉਹ ਇਤ, ਮੁਖ, ਕੇਦਰੀ ਸਮੱਸਿਆ ਹੀ ਲੈਂਦਾ ਹੈ, ਜਿਸ ਨਾਲ ਇਸ ਲੇਖ ਦਾ ਪ੍ਰਭਾਵ ਬੱਝਵਾਂ ਅਤੇ ਇਕਾਗਰ ਹੋ ਨਿੱਬੜਦਾ ਹੈ।
53