ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਆਂ ਲਿਖਤਾਂ ਵਿਚ ਵੀ ਨਵੇਕਲੀ ਥਾਂ ਰੱਖਦਾ ਹੈ, ਕਿਉਂਕਿ ਇਸ ਲੇਖ ਦਾ ਲਗਭਗ ਹਰ ਵਾਕ ਆਪਣੇ ਤੋਂ ਪਹਿਲਾਂ ਦੇ ਵਾਕ ਨਾਲ ਲੜਦਾ ਅਤੇ ਉਸ ਨੂੰ ਢਾਹੁੰਦਾ ਲਗਦਾ ਹੈ, ਅਤੇ ਅਗਲੇ ਵਾਕ ਨਾਲ ਆਪ ਚਿੱਤ ਹੋ ਜਾਂਦਾ ਹੈ। ਤਰਕ ਦੇ ਨੁਕਤੇ ਤੋਂ ਸ਼ਾਇਦ ਹੀ ਹੈ ਕੋਈ ਵਾਕ ਆਪਣੇ ਪੈਰਾਂ ਉਪਰ ਖੜਾ ਹੋਣ ਦੀ ਸਮਰੱਥਾ ਰੱਖਦਾ ਹੋਵੇ।

ਇਸ ਲੇਖ ਦੇ ਪਹਿਲੇ ਪੈਰੇ ਦੇ ਵਿਸ਼ਲੇਸ਼ਣ ਤੋਂ ਹੀ ਇਸ ਲੇਖ ਦੀ ਵਿਧੀ ਅਤੇ ਵਿਧਾਨ ਬਾਰੇ ਕੁਝ ਸਿੱਟੇ ਕੱਢਣੇ ਸੰਭਵ ਹੋ ਜਾਂਦੇ ਹਨ। 'ਸਾਹਿਤ ਦੇ ਲਗਭਗ ਸਾਰੇ ਰੂਪਾਂ ਵਿਚ ਛੋਟੀ ਕਹਾਣੀ, ਸ਼ਾਇਦ, ਸਭ ਤੋਂ ਵਧ ਸਹਿਜ ਅਤੇ ਪ੍ਰਾਕਿਰਤਕ ਹੈ।' ਇਥੇ ਨਿੱਕੀ ਕਹਾਣੀ ਦੇ ਇਕ ਗੁਣ 'ਸਹਿਜ ਅਤੇ ਪ੍ਰਾਕਿਰਤਕ' ਹੋਣ ਨੂੰ ਨਿਖੇੜਿਆ ਗਿਆ ਹੈ। ਇਸ ਗੱਲ ਨੂੰ ਹਾਲ ਦੀ ਘੜੀ ਜੇ ਇਕ ਪਾਸੇ ਵੀ ਛੱਡ ਦੇਈਏ ਕਿ ਕੀ ਕੋਈ ਵੀ ਕਲਾਤਮਕ ਰਚਨਾ ਸਹਿਜ ਅਤੇ ਪ੍ਰਕਿਰਤਕ ਹੁੰਦੀ ਹੈ ? ਤਾਂ ਵੀ ਪ੍ਰਤੱਖ ਹੈ ਕਿ ਇਹ ‘ਸ਼ਹਿਜ ਅਤੇ ਪ੍ਰਾਕਿਰਤਕ' ਹੋਣਾ 'ਸਾਹਿਤ ਦੇ ਲਗਭਗ ਸਾਰੇ ਰੂਪਾਂ' ਦਾ ਗੁਣ ਹੈ, ਸਿਰਫ਼ ਨਿੱਕੀ ਕਹਾਣੀ ਵਿਚ ਇਹ ਗੁਣ 'ਸਭ ਤੋਂ ਵਧ' ਮਿਲਦਾ ਹੈ, ਅਰਥਾਤ ਇਹ ਨਿਖੇੜ ਮਾਤਰਾ ਦਾ ਹੈ, ਗੁਣ ਦਾ ਨਹੀਂ। ਤਾਂ ਕੀ ਮਾਤਰਾ ਦਾ ਫ਼ਰਕ ਕਿਸੇ ਵਿਧਾ ਦੀ ਗੁਣਾਤਮਕ ਤੌਰ ਉਤੇ ਵੱਖਰੀ ਹੋਂਦ ਸਥਾਪਤ ਕਰ ਸਕਦਾ ਹੈ, ਫਿਰ, ਇਸ 'ਸਹਿਜ ਅਤੇ ਪ੍ਰਕਿਰਤਕ' ਹੋਣ ਤੋਂ ਕੀ ਭਾਵ ਹੈ ? ਇਸ ਦਾ ਪਤਾ ਅਗਲੇ ਵਾਕ ਤੋਂ ਹੀ ਲੱਗ ਜਾਂਦਾ ਹੈ। ਇਸ ਦਾ ਭਾਵ ਹੈ 'ਸਹਿਜ, ਸੈਭੰ ਸਿਰਜਨ, ਜੋ ਆਵੇਸ਼ ਦੇ ਛਿਣ ਵਿਚ ਖ਼ੁਦ-ਰੌਅ ਬੂਟੇ ਵਾਂਗ ਮਨੁੱਖ ਦੀ ਮਿੱਟੀ ਵਿਚੋਂ ਫੁੱਟ ਨਿਕਲਦਾ ਹੈ।' ਅਰਥਾਤੇ ਸਹਿਜ ਅਤੇ ਪ੍ਰਕਿਰਤਕ ਹੋਣ ਦਾ ਸੰਬੰਧ ਰਚਨਾ-ਪ੍ਰਕਿਰਿਆ ਨਾਲ ਹੈ, (ਜਿਸ ਬਾਰੇ ਅਸੀਂ ਪਹਿਲਾਂ ਕਹਿ ਆਏ ਹਾਂ ਕਿ ਇਸ ਨੂੰ ਅਸੀਂ ਕਿਸੇ ਸਾਹਿਤ-ਸ਼ਾਸਤਰ ਦਾ ਆਧਾਰ ਨਹੀਂ ਬਣਾ ਸਕਦੇ), ਖ਼ਾਸ ਕਰਕੇ ਐਸੀ ਰਚਨਾ-ਪ੍ਰਕਿਰਿਆ ਨਾਲ ਜਿਸ ਦਾ ਆਧਾਰ 'ਆਵੇਸ਼ ਦੇ ਛਿਣਾਂ' ਉਪਰ, ਅਰਥਾਤ ਗੂੰਗੇ ਦੀ ਮਠਿਆਈ ਉਪਰ ਹੈ। ਬਾਵਜੂਦ ਇਸ ਦੇ ਕਿ ਇਹਨਾਂ ਆਵੇਸ਼ ਦੇ ਛਿਣਾਂ ਦਾ ਕਿਸੇ ਨੇ ਵਰਣਨ ਨਹੀਂ ਕੀਤਾ, ਅਸੀਂ ਇਹਨਾਂ ਦੀ ਹੋਂਦ ਨੂੰ ਮੰਨ ਲੈਂਦੇ ਹਾਂ, ਕਿਉਂਕਿ ਖ਼ਾਸ ਕਰਕੇ ਕਵੀ ਲੋਕ ਇਸ ਦੇ ਅਨੁਭਵ ਦਾ ਅਕਸਰ ਦਾਅਵਾ ਕਰਦੇ ਹਨ। ਪਰ ਕੀ ਇਹ ਆਦੇਸ਼ ਇੱਕ ਸਹਿਜ ਅਤੇ ਪ੍ਰਕਿਰਤਕ ਅਵਸਥਾ ਹੈ ? ਇਸ ਦਾ ਜਵਾਬ ਨਿਸਚੇ ਹੀ ਨਾਂਹ ਵਿਚ ਮਿਲੇਗਾ, ਕਿਉਂਕਿ ਜੇ ਇਹ ਸਹਿਜ ਅਤੇ ਪ੍ਰਕਿਰਤਕ ਅਵਸਥਾ ਹੋਵੇ ਤਾਂ ਹਰ ਵਿਅਕਤੀ ਕਾਲੀਦਾਸ, ਸ਼ੇਕਸਪੀਅਰ ਜਾਂ ਭਾਈ ਵੀਰ ਸਿੰਘ ਅਤੇ ਸ਼ਿਵ ਕੁਮਾਰ ਬਣਨ ਦੇ ਸਮਰੱਥ ਹੁੰਦਾ। ਪਰ ਇੰਝ ਨਹੀਂ ਹੈ। ਤਾਂ ਫਿਰ ਇਹ 'ਸਹਿਜ ਅਤੇ ਪਾਕਿਰਤਕ' ਕੀ ਚੀਜ਼ ਹੈ, ਜਿਹੜੀ ਅਸਹਿਜ ਅਤੇ ਅ-ਪ੍ਰਕਿਰਤਕ ਅਵਸਥਾ ਵਿਚੋਂ ਜਨਮ ਲੈਂਦੀ ਹੈ ?

ਕਵੀ ਵੀ ਅਤੇ ਕਾਵਿ-ਸ਼ਾਸਤਰੀ ਵੀ ਇਸ ਤਰਾਂ ਦੀ ਅਵਸਥਾ ਦਾ ਦਾਅਵਾ ਕਰਦੇ ਹੈ। ਉਹਨਾਂ ਦੀ ਈਮਾਨਦਾਰੀ ਉਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਪਰ ਕਈ ਲੋਕ ਉਹਨਾਂ ਉਪਰ ਕਿੰਤੂ ਕਰਦੇ ਹਨ, ਉਹਨਾਂ ਦੀ ਈਮਾਨਦਾਰੀ ਉਤੇ ਵੀ ਸ਼ੱਕ ਨਹੀਂ ਕੀਤਾ