ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/64

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿਲਦੀਆਂ ਹਨ। ਸਗੋਂ 'ਕਰਾਮਾਤ` ਬਾਰੇ ਤਾਂ ਜਿੰਨਿਆਂ ਨੇ ਲਿਖਿਆ ਹੈ, ਓਨੀਆਂ ਹੀ ਵਖ ਵਖ ਵਿਆਖਿਆਵਾਂ ਮਿਲਦੀਆਂ ਹਨ। ਤਾਂ ਕੀ ਸਮਝਿਆ ਜਾਏ, ਆਲੋਚਕਾਂ ਦੀ ਬੁਧੀ ਵਿਚ ਕੋਈ ਨੁਕਸ ਹੈ ਜਾਂ ਇਹ ਨਵੀਆਂ ਕਹਾਣੀਆਂ ਕਹਾਣੀਆਂ ਨਹੀਂ? ਕਿਉਂਕਿ ਇਕ ਤੋਂ ਬਹੁਤੀਆਂ ਵਿਆਖਿਆਵਾਂ ਦੀ ਸੰਭਾਵਨਾ ਤਾਂ ਕਹਾਣੀ ਦੀ ਜਟਿਲਤਾ ਵਲ ਸੰਕੇਤੇ ਕਰਦੀ ਹੈ, ਜਦ ਕਿ ਕਹਾਣੀ ਤਾਂ ਸਰਲ-ਸਪਸ਼ਟ ਹੋਣੀ ਚਾਹੀਦੀ ਹੈ। ਤਾਂ ਵੀ ਇਸ ਤੱਥ ਦਾ ਕੀ ਕੀਤਾ ਜਾਏ ਕਿ ਇਹ ਦੋਵੇਂ ਕਹਾਣੀਆਂ ਪੰਜਾਬੀ ਦੀਆਂ ਅਤੇ ਚੰਗੀਆਂ ਕਹਾਣੀਆਂ ਵਿਚੋਂ ਗਿਣੀਆਂ ਜਾਂਦੀਆਂ ਹਨ।

'ਛੋਟੀ ਕਹਾਣੀ ਅਤਿਅੰਤ ਸਰਲ ਉਕਤੀ ਵੀ ਹੋ ਸਕਦੀ ਹੈ ਅਤੇ ਅਤਿਅੰਤ ਪੇਚੀਦਾ ਬਣਤਰ ਵੀ। ਇਸ ਨੂੰ ਛਿੱਲੇ-ਤ੍ਰਾਸ਼ੇ ਸੰਗਠਨ ਰਾਹੀਂ ਵੀ ਪੇਸ਼ ਕੀਤਾ ਜਾ ਸਕਦਾ ਹੈ ਅਤੇ ਖਿੱਲਰੀ-ਬਿਖਰੀ ਬੇਤਰਤੀਬੀ ਰਾਹੀਂ ਵੀ। ਇਹ ਸ਼ੁਧ ਸ਼ੈਲੀ ਵੀ ਹੋ ਸਕਦੀ ਹੈ ਅਤੇ ਸ਼ੁਧ ਰਚਨਾ ਵੀ...'ਇਹਨਾਂ ਸ਼ਬਦਾਂ ਦਾ ਉਪਰੋਕਤ ਸਰਲ-ਸਪਸ਼ਟ ਵਾਲੀ ਉਕਤੀ ਨਾਲ ਸਾਝ ਲੱਭ ਸਕਣਾ ਵੈਸੇ ਵੀ ਮੁਸ਼ਕਲ ਹੈ।

ਪੰਜਾਬੀ ਕਥਾ-ਸ਼ਾਸਤਰ ਵਿਚ ਗਲਤ ਜਾਂ ਠੀਕ ਪਰ ਲਗਪਗ ਪਰੰਪਰਾ ਬਣ ਚੁੱਕੇ ਸੂਤਰ ਨੂੰ, ਕਿ ਕਹਾਣੀ ਸਾਧਾਰਣ ਮਨੁੱਖ ਨੂੰ ਉਸ ਦੀ ਸਾਧਾਰਨਤਾ ਵਿਚ ਪੇਸ਼ ਕਰਦੀ ਹੈ, ਇਸ ਲੇਖ ਵਿਚ ਦੁਹਰਾਇਆ ਗਿਆ ਹੈ, ਅਤੇ ਇਸ ਦੀ ਵਿਆਖਿਆ ਨੂੰ ਹਾਸੋਹੀਣੀ ਹੱਦ ਤੱਕ ਲਿਜਾਇਆ ਗਿਆ ਹੈ। ਹੁਣ ਕਹਾਣੀ ਵਿਚ ਸਿਰਫ਼ ਸਾਧਾਰਣ ਮਨੁੱਖ ਦੀ ਸਾਧਾਰਣਤਾ ਨੂੰ ਹੀ ਨਹੀਂ ਪੇਸ਼ ਕੀਤਾ ਜਾਣਾ ਚਾਹੀਦਾ, ਸਗੋਂ ਪੇਸ਼ ਕਰਨ ਵਾਲੇ ਨੂੰ ਵੀ ਯਕੀਨ ਹੋਣਾ ਚਾਹੀਦਾ ਹੈ ਕਿ ਉਹ ਆਪ ਇਕ ਸਾਧਾਰਣ ਵਿਅਕਤੀ ਹੈ, ਨਹੀਂ ਤਾਂ ਉਹ ਕੁਝ ਹੋਰ ਲਿਖ ਲਵੇ। ਪਰ ਇਹ ਸ਼ਰਤ ਪੂਰੀ ਕਿਵੇਂ ਹੋਵੇ? ਕੀ ਆਪਣੀ ਸਾਧਾਰਣਤਾ ਉਪਰ ਇਅਤਕਾਦ ਕਰਨ ਨਾਲ ਹੀ ਕੋਈ ਸਾਧਾਰਣ ਬਣ ਜਾਂਦਾ ਹੈ, ਜਾਂ ਇਸ ਲਈ ਕਿਸੇ ਹੋਰ ਯਤਨ ਜਾਂ ਸਨ ਜਾਂ ਤਸਦੀਕ ਦੀ ਵੀ ਲੋੜ ਪੈਂਦੀ ਹੈ? ਜਿਸ ਕਿਸੇ ਵਿਚ ਵੀ ਰਚਨਾਤਮਿਕਤਾ ਦੀ ਮਾਮੂਲੀ ਜਿਹੀ ਚਿੰਗਾਰੀ ਵੀ ਮਘਦੀ ਹੈ, ਉਸ ਲਈ ਇਕੋ ਇਕ ਸਭ ਤੋਂ ਮੁਸ਼ਕਲ ਗੱਲ ਆਪਣੇ ਆਪ ਨੂੰ ਸਾਧਾਰਣ ਸਮਝਣਾ ਹੈ, ਇਸ ਗੱਲ ਦੀ ਪ੍ਰੋੜਤਾਂ ਲੇਖਕਾਂ ਦੇ ਅਨੇਕਾਂ ਕਥਨ ਵੀ ਕਰਦੇ ਹਨ ਅਤੇ ਨਿੱਤ ਦਾ ਤਜਰਬਾ ਵੀ। ਪਰ ਸਾਨੂੰ ਦਸਿਆਂ ਗਿਆ ਹੈ ਕਿ 'ਸੰਥਾਰ-ਪ੍ਰਸਿਧ ਕਹਾਣੀਕਾਰਾਂ ਦੀ ਪ੍ਰਤਿਭਾ ਦੀਆਂ ਜੜ੍ਹਾਂ ਵੀ ਸਾਧਾਰਣ ਅਤੇ ਸੰਤਲਤ ਮਨੁੱਖਤਾ ਵਿਚ ਸਨ। ਅਤੇ ਉਦਾਹਰਣਾਂ ਮੋਪਾਸਾ ਅਤੇ ਚੈਖ਼ਵ ਦੀਆਂ ਦਿਤੀਆਂ ਗਈਆਂ ਹਨ। ਸ਼ਾਇਦ ਇਸੇ ਕਰ ਕੇ ਹੀ ਮੋਪਾਸਾਂ ਪਾਗਲ ਹੋ ਕੇ ਮਰਿਆ ਸੀ ਅਤੇ ਚੈਖ਼ਵ ਤਪਦਿਕ ਨਾਲ।

ਅੱਗੇ ਜਾ ਕੇ ਇਸੇ ਸਾਧਾਰਣਤਾ ਨੂੰ ਛੋਟੇਪਣ ਨਾਲ ਜੋੜਿਆ ਗਿਆ ਹੈ, ਅਤੇ ਇਸ ਸ਼ਬਦ ‘ਛੋਟੇ' ਵਿਚ ਛਲਾਵਾ ਅਰਥਾਂ ਦੀ ਸ਼ੂਕ ਇਸ ਹੱਦ ਤੱਕ ਭਰੀ ਗਈ ਹੈ ਕਿ ਇਹ ਅਖੀਰ ਫਟ ਜਾਂਦਾ ਹੈ। 'ਮਾਨਵੀ ਛੋਟੇਪਣ ਦੀ ਕਸਵੱਟੀ ਇਹ ਹੈ ਕਿ ਉਸ ਨਾਲ ਸੰਬੰਧਤ

58