ਹਰ ਤੱਥ ਪ੍ਰਮਾਣਿਕ ਹੁੰਦਾ ਹੋਇਆ ਵੀ ਅੰਤਮ ਅਤੇ ਪੂਰਣ ਨਹੀਂ।' ਕੀ ਕੋਈ ਵੀ ਤੱਬ ਪ੍ਰਮਾਣਿਕ ਹੋਣ ਦੇ ਬਾਵਜੂਦ ਅੰਤਮ ਅਤੇ ਪੂਰਣ ਹੋ ਸਕਦਾ ਹੈ, ਭਾਵੇਂ ਉਹ ਮਨੁੱਖ ਦੇ ਛੋਟੇਪਣ ਨਾਲ ਸੰਬੰਧਤ ਹੋਵੇ, ਅਤੇ ਭਾਵੇਂ ਉਸ ਦੇ ਵੱਡੇਪਣ ਨਾਲ? ਜਾਂ ਕਿਸੇ ਚੀਜ਼ ਨਾਲ ਵੀ?
‘ਕਹਾਣੀ ਤੋਂ ਛੋਟੀ ਕਹਾਣੀ ਵਲ ਦੀ ਯਾਤਰਾ ਘਟਨਾ-ਪ੍ਰਵਾਹ ਤੇ ਘਟਨਾ-ਬਿੰਦੂ ਤਕ ਦੀ ਯਾਤਰਾ ਹੈ। ਇਸ ਦਾ ਅਰਥ ਸਿਰਫ਼ ਇਹ ਹੈ ਕਿ ਅੱਜ ਦੀ ਨਿੱਕੀ ਕਹਾਣੀ ਵਿਚ ਬਹੁਤੀਆਂ ਘਟਣਾਵਾਂ ਨਹੀਂ ਹੁੰਦੀਆਂ, ਸਗੋਂ ਇਕ ਘਟਣਾ ਹੁੰਦੀ ਹੈ ਅਤੇ ਇਹ ਗੱਲ ਇਸ ਤੋਂ ਪਹਿਲਾਂ ਲਗਭਗ ਹਰ ਕਥਾ-ਸ਼ਾਸਤਰੀ ਕਹਿ ਚੁੱਕਾ ਹੈ। ਕਹਾਣੀ ਵਿਚ ਕਿਉਂਕਿ ਬਹੁਤੀਆਂ ਘਟਣਾਵਾਂ ਨਹੀਂ ਹੋਣੀਆਂ, ਇਸ ਲਈ ਇਸ ਨੂੰ ‘ਤੌਰ’ ਦੀ ਮੁਥਾਜੀ ਨਹੀਂ। ਉਸ ਨੇ 'ਫਟ' ਕੇ ਆਪਣੀ ਹੋਂਦ ਦਾ ਪਰਿਚਯ ਦੇਣਾ ਹੈ। ਇਹ ਫਟਣ ਵਾਲਾ ਅਲੰਕਾਰਕ ਬਿਆਨ ਪਹਿਲਾਂ ਕਸੇਲ ਅਤੇ ਪ੍ਰਮਿੰਦਰ ਸਿੰਘ ਦੇ ਚੁੱਕੇ ਹਨ। ਪਰ ਇਥੇ ਜਿਹੜੀ ਗੱਲ ਸ਼ੱਕੀ ਹੈ ਉਹ ਇਹ ਕਿ ਇਹ ਫਟ ਕੇ ਆਪਣਾ ਪਰਿਚਯ ਦੇਣ ਵਾਲੀ ਘਟਨਾ-ਬੰਦ ਸੰਬੰਧਮੁਕਤ' ਹੈ, ਅਰਥਾਤ ਕਾਰਨ ਅਤੇ ਅਸਰ ਦੇ ਚੱਕਰ ਤੋਂ ਵੀ ਮੁਕਤ ਹੈ।
ਅੱਜ ਦੀ ਕਹਾਣੀ ਵਿਚ ਭਾਵੇਂ ਇਕ ਘਟਣਾ ਹੁੰਦੀ ਹੈ, ਪਰ ‘ਮਜ਼ੇ ਦੀ ਗੱਲ ਤਾਂ ਇਹ ਹੈ ਕਿ ਇਸ ਘਟਨਾ ਲਈ ਵੀ ਵਾਪਰਨਾ ਲਾਜ਼ਮੀ ਨਹੀਂ, ਵਾਪਰਨ ਦੀ ਸੰਭਾਵਨਾ ਹੀ ਛੋਟੀ ਕਹਾਣੀ ਦੇ ਪ੍ਰਭਾਵ ਨੂੰ ਉਸਾਰਨ ਲਈ ਕਾਫ਼ੀ ਹੈ।' ਇਹ ਗੱਲ ਵੀ ਚੌਕਾ ਦੇਣ ਵਾਲੇ ਢੰਗ ਨਾਲ ਕੀਤੀ ਗਈ ਹੈ ਨਹੀਂ ਤਾਂ ਜਿਸ ਚੀਜ਼ ਦੀ ਸੰਭਾਵਨਾ ਹੋਵੇ ਅਤੇ ਉਹ ਨਾ ਹੋਵੇ ਜਾਂ ਵਾਪਰੇ, ਤਾਂ ਇਸ ਨੂੰ ਵੀ ਘਟਨਾ ਹੀ ਕਹਿੰਦੇ ਹਨ।
ਬੀ ਖ਼ਬਰ ਗਰਮ ਕਿ ਗ਼ਾਲਬ ਕੇ ਉੜੇਂਗੇ ਪੁਰਜ਼ੇ
ਦੇਖਨੇ ਹਮ ਭੀ ਗਏ, ਤਮਾਸ਼ਾ ਨਾ ਹੁਆ
‘ਖ਼ਬਰ ਗਰਮ' ਸੰਭਾਵਨਾ ਹੈ, ਪਰ ‘ਤਮਾਸ਼ਾ ਨਾ ਹੂਆ ਘਟਣਾ ਹੈ। ਸੇਖੋਂ ਦੀ ਕਹਾਣੀ 'ਪ੍ਰੇਮੀ ਦੇ ਨਿਆਣੇ' ਵਿਚ ਘਟਨਾ ਦਾ ਨਾ ਵਾਪਰਨਾ ਹੀ ਅਸਲ ਘਟਣਾ ਹੈ, ਜਿਸ ਵਿਚ ਕਹਾਣੀ ਦਾ ਸੰਦੇਸ਼ ਲੁਕਿਆ ਹੋਇਆ ਹੈ।
ਇਸੇ ਤਰਾਂ ਦੇ ਕੁਝ ਸੂਤਰ ਇਸ ਲੇਖ ਵਿਚ ਹੋਰ ਮਿਲਦੇ ਹਨ, ਜਿਨ੍ਹਾਂ ਦਾ ਕਥਾ-ਸ਼ਾਸਤਰ ਨਾਲ ਸੰਬੰਧ ਨਹੀਂ ਪਰ ਪੰਜਾਬੀ ਨਿੱਕੀ ਕਹਾਣੀ ਦੀ ਵਿਸ਼ੇਸ਼ ਸਥਿਤੀ ਪ੍ਰਕਿਰਤੀ ਅਤੇ ਇਸ ਦੇ ਇਤਿਹਾਸ ਨਾਲ ਸੰਬੰਧ ਹੈ। ਇਹਨਾਂ ਵਿਚ ਵੀ ਸਰਲੀ ਕ੍ਰਿਤ ਸਿੱਟੇ ਕੱਢਣ ਦਾ ਅਤੇ ਕਮੀਆਂ ਦਾ ਵਿਸ਼ਲੇਸ਼ਣ ਕਰਨ ਦੀ ਥਾਂ ਉਹਨਾਂ ਨੂੰ ਗੁਣ ਦਸ ਕੇ ਵਡਿਆਉਣ ਹੈ। ਉਦਾਹਰਣ ਵਜੋਂ ਪੰਜਾਬ ਦੇ ਭੂਗਲ ਦਾ ਪੰਜਾਬੀ ਸਾਹਿਤ ਅਤੇ ਸੰਸਕ੍ਰਿਤੀ ਨਾਲ ਸਬੰਧ ਲੱਭਣ ਲਗਿਆਂ ਕਿਹਾ ਗਿਆ ਹੈ:
“ਪੰਜਾਬ ਦੇ ਭੋਇੰ-ਮੰਡਲ ਜਾਂ ਮੌਸਮ ਨੇ ਪੰਜਾਬੀ ਕਹਾਣੀ ਵਿਚ ਪਛਾਨਣਯੋਗ ਹਿੱਸਾ
59