ਇਸ ਤੋਂ ਮਗਰੋਂ ਉਹ ਵਿਧੀ-ਮੂਲਕ ਸਮੱਸਿਆਵਾਂ ਸ਼ੁਰੂ ਹੁੰਦੀਆਂ ਹਨ, ਜਿਹੜੀਆਂ
ਹੱਥਲੇ ਵਿਸ਼ੇ ਦੀ ਵਿਸ਼ੇਸ਼ ਪ੍ਰਕਿਰਤੀ ਨਾਲ ਸੰਬੰਧਤ ਹਨ। ਜਿਵੇਂ ਕਿ ਪ੍ਰਤੱਖ ਹੈ, ਸਾਡਾ ਮੰਤਵ
ਉਹਨਾਂ ਗੁਣਾਂ ਨੂੰ ਲੱਭਣਾ ਹੈ, ਜਿਹੜੇ ਨਿੱਕੀ ਕਹਾਣੀ ਨੂੰ ਇਕ ਵੱਖਰੀ ਵਿਧਾ ਵਜੋਂ ਸਥਾਪਤ ਕਰਦੇ ਹਨ ਅਤੇ ਫਿਰ ਇਸ ਵਿਧਾ ਦਾ ਸਮੁੱਚਾ ਸ਼ਾਸਤਰ ਉਲੀਕਣ ਦਾ ਯਤਨ ਕਰਨਾ ਹੈ।
ਇਸ ਪੱਖੋ' ਕਿਸੇ ਸਾਹਿਤਕ ਵਿਧਾ ਦਾ ਸ਼ਾਸਤਰ ਨਿਰੂਪਣ ਵਿਚ ਇਕ ਮਹਤਵਪੂਰਣ
ਸਮੱਸਿਆ ਭਾਗ ਅਤੇ ਸਮੁੱਚ ਨੂੰ ਪਛਾਨਣ ਅਤੇ ਉਹਨਾਂ ਵਿਚਲਾ ਅੰਤਰ-ਸੰਬੰਧ ਨਿਰਧਾਰਤ
ਕਰਨ ਦੀ ਹੋ ਸਕਦੀ ਹੈ।
ਆਪਣੇ ਹੱਥਲੇ ਵਿਸ਼ੇ ਦੇ ਸੰਬੰਧ ਵਿਚ ਅਸੀਂ ਜਾਣਦੇ ਹਾਂ ਕਿ ਨਿੱਕੀ ਕਹਾਣੀ
ਸਾਹਿਤ ਦਾ ਇਕ ਅੰਗ ਹੈ ਅਤੇ ਸਾਹਿਤ ਇਕ ਕਲਾ ਹੈ। ਕੁਦਰਤੀ ਤੌਰ ਉਤੇ ਨਿੱਕੀ
ਕਹਾਣੀ ਦਾ ਸ਼ਾਸਤਰੇ ਸੁਹਜ-ਸ਼ਾਸਤਰ ਅਤੇ ਸਾਹਿਤ-ਸ਼ਾਸਤਰ ਨੂੰ ਉਲੰਘ ਨਹੀਂ ਸਕਦਾ,
ਸਗੋਂ ਉਹਨਾਂ ਨੂੰ ਮਿਥ ਕੇ ਹੀ ਆਪਣੇ ਸੂਤਰ ਘੜੇਗਾ। ਸੁਹਜ-ਸ਼ਾਸਤਰ ਦੀ ਹੋਂਦ ਹੀ ਇਸ ਗੱਲ ਦੀ ਗਵਾਹੀ ਹੈ ਕਿ ਸਹਜ-ਸਜਣ ਅਤੇ ਸੁਹਜ-ਮਾਨਣ/ਸਮਝਣ/ਵਿਆਖਿਆਉਣ
ਦੀ ਪ੍ਰਕਿਰਿਆ ਕੋਈ ਸਰਲ ਸਾਧਾਰਣ ਪ੍ਰਕਿਰਿਆ ਨਹੀਂ। ਰਚਨਾ ਦਾ ਜਾਂ ਰਚਨਾ
ਪ੍ਰਿਕਿਰਿਆ ਦਾ ਸਹਿਜ ਜਾਣਾ ਕੋਈ ਕਰ ਤਕ ਅਵਸਥਾ ਨਹੀਂ, ਸਗੋਂ ਅਭਿਆਸ ਅਤੇ
ਅਨਭਵ ਦਾ ਸਿੱਟਾ ਹੁੰਦਾ ਹੈ। ਸਹਿਜ ਸਰਲ ਹੋਣਾ ਕਲਾ ਦਾ ਗੁਣੇ ਤਾਂ ਹੋ ਸਕਦਾ ਹੈ
ਪ੍ਰਕਿਰਤੀ ਨਹੀਂ।
ਸਾਹਿਤ-ਸ਼ਾਸਤਰ ਦੀ ਪੱਧਰ ਉਤੇ ਪਿਛਲੇ ਅਧਿਆਵਾਂ ਵਿਚ ਉਠਾਏ ਗਏ ਕੁਝ
ਨੁਕਤੇ ਅੱਜ ਵੈਸੇ ਵੀ ਮਹਤਵਪੂਰਣ ਨਹੀਂ ਰਹੇ। ਉਦਾਹਰਣ ਵਜੋਂ ਸੁਜਾਨ ਸਿੰਘ ਜਿਸ
ਵੇਲੇ ਪਲਾਟ ਉਤੇ ਜ਼ੋਰ ਦੇਂਦਾ ਹੈ ਤਾਂ ਉਹ ਇਸ ਨੂੰ ਘਟਨਾ ਜਾਂ ਘਟਨਾਵਾਂ ਦੇ ਹੋਣ ਅਤੇ
ਉਹਨਾਂ ਵਿਚਕਾਰ ਸੰਬੰਧ ਨਾਲ ਜੋੜਦਾ ਹੈ। ਪਰ ਅੱਜ ਪਲਾਟ ਨੂੰ ਇਹਨਾਂ ਸੀਮਿਤ ਅਰਥਾਂ
ਵਿਚ ਨਹੀਂ ਸਮਝਿਆ ਜਾਂਦਾ | ਘਟਨਾਵਾਂ ਪਾਤਰਾਂ ਦੇ ਕਾਰਜਾਂ ਦਾ ਸਿੱਟਾ ਹੁੰਦੀਆਂ ਹਨ। ਇਹ ਕਾਰਜ ਪਾਤਰਾਂ ਦੀ ਮਾਨਸਿਕਤਾ ਦੀ ਉਧਜ ਵੀ ਹੁੰਦੇ ਹਨ ਅਤੇ ਉਸ ਨੂੰ ਘੜਦੇ ਵੀ ਹਨ। ਭਾਸ਼ਾ ਕਾਰਜ ਨੂੰ ਸਿਰਫ਼ ਵਰਨਣ ਨਹੀਂ ਕਰਦੀ ਸਗੋਂ ਅਕਸਰ ਆਪ. ਵੀ ਕਾਰਜ ਹੁੰਦੀ ਹੈ। ਇਸ ਤਰਾਂ ਇਹ ਸਾਰਾ ਕੁਝ ਅੰਤਰ-ਸੰਬੰਧਤ ਹੈ। ਇਸੇ ਲਈ ਅੱਜ ਪਲਾਟ ਦਾ | ਮਤਲਬ ਉਸ ਅੰਮੇਵਕ ਸੰਗਠਨ ਤੋਂ ਲਿਆ-ਜਾਂਦਾ-ਹੈ,--ਜਿਸ ਵਿਚ ਇਕ-ਵਿਸ਼ੇਸ਼
ਦਾ ਦਾ ਪ੍ਰਭਾਵ ਪਾਉਣ ਲਈ ਇਹ ਵੱਖੋ ਵੱਖਰੇ ਝੱੜ ਜੋੜੇ ਗਏ-ਹੁੰਦੇ ਹਨ ਅਤੇ ਵੱਖ ਵੱਖਰੀ ਮਾਤਰਾ ਵਿਚ ਉਘਾੜੇ ਜਾਂ ਮੱਧਮ ਰੱਖੇ ਗਏ ਹੁੰਦੇ ਹਨ। ਜਿਸ ਵੇਲੇ ਸੁਜਾਨ ਸਿੰਘ ਪਲਾਟ ਦੇ ਆਪਣੇ ਅਰਥਾਂ ਉਤੇ ਜ਼ੋਰ ਦੇ ਰਿਹਾ ਸੀ, ਉਸ ਵੇਲੇ ਵੀ ਪਲਾਟਾਂ ਨੂੰ ਉਕਤ | "ਰਖਾ ਵਿਚ ਸਮਝਣ ਦਾ ਇਕ ਰੁਝਾਣ ਮੌਜੂਦ ਸੀ। ਦੁੱਗਲ ਅੰਗਰੇਜ਼ੀ ਦਾ ਸ਼ਬਦ 'ਪਲਾਟ 2 ਵਰਤਦਾ, ਸਗੋਂ ਇਸ ਵਾਸਤੇ ਪੰਜਾਬੀ ਦਾ ਸ਼ਬਦ 'ਗੋਦ' ਵਰਤਦਾ ਹੈ। ਜੋ ਕਿ ' ਸਮਾਂ ਪੰਜਾਬੀ ਸਾਹਿਤ-ਆਲੋਚਨਾ ਵਿਚ ਵਰਤਿਆ ਜਾਂਦਾ ਰਿਹਾ ਹੈ। ਦੁੱਗਲ ਇਸ
63