ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/71

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਾਂ ਬੀਤਣ ਨਾਲ ਮਨੁੱਖ ਦੀ ਸਾਧਾਰਣਤਾ ਅਤੇ ਮਹੱਤਵਹੀਣਤਾ ਦੀ 'ਆਧੁਨਿਕ ਮਨੋਵਿਗਿਆਨ' ਵਲੋਂ ਵੀ ਪੁਸ਼ਟੀ ਕਰਵਾ ਦਿੱਤੀ ਗਈ ਅਤੇ ਉਸ ਦੇ ਛੋਟੇਪਨ ਨੂੰ ਮਨੁੱਖਤਾ ਦੀ ਹੋਂਦ-ਵਿਧੀ ਕਰਾਰ ਦੇ ਦਿੱਤਾ ਗਿਆ। ਡਾ. ਹਰਿਭਜਨ ਸਿੰਘ ਤਕ ਪਹੁੰਚਦਿਆਂ ਤਾਂ ਘਟਨਾ ਅਤੇ ਮਨੁੱਖ ਦਾ ਮਹਤਵਪੂਰਨ ਹੋਣਾ ਨਿੱਕੀ ਕਹਾਣੀ ਲਈ, ਸਗੋਂ ਕਹਾਣੀਕਾਰ ਲਈ ਵੀ, ਤਾਬੂ ਬਣਾ ਦਿਤਾ ਗਿਆ। ਆਪਣੇ ਨਿੱਕੀ ਕਹਾਣੀ ਬਾਰੇ ਲੇਖ ਵਿਚ ਉਸ ਨੇ ਇਸ ਧਾਰਨਾ ਨੂੰ ਇਕ ਤੋਂ ਬਹੁਤੀ ਵਾਰੀ ਤਾਬੂ ਬਣਾ ਕੇ ਪੇਸ਼ ਕੀਤਾ ਹੈ। ਜਿਸ ਮਨੁੱਖ ਨੂੰ ਆਪਣੀ ਸਾਧਾਰਣਤਾ ਉਪਰ ਇਤਕਾਦ ਨਹੀਂ ਅਤੇ ਉਹ ਲੇਖਕ ਹੋਣ ਦੇ ਨਾਤੇ ਇਕ ਵਿਲੱਖਣ ਪੋਜ਼ ਲੈਣਾ ਚਾਹੁੰਦਾ ਹੈ, ਉਹ ਛੋਟੀ ਕਹਾਣੀ ਤੋਂ ਇਲਾਵਾ ਕਿਸੇ ਹੋਰ ਸਾਹਿਤ-ਰੂਪ ਉਪਰ ਹੱਥ ਅਜ਼ਮਾਵੇ...।' ਇਸੇ ਗੱਲ ਨੂੰ ਦੁਹਰਾਉਂਦਿਆਂ ਅੱਗੇ ਚੱਲ ਕੇ ਕਿਹਾ ਗਿਆ ਹੈ - ਕਹਾਣੀਕਾਰ ਨੂੰ ਕੇਵਲ ਇਕ ਸੰਜਮ ਦੀ ਪਾਲਣਾ ਕਰਨੀ ਪੈਂਦੀ ਹੈ ਕਿ ਉਹ ਵਿਅਕਤੀ ਦੀ ਸਮਰੱਥਾ ਤੋਂ ਵਡੇਰਾ ਜਾਂ ਵੱਖ ਹੋਣ ਦਾ ਯਤਨ ਨਾ ਕਰੇ।' ਨਾ ਸਿਰਫ਼ ਵਡੇਰਾ ਹੀ ਸਗੋਂ ਵੱਖਰਾ ਵੀ ਨਾ ਬਣੇ! ਸੋ ਸਾਧਾਰਣਤਾ ਇਕ ਐਸੀ ਸਿੱਕੇਬੰਦ ਇਕਸਾਰਤਾ ਵਰਗੇ ਅਵਸਥਾ ਹੈ, ਜਿਸ ਨੂੰ ਦੂਜੇ ਸਾਧਾਰਣ ਨਾਲੋਂ ਵੱਖਰਾ ਹੋਣਾ ਵੀ ਭੰਗ ਕਰ ਜਾਂਦਾ ਹੈ!

ਉਪ੍ਰੋਕਤ ਸਾਰੇ ਕੁਝ ਵਿਚ ਨੁਕਸ ਕਿਥੇ ਹੈ? ਮਨੁੱਖ ਦੀ ਵਿਸ਼ੇਸ਼ ਅਤੇ ਸਧਾਰਣ ਵਿਚ ਵੰਡ ਕਰਨ ਵਿਚ? ਜਾਂ ਘਟਨਾਵਾਂ ਨੂੰ ਮਹੱਤਵਪੂਰਨ ਅਤੇ ਮਹੱਤਵਹੀਣ ਸਮਝਣ ਵਿਚ? ਜਾਂ ਨਾਵਲ ਅਤੇ ਕਹਾਣੀ ਨੂੰ ਦੋ ਐਸੇ ਖ਼ਾਨੇ ਸਮਝ ਲੈਣ ਵਿਚ ਜਿਨ੍ਹਾਂ ਵਿਚ ਸਾਹਿਤਕਾਰ ਘਟਨਾਵਾਂ ਅਤੇ ਪਾਤਰਾਂ ਨੂੰ ਰੱਖੀ ਜਾਂਦੇ ਹਨ? ਸ਼ਾਇਦ ਇਹਨਾਂ ਸਾਰੀਆਂ ਗੱਲਾਂ ਵਿਚ ਹੀ। ਜਾਂ ਸ਼ਾਇਦ ਇਹਨਾਂ ਵਿਚੋਂ ਕਿਸੇ ਵਿਚ ਵੀ ਨਹੀਂ। ਨੁਕਸ ਅਸਲ ਵਿਚ ਉਸ ਗਲਤ ਧਾਰਨਾ ਵਿਚ ਹੈ, ਜਿਹੜੀ ਇਹਨਾਂ ਸਭ ਵੰਡੀਆਂ ਦੇ ਪਿਛੇ ਕੰਮ ਕਰ ਰਹੀ ਹੈ।

ਨਾਵਲ ਅਤੇ ਨਿੱਕੀ ਕਹਾਣੀ ਇਕ-ਯੁਗ ਦੀ ਪੈਦਾਵਾਰ ਹਨ ਜਿਸ ਨੂੰ ਮਨੁੱਖਤਾ ਦੇ ਇਤਿਹਾਸ ਵਿਚ ਆਧੁਨਿਕ ਯੁਗ ਕਿਹਾ ਜਾ ਸਕਦਾ ਹੈ। ਸਿਰਫ਼ ਨਿੱਕੀ ਕਹਾਣੀ ਨਾਵਲ ਨਾਲੋਂ ਪੱਛੜ ਕੇ ਸਾਹਮਣੇ ਆਈ, ਜਦੋਂ ਨਾਵਲ ਪਿੱਛੇ ਕੰਮ ਕਰਦੀ ਧਾਰਨਾ ਵਿਚ ਵਧੇਰੇ ਪੁਖ਼ਤਗੀ ਆ ਚੁੱਕਾ ਸੀ। ਇਹ ਧਾਰਨਾ ਇਹ ਸੀ ਕਿ ਮਨੁੱਖ ਨੂੰ ਰਾ-ਕਿਰਤਕ ਸ਼ਕਤੀਆਂ ਦੇ ਹੱਥਾਂ ਵਿਚ ਕੱਠਪੁਤਲੀ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਮਨੁੱਖ ਨੂੰ ਮਨੁੱਖ ਵਜੋਂ, ਉਸ ਦੇ ਆਪਣੇ ਸੰਦਰਭ ਵਿਚ ਦੇਖਿਆ ਜਾਣਾ ਚਾਹੀਦਾ ਹੈ। ਉਸ ਦੇ ਕਾਰਜਾਂ ਨੂੰ ਉਹਨਾਂ ਦੇ ਕਾਰਨਾਂ ਅਤੇ ਅਸਰਾਂ ਦੇ ਅਮਲ ਵਜੋਂ ਪਛਾਣਿਆ ਜਾਣਾ ਚਾਹੀਦਾ ਹੈ। ਆਪਣੇ ਆਪ ਵਿਚ ਮਨੁੱਖ ਨਾ ਮਹਾਨ ਹੈ, ਨਾ ਸਾਧਾਰਣ, ਨਾ ਲਘੂ ਇਹ ਸਭ ਸਾਪੇਖਕ ਅਵਸਥਾਵਾਂ ਹਨ। ਦੇਖਣ ਵਾਲੀ ਗੱਲ ਸਿਰਫ਼ ਇਹ ਹੈ ਕਿ ਠੋਸ ਪ੍ਰਸਥਿਤੀਆਂ ਵਿਚ ਉਹ ਕਿਵੇਂ ਪੇਸ਼ ਆਉਂਦਾ ਹੈ ਅਤੇ ਕਿਉਂ?

ਮਨੁੱਖਾਂ ਨੂੰ ਮਹਾਨ ਅਤੇ ਸਾਧਾਰਣ ਵਿਚ ਵੰਡ ਕੇ ਦੇਖਣਾ ਮਧਕਾਲੀ ਸੋਚ ਦਾ