ਲੇਖ ਤਾਂ ਬਣ ਜਾਏਗਾ, ਕਹਾਣੀ ਨਹੀਂ। ਕਹਾਣੀ ਬਣਨ ਲਈ ਇਸ ਨੂੰ ਪਾਤਰਾਂ ਅਤੇ ਉਹਨਾਂ ਦੇ ਕਾਰਜਾਂ ਦੇ ਜਾਮੇ ਵਿਚ ਆਉਣਾ ਪਵੇਗਾ। ਇਸੇ ਤਰ੍ਹਾਂ ਨਿਰਾ ਵਾਯੂਮੰਡਲ ਮਨੁੱਖੀ ਪਰਿਪੇਖ ਤੋਂ ਬਿਨਾਂ ਕੋਈ ਅਰਥ ਨਹੀਂ ਰੱਖਦਾ।
ਵੈਸੇ ਵੀ ਜਦੋਂ ਅਸੀਂ ਇਕ ਪਾਤਰ, ਇਕ ਘਟਨਾ ਆਦਿ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਸ ਦੀ ਹੋਂਦ ਨੂੰ ਨਿਰਪੇਖ ਬਣਾ ਦੇਦੇ ਹਾਂ। ਇਹ ਨਿਰਪੇਖ, ਸੰਬੰਧ-ਮੁਕਤ ਹੋਏ ਕਿਸੇ ਸ਼ਾਇਰ ਦੀ ਕਲਪਨਾ ਤਾਂ ਹੋ ਸਕਦੀ ਹੈ, ਪਰ ਅਨੁਭਵ ਦਾ ਯਥਾਰਥ ਨਹੀਂ। ਇਸੇ ਲਈ 'ਇਕ' ਉਤੇ ਜ਼ੋਰ ਦੇਂਦਿਆਂ ਹੋਇਆਂ ਵੀ ਇਹੋ ਜਿਹੇ ਕਥਨਾਂ ਦਾ ਆਸਰਾ ਲੈਣਾ ਪੈਂਦਾ ਹੈ ਕਿ ਘਟਨਾ ਇਕ ਤੋਂ ਵਧ ਵੀ ਹੋ ਸਕਦੀ ਹੈ, ਇਕ ਪਾਤਰ ਦੀ ਥਾਂ, ਪਾਤਰਾਂ ਦਾ ਇਕ ਛੋਟਾ ਜਿਹਾ ਟੱਬਰ ਵੀ ਹੋ ਸਕਦਾ ਹੈ, ਆਦਿ।
ਸੋ ਜੇ ਨਿਰਪੇਖ, ਸੰਬੰਧ-ਮੁਕਤ, ਇਕ ਘਟਨਾ, ਇਕ ਪਾਤਰ ਆਦਿ ਦਾ ਕੋਈ ਸਰੂਪ ਨਹੀਂ, ਅਤੇ ਕਿਸੇ ਦੂਜੇ ਨੇ ਨਾਲ ਸ਼ਾਮਲ ਹੋ ਕੇ ਹੀ ਇਹ ਸਰੂਪ ਘੜਣਾ ਹੁੰਦਾ ਹੈ, ਤਾਂ ਫਿਰ ਇਸ 'ਇਕ' ਨੂੰ ਉਘਾੜਣ ਲਈ ਕਿਸੇ ਦੂਜੇ ਦੇ ਦਖ਼ਲ ਦੀ ਸੀਮਾ ਕੀ ਹੈ?
ਇਸ ਪ੍ਰਸ਼ਨ ਦਾ ਉੱਤਰ ਲੱਭਣ ਲਈ ਅਸੀਂ ਸਾਹਿਤ ਅਤੇ ਕਲਾ ਦੀ ਮੁੱਢਲੀ ਪਰਿਭਾਸ਼ਾ ਵਲ ਮੁੜ ਸਕਦੇ ਹਾਂ ਕਿ ਇਹ ਬਿੰਬ-ਰੂਪ ਵਿਚ ਯਥਾਰਥ ਦੀ ਰਚਣਈ ਪੁਨਰ ਸਿਰਜਣਾ ਹੈ। ਸਾਹਿਤ ਯਥਾਰਥ ਨਹੀਂ ਹੁੰਦਾ, ਕਲਾਤਮਕ ਬਿੰਬਾਂ ਰਾਹੀਂ ਯਥਾਰਥ ਦੀ ਪੁਨਰ-ਸਿਰਜਣਾ ਹੁੰਦਾ ਹੈ। ਇਸੇ ਤਰ੍ਹਾਂ ਬਿੰਬ ਯਥਾਰਥ ਨਹੀਂ ਹੁੰਦਾ ਸਗੋਂ ਯਥਾਰਥ ਦੇ ਕਿਸੇ ਅੰਸ਼ ਜਾਂ ਤੱਤ ਦਾ ਸੰਕਲਪਾਤਮਕ ਰੂਪ ਹੁੰਦਾ ਹੈ। ਸਾਹਿਤਕ ਬੰਬ ਵਿਚ ਯਥਾਰਥ ਦੇ ਨਾਲ ਨਾਲ ਲੇਖਕ ਦੀ ਕਲਪਨਾ, ਇਸ ਯਥ ਰਥ ਬਾਰੇ ਉਸ ਦਾ ਦ੍ਰਿਸ਼ਟੀਕੋਣ, ਉਸ ਦਾ ਸੁਹਜ-ਦਰਸ਼ਨ ਸ਼ਾਮਲ ਹੁੰਦੇ ਹਨ।
ਜਿਸ ਵੇਲੇ ਅਸੀਂ ਗਲਪ ਵਿਚ ਬਿੰਬ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਅਰਥ ਵਿਚ ਵਿਸਥਾਰ ਆ ਜਾਂਦਾ ਹੈ। ਪਾਤਰ, ਘਟਨਾ, ਵਿਉਂਤ ਆਦਿ ਸਭ ਬਿੰਬ ਹੁੰਦੇ ਹਨ, ਜਿਨ੍ਹਾਂ ਰਾਹੀਂ ਲੇਖਕੇ ਯਥਾਰਥ ਦੀ ਕਲਾਤਮਕ ਮੁੜ-ਸਿਰਜਣਾ ਕਰਦਾ ਹੈ। ਇਹਨਾਂ ਵਿਚੋਂ ਹਰ ਇਕ ਦੀ ਆਪਣੀ ਸੁਹਜਾਤਮਕ ਵੀ ਅਤੇ ਬੋਧਾਤਮਕ ਵੀ ਕੀਮਤ ਹੁੰਦੀ ਹੈ।
ਇਸ ਤਰ੍ਹਾਂ ਸਾਹਿਤਕ ਬੰਬ ਆਪਣੇ ਆਪ ਵਿਚ ਪੂਰਨ ਇਕਾਈ ਹੁੰਦਾ ਹੋਇਆ ਵੀ ਇਕ ਸੰਯੁਕਤ ਹੱਦ ਰੱਖਦਾ ਹੈ। ਇਕ ਪਾਸੇ ਇਹ ਰਚਨਾ ਵਿਚ ਸੁਹਜਾਤਮਕ ਅਤੇ ਬੱਧਾਤਮਕ ਕਾਰਜ ਨਿਭਾਉਂਦਾ ਹੋਇਆ ਲੇਖਕ ਦੀ ਸੁਹਜ-ਦ੍ਰਿਸ਼ਟੀ ਅਤੇ ਸੰਸਾਰ-ਦ੍ਰਿਸ਼ਟੀ ਨਾਲ ਜੁੜਿਆ ਹੁੰਦਾ ਹੈ, ਅਤੇ ਦੂਜੇ ਪਾਸੇ ਇਹ ਯਥਾਰਥ ਦੇ ਕਿਸੇ ਅੰਸ਼ ਜਾਂ ਤੱਤ ਦਾ ਸੰਕਲਪਾਤਮਕ ਰੂਪ ਹੋਣ ਕਰਕੇ ਵਿਆਪਕ ਯਥਾਰਥ ਨਾਲ ਅਨੇਕ ਤੰਦਾਂ ਰਾਹੀਂ ਜੁੜਿਆ ਹੁੰਦਾ ਹੈ। ਉਦਾਹਰਣ ਵਜੋਂ ਪਾਤਰ-ਬਿੰਬ ਵਿਚ ਦਿਸਦੇ ਅੰਸ਼ (ਨਾਂ, ਉਮਰ, ਦੁਿੱਖ,
ਲਿੰਗ ਧਰਮ ਆਦਿ) ਹੀ ਸ਼ਾਮਲ ਨਹੀਂ ਹੁੰਦੇ, ਸਗੋਂ ਅਣਦਿਸਦੇ ਅੰਸ਼ (ਵਿਸ਼ਵਾਸ਼, ਵਰਮ-ਭਰਮ, ਵਿਰਸਾ, ਮਾਹੌਲ ਆਦਿ) ਵੀ ਸ਼ਾਮਲ ਹੁੰਦੇ ਹਨ। ਇਸੇ ਤਰ੍ਹਾਂ ਘਟਨਾ ਬਿੰਬ
70